14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-05-2026

ਆਕਸਫੋਰਡ ਸਕੂਲ ਵਿਖੇ ਸੈਸ਼ਨ 2026-27 ਸਕੂਲ ਕੌਂਸਲ ਦੀ ਚੋਣ <br/>

Ad Position 21
repet_subhas-goyals [Copy P29]
ਅਜੀਤ ਡੈਸਕ 09-05-2026
ਭਗਤਾ ਭਾਈਕਾ, 8 ਮਈ (ਸੁਖਪਾਲ ਸਿੰਘ ਸੋਨੀ)-'ਦ ਆਕਸਫੋਰਡ ਸਕੂਲ ਆਫ਼ ਐਜ਼ੂਕੇਸ਼ਨ' ਭਗਤਾ ਭਾਈਕਾ ਦੇ ਤਰਾਸੇ ਹੀਰੇ ਦੇਸ਼ਾਂ-ਵਿਦੇਸ਼ਾਂ ਵਿਚ ਚੰਗਾ ਨਾਮਣਾ ਖੱਟ ਰਹੇ ਹਨ | ਵਿਦਿਆਰਥੀਆਂ ਅੰਦਰ ਲੀਡਰਸ਼ਿਪ ਗੁਣ ਪੈਦਾ ਕਰਨ ਲਈ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਕੂਲ ਕੌਂਸਲ ਦੀ ਚੋਣ ਕੀਤੀ ਗਈ | ਪਿ੍ੰਸੀਪਲ ਰੂਪ ਲਾਲ ਬਾਂਸਲ ਨੇ ਵਿਦਿਆਰਥੀਆਂ ਨੂੰ ਸਕੂਲ ਕੌਂਸਲ ਦਾ ਮੁੱਖ ਉਦੇਸ਼ ਸਮਝਾਉਂਦੇ ਹੋਏ ਸਕੂਲ ਕੌਂਸਲ ਦੇ ਵਿਦਿਆਰਥੀਆਂ ਨੂੰ ਬੈਚ ਅਤੇ ਸ਼ੈਸ਼ ਪਹਿਨਾ ਕੇ ਅਲੱਗ-ਅਲੱਗ ਅਹੁਦਿਆਂ ਨਾਲ ਨਿਵਾਜਿਆ | ਸਕੂਲ ਦੇ ਪਰਿਆਂਸ਼ ਬਾਂਸਲ ਜਮਾਤ 12ਵੀਂ ਰੋਜ਼ ਨੂੰ ਹੈਡ ਬੁਆਏ, ਨਮਨੀਤ ਕੌਰ 12ਵੀਂ ਸਨਫ਼ਲਾਵਰ ਨੂੰ ਹੈੱਡ ਗਰਲ, ਬਲਿਊ ਹਾਊਸ ਦੀ ਪਰਨੀਤ ਕੌਰ 9ਵੀਂ ਡੈਫੋਡਿਲਸ ਨੂੰ ਹਾਊਸ ਕੈਪਟਨ, ਜੈਸਲੀਨ ਕੌਰ 8ਵੀਂ ਰੋਜ਼ ਨੂੰ ਵਾਇਸ ਕੈਪਟਨ, ਦਿਲਰਾਜ ਸਿੰਘ 9ਵੀਂ ਰੋਜ਼ ਨੂੰ ਸਪਰੋਟਸ ਕੈਪਟਨ, ਵਰਨੀਤ ਕੌਰ 9ਵੀਂ ਸਨਫ਼ਲਾਵਰ ਨੂੰ ਡਿਸਸਿਪਲਿਨ ਇੰਚਾਰਜ ਅਤੇ ਸਿਮਰਜੀਤ ਕੌਰ 9ਵੀਂ ਰੋਜ਼ ਨੂੰ ਕਲਚਰਲ ਸੈਕਰੇਟਰੀ ਦੇ ਅਹੁੱਦੇ ਨਾਲ ਸਨਮਾਨਿਆ ਗਿਆ | ਸਕੂਲ ਦੀ ਹੈਡ ਗਰਲ ਨਮਨੀਤ ਕੌਰ ਦੁਆਰਾ ਸਕੂਲ਼ ਕੌਂਸਲ ਨੂੰ ਜ਼ਿੰਮੇਵਾਰੀਆਂ ਦੀ ਸਹੁੰ ਚੁਕਾਈ ਗਈ | ਪਿ੍ੰਸੀਪਲ ਰੂਪ ਲਾਲ ਬਾਂਸਲ ਨੇ ਵਿਦਿਆਰਥੀਆਂ ਨੂੰ ਅਹੱੁਦਿਆਂ ਦੀ ਵਧਾਈ ਦਿੱਤੀ | ਇਸ ਸਮੇਂ ਪ੍ਰਬੰਧਕ ਕਮੇਟੀ ਦੇ ਸਰਪ੍ਰਸਤ ਹਰਦੇਵ ਸਿੰਘ ਬਰਾੜ, ਹਰਗੁਰਪ੍ਰੀਤ ਸਿੰਘ ਗਗਨ ਬਰਾੜ (ਚੇਅਰਮੈਨ), ਪਰਮਪਾਲ ਸਿੰਘ 'ਸ਼ੈਰੀ ਢਿੱਲੋਂ' (ਵਾਈਸ ਚੇਅਰਮੈਨ), ਗੁਰਮੀਤ ਸਿੰਘ ਗਿੱਲ (ਪ੍ਰਧਾਨ), ਸਰਪੰਚ ਗੁਰਮੀਤ ਸਿੰਘ ਗਿੱਲ ਅਤੇ ਰਾਜਵਿੰਦਰ ਸਿੰਘ ਨੇ ਆਪਣੇ ਅਧਿਆਪਕਾਂ ਅਤੇ ਵਿਦਿਆਰਥੀਆਂ ਦੀ ਸ਼ਲਾਘਾ ਕੀਤੀ |

Ad Position 22
No active advertisement
ਪਿਛਲੀ ਖ਼ਬਰ ਸੂਬਾ ਸਰਕਾਰ ਗੁਰੂ ਸਾਹਿਬ ਦੀ ਮਰਿਆਦਾ ਅਤੇ ਪੰਜਾਬ ਦੀ ਤਰੱਕੀ ਲਈ ਪੂਰੀ ਤਨਦੇਹੀ ਨਾਲ ਕੰਮ ਕਰ ਰਹੀ ਹੈ- ਚੇਅਰਮੈਨ ਮਾਨ <... ਅਗਲੀ ਖ਼ਬਰ ਸਤਿਗੁਰੂ ਪਬਲਿਕ ਸਕੂਲ ਕਲਾਲਵਾਲਾ ਵਿਖੇ ਸੈੱਲਫ਼ ਡਿਫੈਂਸ ਸੈਮੀਨਾਰ ਕਰਵਾਇਆ <br/>
Ad Position 24