02-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-05-2026

ਅਕਾਲੀ ਉਮੀਦਵਾਰ ਬੀਬਾ ਹਰਦੀਪ ਕੌਰ ਨੂੰ ਸਮਰਥਕਾਂ ਨੇ ਲੱਡੂਆਂ ਨਾਲ ਤੋਲਿਆ <br/>

Ad Position 21
No active advertisement
ਅਜੀਤ ਡੈਸਕ 21-05-2026
ਬਠਿੰਡਾ, 20 ਮਈ (ਅਵਤਾਰ ਸਿੰਘ ਕੈਂਥ)-ਸ਼੍ਰੋਮਣੀ ਅਕਾਲੀ ਦਲ ਬਾਦਲ ਵਲੋਂ ਨਗਰ ਨਿਗਮ ਬਠਿੰਡਾ ਦੀਆਂ ਚੋਣਾਂ ਲਈ ਸਰਕਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਬਾਦਲ ਕਰਮਯੋਗ ਸਿੰਘ ਮਾਨ ਦੀ ਮਾਤਾ ਹਰਦੀਪ ਕੌਰ ਪਤਨੀ ਹਰੀ ਸਿੰਘ ਮਾਨ ਹਰਪਾਲ ਨਗਰ ਵਾਲਿਆਂ ਨੂੰ ਆਪਣੇ ਵਾਰਡ ਵਿਚੋਂ ਵੋਟਰਾਂ ਵਲੋਂ ਪੂਰਨ ਸਮਰਥਨ ਮਿਲ ਰਿਹਾ ਹੈ | ਬੀਬੀ ਹਰਦੀਪ ਕੌਰ ਜਿਨ੍ਹਾਂ ਦਾ ਆਪਣੇ ਵਾਰਡ ਨੰਬਰ 9 ਹਰਪਾਲ ਨਗਰ 'ਚ ਚੰਗਾ ਅਸਰ ਰਸੂਖ ਹੈ | ਉਨ੍ਹਾਂ ਦੇ ਵਾਰਡ ਦੇ ਵੋਟਰਾਂ ਵਲੋਂ ਅੱਜ ਆਪਣੇ ਉਮੀਦਵਾਰ ਹਰਦੀਪ ਕੌਰ ਨੂੰ ਲੱਡੂਆਂ ਨਾਲ ਤੋਲ ਕੇ ਪੂਰਨ ਸਮਰਥਨ ਦੇ ਕੇ ਬਹੁਮਤ ਨਾਲ ਜਿਤਾਉਣ ਦਾ ਫ਼ੈਸਲਾ ਲਿਆ | ਇਸ ਮੌਕੇ ਉਨ੍ਹਾਂ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਇਕਬਾਲ ਸਿੰਘ ਬਬਲੀ ਢਿੱਲੋਂ, ਅਕਾਲੀ ਆਗੂ ਮੋਹਿਤ ਗੁਪਤਾ, ਹਰੀ ਸਿੰਘ ਮਾਨ, ਰਾਜਿੰਦਰ ਸਿੰਘ ਰਾਜੂ ਮਾਨ, ਗੁਰਜਿੰਦਰ ਸਿੰਘ ਸਿੱਧੂ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਗ਼ਮਦੂਰ ਸਿੰਘ ਆਦਿ ਤੋਂ ਇਲਾਵਾ ਭਾਰੀ ਗਿਣਤੀ 'ਚ ਸਮਰਥਕ ਵੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਭਗਤਾ ਭਾਈਕਾ ਦੇ ਵਾਰਡ ਨੰਬਰ 7 ਤੋਂ ਅਕਾਲੀ ਉਮੀਦਵਾਰ ਨੇ ਘਰ-ਘਰ ਵੋਟਾਂ ਮੰਗੀਆਂ <br/> ਅਗਲੀ ਖ਼ਬਰ ਭਗਤਾ ਦੇ ਵਾਰਡ ਨੰਬਰ-11 ਤੋਂ ਭਾਜਪਾ ਉਮੀਦਵਾਰ ਗੀਤਾ ਰਾਣੀ ਨੇ ਘਰ-ਘਰ ਵੋਟਾਂ ਮੰਗੀਆਂ <br/>
Ad Position 24