02-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2026

ਬੇਮੌਸਮੇ ਮੀਂਹ ਪੈਣ ਤੋਂ ਬਾਅਦ ਝੋਨੇ ਦੀ ਕਟਾਈ ਪਛੜਨ ਨਾਲ ਮਾਲਵੇ ਦੇ ਕਿਸਾਨਾਂ ਦਾ ਭਾਰੀ ਨੁਕਸਾਨ

ਬਠਿੰਡਾ, 1 ਨਵੰਬਰ (ਵੀਰਪਾਲ ਸਿੰਘ)- ਲੰਘੇ ਹਫ਼ਤੇ ਮਾਲਵਾ ਖੇਤਰ ਵਿਚ ਪਏ ਬੇਮੌਸਮੇ ਮੀਂਹ ਦਾ ਪਾਣੀ ਖੇਤਾਂ ਵਿਚ ਖੜ ਕਾਰਨ ਝੋਨੇ ਦੀ ਕਟਾਈ ਪਛੜ ਜਾਣ ਨਾਲ ਝੋਨੇ ਦੀ ਪੱਕ ਕੇ ਕਟਾਈ ਲਈ ਤਿਆਰ ਖੜ੍ਹੀ ਕਿਸਾਨਾਂ ਨੂੰ ਫ਼ਸਲ ਦਾ ਭਾਰੀ ਨੁਕਸਾਨ ਝੱਲਣਾ ਪੈ ਰਿਹਾ ਹੈ। ਮੀਂਹ ਪੈਣ ਬਾਅਦ ਖੇਤਾਂ ਵਿਚ ਲੰਮੇ ਸਮੇਂ ਤੱਕ ਨਮੀ ਬਣੀ ਰਹਿਣ ਅਤੇ ਫ਼ਸਲ ਦੀ ਕਟਾਈ ਵਿਚ ਦੇਰੀ ਹੋਣ ਕਾਰਨ ਪੱਕੇ ਹੋਏ ਝੋਨੇ ਦੇ ਦਾਣੇ ਖੇਤਾਂ ਵਿਚ ਝੜਨ ਲੱਗ ਪਏ।

Ad Position 21
No active advertisement
ਮਾਲਵੇ ਦੇ ਕਿਸਾਨਾਂ ਦੇ ਖੇਤਾਂ ਵਿਚ ਪੁੰਗਰੇ ਝੜੇ ਹੋਏ ਝੋਨੇ ਦੇ ਦਾਣੇ ਜੋ ਸੰਘਣੀ ਉੱਘੀ ਝੋਨੇ ਦੀ ਪਨੀਰੀ ਵਾਂਗ ਦਿਖਾਈ ਦੇ ਰਹੇ। ਤਸਵੀਰ: ਲਵਲੀ 02-11-2026
ਬਠਿੰਡਾ, 1 ਨਵੰਬਰ (ਵੀਰਪਾਲ ਸਿੰਘ)- ਲੰਘੇ ਹਫ਼ਤੇ ਮਾਲਵਾ ਖੇਤਰ ਵਿਚ ਪਏ ਬੇਮੌਸਮੇ ਮੀਂਹ ਦਾ ਪਾਣੀ ਖੇਤਾਂ ਵਿਚ ਖੜ ਕਾਰਨ ਝੋਨੇ ਦੀ ਕਟਾਈ ਪਛੜ ਜਾਣ ਨਾਲ ਝੋਨੇ ਦੀ ਪੱਕ ਕੇ ਕਟਾਈ ਲਈ ਤਿਆਰ ਖੜ੍ਹੀ ਕਿਸਾਨਾਂ ਨੂੰ ਫ਼ਸਲ ਦਾ ਭਾਰੀ ਨੁਕਸਾਨ ਝੱਲਣਾ ਪੈ ਰਿਹਾ ਹੈ। ਮੀਂਹ ਪੈਣ ਬਾਅਦ ਖੇਤਾਂ ਵਿਚ ਲੰਮੇ ਸਮੇਂ ਤੱਕ ਨਮੀ ਬਣੀ ਰਹਿਣ ਅਤੇ ਫ਼ਸਲ ਦੀ ਕਟਾਈ ਵਿਚ ਦੇਰੀ ਹੋਣ ਕਾਰਨ ਪੱਕੇ ਹੋਏ ਝੋਨੇ ਦੇ ਦਾਣੇ ਖੇਤਾਂ ਵਿਚ ਝੜਨ ਲੱਗ ਪਏ। ਕਿਸਾਨਾਂ ਅਨੁਸਾਰ ਇਸ ਕਾਰਨ ਪ੍ਰਤੀ ਏਕੜ 4 ਤੋਂ 6 ਕੁਇੰਟਲ ਤੱਕ ਝੋਨੇ ਦਾ ਨੁਕਸਾਨ ਹੋਇਆ ਹੈ। ਇਸ ਨਾਲ ਕਿਸਾਨਾਂ ਨੂੰ ਪ੍ਰਤੀ ਏਕੜ 10 ਹਜ਼ਾਰ ਤੋਂ 15 ਹਜ਼ਾਰ ਰੁਪਏ ਤੱਕ ਦਾ ਆਰਥਿਕ ਨੁਕਸਾਨ ਝੱਲਣਾ ਪੈ ਰਿਹਾ ਹੈ। ਮਾਲਵੇ ਦੇ ਕਿਸਾਨਾਂ ਵਲੋਂ ਇਸ ਵਾਰ ਝੋਨੇ ਦੀ ਕਟਾਈ ਲਈ ਚੇਨ ਵਾਲੀਆਂ ਕੰਬਾਈਨਾਂ ਇਸਤੇਮਾਲ ਕਰਨ ਲਈ ਮਜਬੂਰ ਹੋਣਾ ਪਿਆ। ਇਨ੍ਹਾਂ ਕੰਬਾਈਨਾਂ ਨਾਲ ਝੋਨਾ ਕੱਟਣ ਲਈ ਕਿਸਾਨਾਂ 7000 ਹਜਾਰ ਰੁਪਏ ਪ੍ਰਤੀ ਏਕੜ ਕਿਰਾਇਆ ਦੇ ਰਹੇ ਹਨ ਜਦ ਆਮ ਕੰਬਾਈਨਾਂ ਦਾ ਪ੍ਰਤੀ ਏਕੜ ਕਰਾਇਆ 1500 ਰੁਪਏ ਆਸ ਪਾਸ ਚੱਲ ਰਿਹਾ ਹੈ। ਮਾਲਵਾ ਖੇਤਰ ਦੇ ਕਿਸਾਨਾਂ ਤੋਂ ਇਕੱਤਰ ਕੀਤੀ ਗਈ ਜ਼ਮੀਨੀ ਜਾਣਕਾਰੀ ਅਨੁਸਾਰ ਬੇਮੌਸਮੇ ਮੀਂਹ ਨੇ ਝੋਨੇ ਦੀ ਪੱਕੀ ਫ਼ਸਲ ਨੂੰ ਕਾਫ਼ੀ ਪ੍ਰਭਾਵਿਤ ਕੀਤਾ ਹੈ। ਖੇਤਾਂ ਵਿਚ ਪਾਣੀ ਖੜ੍ਹਨ ਨਾਲ ਖੇਤ ਵਿਚ ਵੱਧ ਗਿੱਲ ਕਾਰਨ’ਤੇ ਫ਼ਸਲ ਦੀ ਕਟਾਈ ਸ ਮੇਂ ਸਿਰ ਨਹੀਂ ਹੋ ਸਕੀ। ਇਸ ਦੌਰਾਨ ਪੱਕੇ ਹੋਏ ਦਾਣੇ ਬੂਟਿਆਂ ਵਿਚੋਂ ਝੜ ਕੇ ਜ਼ਮੀਨ ‘ਤੇ ਡਿੱਗ ਗਏ, ਜਿਸ ਕਾਰਨ ਕਿਸਾਨਾਂ ਨੂੰ ਪੈਦਾਵਾਰ ਵਿਚ ਕਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ‘ਅਜੀਤ’ ਵਲੋਂ ਜ਼ਮੀਨੀ ਪੱਧਰ ਤੋਂ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਝੋਨੇ ਦੀ ਪਨੀਰੀ ਤਿਆਰ ਕਰਨ ਲਈ ਇਕ ਮਰਲੇ ਜ਼ਮੀਨ ਵਿਚ ਔਸਤਨ 2.50 ਤੋਂ 3 ਕਿੱਲੋ ਤੱਕ ਬੀਜ ਵਰਤਿਆ ਜਾਂਦਾ ਹੈ। ਪਰ ਮੀਂਹ ਕਾਰਨ ਖੇਤਾਂ ਵਿਚ ਝੜੇ ਦਾਣਿਆਂ ਦੀ ਮਾਤਰਾ ਇਸ ਤੋਂ ਵੱਧ ਹੈ ਕਿਸਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਮਿਹਨਤ ਅਤੇ ਲਾਗਤ ਦਾ ਵੱਡਾ ਹਿੱਸਾ ਬਰਬਾਦ ਹੋ ਗਿਆ ਹੈ। ਇਸ ਨੁਕਸਾਨ ਦੀ ਭਰਪਾਈ ਲਈ ਕਿਸਾਨ ਆਗੂ ਸਰੂਪ ਸਿੰਘ ਰਾਮਾ, ਨਛੱਤਰ ਸਿੰਘ ਰਾਮਪੁਰਾ, ਅਕਾਲੀ ਆਗੂ ਸੂਬਾ ਸਿੰਘ ਬਾਦਲ, ਕਾਂਗਰਸੀ ਆਗੂ ਦਰਸ਼ਨ ਸਿੰਘ ਢਿੱਲਵਾਂ ਅਤੇ ਗੁਰਵਿੰਦਰ ਸਿੰਘ ਬਰਾੜ ਰੋੜੀ ਕਪੂਰਾ ਨੇ ਕਿਸਾਨਾਂ ਨੂੰ ਰਾਹਤ ਦੇਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਬੇਮੌਸਮੇ ਮੀਂਹ ਕਾਰਨ ਕਿਸਾਨਾਂ ਨੂੰ ਹੋਏ ਨੁਕਸਾਨ ਨੂੰ ਦੇਖਦਿਆਂ ਸਰਕਾਰ ਨੂੰ ਤੁਰੰਤ ਠੋਸ ਕਦਮ ਚੁੱਕਣੇ ਚਾਹੀਦੇ ਹਨ। ਆਗੂਆਂ ਨੇ ਮੰਗ ਕੀਤੀ ਕਿ ਕਿਸਾਨਾਂ ਨੂੰ ਆਰਥਿਕ ਰਾਹਤ ਦੇਣ ਲਈ ਝੋਨੇ ‘ਤੇ 200 ਰੁਪਏ ਪ੍ਰਤੀ ਕੁਇੰਟਲ ਬੋਨਸ ਦਿੱਤਾ ਜਾਵੇ। ਇਸ ਤੋਂ ਇਲਾਵਾ ਪ੍ਰਭਾਵਿਤ ਖੇਤਾਂ ਦਾ ਜ਼ਮੀਨੀ ਪੱਧਰ ‘ਤੇ ਸਰਵੇਖਣ ਕਰਵਾ ਕੇ ਨੁਕਸਾਨ ਦਾ ਜਾਇਜ਼ਾ ਲਿਆ ਜਾਵੇ ਅਤੇ ਕਿਸਾਨਾਂ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ, ਤਾਂ ਜੋ ਪਹਿਲਾਂ ਹੀ ਖੇਤੀ ਲਾਗਤਾਂ ਦੇ ਬੋਝ ਹੇਠ ਦੱਬੇ ਕਿਸਾਨਾਂ ਨੂੰ ਕੁਝ ਰਾਹਤ ਮਿਲ ਸਕੇ।
Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਬਹੁਤਕਨੀਕੀ ਕਾਲਜ ਬਰੇਟਾ ਦੇ ਵਿਦਿਆਰਥੀ ਦੀ ਟ੍ਰਾਈਡੈਂਟ ਗਰੁੱਪ ’ਚ ਚੋਣ ਅਗਲੀ ਖ਼ਬਰ ਬੇਟੇ ਦੇ ਗ੍ਰਿਫ਼ਤਾਰ ਹੋਣ ਦਾ ਡਰ ਦਿਖਾ ਕੇ ਕਰੀਬ 5 ਲੱਖ ਰੁਪਏ ਦੀ ਠੱਗੀ
Ad Position 24