ਲਹਿਰਾ ਮੁਹੱਬਤ, 22 ਅਪ੍ਰੈਲ (ਸੁਖਪਾਲ ਸਿੰਘ ਸੁੱਖੀ)-ਬੀਤੇ ਦਿਨੀਂ ਨਗਰ ਲਹਿਰਾ ਮੁਹੱਬਤ ਦੇ ਕਿਸਾਨ ਗੁਰਭਗਤ ਸਿੰਘ ਦੇ ਖੇਤ ਵਿਚ ਬਿਜਲੀ ਦੇ ਸ਼ਾਰਟ ਸਰਕਟ ਨਾਲ ਅੱਗ ਲੱਗਣ ਕਾਰਨ ਖੜੀ ਕਣਕ ਦੀ ਫ਼ਸਲ 3.5 ਏਕੜ ਸੜ ਕੇ ਸੁਆਹ ਗਈ ਸੀ | ਜਿਸ ਕਰਕੇ ਹਲਕਾ ਭੁੱਚੋ ਦੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸੇਵਾਦਾਰ ਡਾ. ਦਲਜੀਤ ਸਿੰਘ ਗੁਰੁ ਤੇ ਜਗਸੀਰ ਸਿੰਘ ਜੱਗਾ ਕਲਿਆਣ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਅੱਜ ਪੀੜਿਤ ਕਿਸਾਨ ਦੇ ਗ੍ਰਹਿ ਵਿਖੇ ਪੁੱਜ ਕੇ ਉਨ੍ਹਾਂ ਨਾਲ ਪਾਰਟੀ ਵਲੋਂ ਇਸ ਘੜੀ ਵਿਚ ਖੜ੍ਹਨ ਦਾ ਵਿਸ਼ਵਾਸ ਦਿਵਾਉਂਦਿਆਂ ਕਿਹਾ ਕਿ ਕਿਸਾਨ ਪਰਿਵਾਰ ਨੂੰ ਵੱਡਾ ਘਾਟਾ ਪਿਆ ਹੈ | ਜਿਸ ਕਰਕੇ ਉਨ੍ਹਾਂ ਪੰਜਾਬ ਸਰਕਾਰ ਪਾਸੋਂ ਕਿਸਾਨ ਗੁਰਭਗਤ ਸਿੰਘ ਨੂੰ ਯੋਗ ਮੁਆਵਜ਼ਾ ਜਲਦ ਦੇਣ ਦੀ ਮੰਗ ਵੀ ਕੀਤੀ | ਇਸ ਸਮੇਂ ਪੀੜਿਤ ਕਿਸਾਨ ਨੇ ਕਿਹਾ ਕਿ ਉਹ 70 ਹਜ਼ਾਰ ਰੁਪਏ ਪ੍ਰਤੀ ਏਕੜ ਠੇਕੇ 'ਤੇ ਬਿਜਾਈ ਕਰ ਰਿਹਾ ਹੈ | ਜੋ ਦਰਮਿਆਨੇ ਕਿਸਾਨ ਪਰਿਵਾਰ ਨਾਲ ਸਬੰਧਿਤ ਹੈ ਤੇ ਅਪੰਗ ਵੀ ਹੈ | ਇਸ ਮੌਕੇ ਸੁਖਪਾਲ ਸਿੰਘ ਸੁੱਖੀ ਸਰਕਲ ਜੱਥੇਦਾਰ, ਦਲਜੀਤ ਸਿੰਘ ਬਾਬੇ ਤੋਲ੍ਹੇਕਾ ਸਰਕਲ ਜੱਥੇਦਾਰ, ਡਾ. ਰੂੜ ਸਿੰਘ ਸੇਵਾ ਮੁਕਤ ਖੇਤੀਬਾੜੀ ਅਫ਼ਸਰ, ਜਸਪਾਲ ਸਿੰਘ ਜੱਸਾ ਸਾਬਕਾ ਸਰਪੰਚ, ਡਾ. ਬਲਦੇਵ ਸਿੰਘ, ਗੁਰਦੀਪ ਸਿੰਘ ਬਾਬੇ ਤੋਲ੍ਹੇਕਾ, ਪ੍ਰਕਾਸ਼ ਸਿੰਘ ਕਾਲਾ ਪ੍ਰਧਾਨ ਐੱਸ.ਸੀ ਵਿੰਗ, ਭੋਲਾ ਸਿੰਘ, ਮਲਾਗਰ ਸਿੰਘ, ਸੁਖਪਾਲ ਸਿੰਘ ਕਾਲਾ ਸਮੇਤ ਹੋਰ ਅਕਾਲੀ ਆਗੂ ਤੇ ਵਰਕਰ ਵੀ ਹਾਜ਼ਰ ਸਨ |