13-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-05-2026

ਸੂਬੇ 'ਚ ਕਾਰਪੋਰੇਸ਼ਨ ਅਤੇ ਨਗਰ ਕੌਂਸਲ ਦੀਆਂ ਚੋਣਾਂ 'ਚ ਭਾਜਪਾ ਕਰੇਗੀ ਵੱਡੀ ਜਿੱਤ ਦਰਜ-ਦਿਆਲ ਸੋਢੀ

Ad Position 21
repet_subhas-goyals [Copy P29]
ਅਜੀਤ ਡੈਸਕ 09-05-2026
ਮੌੜ ਮੰਡੀ, 8 ਮਈ (ਗੁਰਜੀਤ ਸਿੰਘ ਕਮਾਲੂ)- ਭਾਜਪਾ ਦੀ ਇੱਕ ਅਹਿਮ ਮੀਟਿੰਗ ਮੌੜ ਮੰਡੀ ਵਿਖੇ ਸਦਭਾਵਨਾ ਹਾਲ ਵਿਚ ਮੌੜ ਸ਼ਹਿਰੀ ਦੇ ਸਰਕਲ ਪ੍ਰਧਾਨ ਹਰਸ਼ ਗੋਇਲ ਦੀ ਪ੍ਰਧਾਨਗੀ ਹੇਠ ਹੋਈ | ਇਸ ਮੀਟਿੰਗ ਵਿਚ ਵਿਸ਼ੇਸ਼ ਤੌਰ 'ਤੇ ਪਾਰਟੀ ਦੇ ਸੂਬਾ ਜਨਰਲ ਸਕੱਤਰ ਅਤੇ ਵਿਧਾਨ ਸਭਾ ਹਲਕਾ ਮੌੜ ਦੇ ਕਨਵੀਨਰ ਦਿਆਲ ਸੋਢੀ ਵੀ ਹਾਜ਼ਰ ਰਹੇ | ਮੀਟਿੰਗ ਦੌਰਾਨ ਨਗਰ ਕੌਂਸਲ ਮੌੜ ਮੰਡੀ ਦੇ ਲਈ ਭਾਰਤੀ ਜਨਤਾ ਪਾਰਟੀ ਵਲੋਂ ਨਗਰ ਕੌਂਸਲ ਮੌੜ ਦੇ 17 ਵਾਰਡਾਂ ਵਿਚ ਭਾਜਪਾ ਵਲੋਂ ਉਮੀਦਵਾਰ ਉਤਾਰਨ ਦਾ ਫ਼ੈਸਲਾ ਕੀਤਾ ਗਿਆ | ਇਸ ਮੌਕੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਦਿਆਲ ਸੋਢੀ ਨੇ ਕਿਹਾ ਪੱਛਮੀ ਬੰਗਾਲ ਦੀ ਜਿੱਤ ਤੋਂ ਬਾਅਦ ਪੰਜਾਬ ਦੇ ਲੋਕਾਂ ਦਾ ਝੁਕਾਅ ਅਤੇ ਵਿਸ਼ਵਾਸ ਭਾਰਤੀ ਜਨਤਾ ਪਾਰਟੀ ਵਿਚ ਬਣਨ ਲੱਗਿਆ ਹੈ | ਇਸ ਕਰਕੇ ਨਗਰ ਕੌਂਸਲ ਦੀਆਂ ਚੋਣਾਂ ਵਿਚ ਭਾਜਪਾ ਨੂੰ ਬਹੁਤ ਵੱਡਾ ਹੁੰਗਾਰਾ ਮਿਲ ਰਿਹਾ ਹੈ, ਜਿਸ ਕਰਕੇ ਭਾਜਪਾ ਇਨ•ਾਂ ਚੋਣਾਂ ਵਿਚ ਵੱਡੀ ਗਿਣਤੀ ਵਿਚ ਜਿੱਤ ਯਕੀਨੀ ਬਣਾਏਗੀ | ਉਨ•ਾਂ ਕਿਹਾ ਕਿ ਹੁਣ ਆਉਣ ਵਾਲੇ ਦਿਨਾਂ ਵਿਚ ਜਲਦੀ ਹੀ ਪਾਰਟੀ ਦੇ ਸੀਨੀਅਰ ਆਗੂਆਂ ਨੂੰ ਇੰਚਾਰਜ ਲਗਾ ਕੇ ਵਾਰਡਾਂ ਦੀਆਂ ਮੀਟਿੰਗਾਂ ਸ਼ੁਰੂ ਕੀਤੀਆਂ ਜਾਣਗੀਆਂ ਅਤੇ ਇਹ ਚੋਣ ਪੂਰੀ ਮੈਨੇਜਮੈਂਟ ਨਾਲ ਲੜੀਆਂ ਜਾਣਗੀਆਂ | ਇਸ ਮੌਕੇ ਸਰਕਲ ਪ੍ਰਧਾਨ ਹਰਸ਼ ਗੋਇਲ ਨੇ ਦੱਸਿਆ ਕਿ ਚੋਣ ਲੜਨ ਵਾਲੇ ਉਮੀਦਵਾਰਾਂ ਤੋਂ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ, ਜਿਸ ਕਰਕੇ ਹੁਣ ਤੱਕ ਲਗਭਗ ਦਸ ਦੇ ਕਰੀਬ ਉਮੀਦਵਾਰਾਂ ਦੀਆਂ ਅਰਜ਼ੀਆਂ ਪਹੁੰਚ ਚੁੱਕੀਆਂ ਹਨ | ਮੀਟਿੰਗ ਵਿਚ ਚੋਣ ਲੜਨ ਲਈ ਪੂਰੀ ਵਿਉਂਤਬੰਦੀ ਵੀ ਉਲੀਕੀ ਅਤੇ ਕਮੇਟੀ ਦਾ ਗਠਨ ਵੀ ਕੀਤਾ ਗਿਆ | ਇਸ ਮੌਕੇ ਜੀਵਨ ਗੁਪਤਾ ਸਾਬਕਾ ਸਰਕਲ ਪ੍ਰਧਾਨ, ਬਲਵੀਰ ਚੰਦ ਜ਼ਿਲ•ਾ ਮੀਤ ਪ੍ਰਧਾਨ, ਬਲਕੌਰ ਸਿੰਘ ਜ਼ਿਲ•ਾ ਜਨਰਲ ਸਕੱਤਰ, ਚੰਦਰਮੋਹਨ ਜ਼ਿਲ•ਾ ਪ੍ਰਮੁੱਖ ਆਈ.ਟੀ.ਸੈਲ, ਤਰਸੇਮ ਚੰਦ ਸਰਕਲ ਜਰਨਲ ਸਕੱਤਰ, ਰਮਣੀਕ ਖੱਤਰੀ ਸਰਕਲ ਮੀਤ ਪ੍ਰਧਾਨ, ਮਾਸਟਰ ਸਤਪਾਲ ਸੀਨੀਅਰ ਸਿਟੀਜ਼ਨ, ਸੁਖਪਾਲ ਸ਼ਰਮਾ ਸਰਕਲ ਮੀਤ ਪ੍ਰਧਾਨ, ਸੰਜੇ ਮਿੱਤਲ ਸਰਕਲ ਜਰਨਲ ਸਕੱਤਰ, ਸੰਦੀਪ ਘੰਡ ਜ਼ਿਲ•ਾ ਪ੍ਰਮੁੱਖ ਬੁੱਧੀਜੀਵੀ ਸੈਲ ਤੋਂ ਇਲਾਵਾ ਪਾਰਟੀ ਦੇ ਬਹੁਤ ਸਾਰੇ ਵਰਕਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਬੀ ਸੀ ਐਲ ਇੰਡਸਟਰੀ ਦੇ ਡਿਸਟਿਲਰੀ ਯੂਨਿਟ ਵਿਖੇ ਐਨ. ਡੀ. ਆਰ. ਐਫ਼. ਦੇ ਸਹਿਯੋਗ ਨਾਲ ਕਰਵਾਇਆ ਗਿਆ ਸੁਰੱਖਿਆ ਸੰਬੰਧੀ ਜਾ... ਅਗਲੀ ਖ਼ਬਰ ਵਿਧਾਇਕ ਸਿੱਧੂ ਨੇ ਭਗਤਾ ਭਾਈਕਾ ਦੀਆਂ ਸੜਕਾਂ ਦੇ ਨਵੀਨੀਕਰਨ ਲਈ ਨੀਂਹ ਪੱਥਰ ਰੱਖੇ
Ad Position 24