24-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-05-2026

‘ਮਾਮਲਾ ਚੋਣਾਂ ਮੌਕੇ ਹੋਏ ਟਕਰਾ ਦਾ’ ਭਾਜਪਾ ਜ਼ਿਲ੍ਹਾ ਪ੍ਰਧਾਨ ਸਿੰਗਲਾ ਅਤੇ ‘ਆਪ’ ਉਮੀਦਵਾਰ ਰਿੱਪੂ ਸਮੇਤ ਦੋਵਾਂ ਧਿਰਾਂ ਦੇ ਸਮਰਥਕਾਂ ‘ਤੇ ਮੁਕੱਦਮਾ ਦਰਜ

Ad Position 21
No active advertisement
ਅਜੀਤ ਡੈਸਕ 28-05-2026

ਬਠਿੰਡਾ, 27 ਮਈ (ਅੰਮ੍ਰਿਤਪਾਲ ਸਿੰਘ ਵਲ੍ਹਾਣ):- ਬੀਤੇ ਕੱਲ੍ਹ ਨਗਰ ਨਿਗਮ ਬਠਿੰਡਾ ਦੀਆਂ ਚੋਣਾਂ ਮੌਕੇ ਸੱਤਾਧਾਰੀ ਧਿਰ ਆਮ ਆਦਮੀ ਪਾਰਟੀ (ਆਪ) ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਵਰਕਰਾਂ ‘ਚ ਸਥਾਨਕ ਪੋਲੀਟੈਕਨਿਕ ਕਾਲਜ ਨਜ਼ਦੀਕ ਹੋਏ ਟਕਰਾ ਦੇ ਮਾਮਲੇ ‘ਚ ਬਠਿੰਡਾ ਪੁਲਿਸ ਨੇ ਦੋਵਾਂ ਧਿਰਾਂ ‘ਤੇ ਕਾਰਵਾਈ ਕਰਦੇ ਹੋਏ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਅਤੇ ਵਾਰਡ ਨੰਬਰ 2 ਦੇ ਆਪ ਉਮੀਦਵਾਰ ਸਮੇਤ ਦੋਵਾਂ ਧਿਰਾਂ ਦੇ ਕੁਝ ਅਣਪਛਾਤੇ ਸਮਰਥਕਾਂ ਦੇ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਹੈ। ਇਸ ਦੀ ਪੁਸ਼ਟੀ ਕਰਦਿਆਂ ਡੀ.ਐਸ.ਪੀ. (ਸਿਟੀ-2) ਅਰੁਣ ਮੁੰਡਨ ਨੇ ਦੱਸਿਆ ਕਿ ਬੀਤੇ ਕੱਲ੍ਹ ਦੋਵੇਂ ਧਿਰਾਂ ਵਿਚਕਾਰ ਹੋਈ ਲੜਾਈ ਦੇ ਮਾਮਲੇ ‘ਚ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ, ਉਨ੍ਹਾਂ ਦੇ ਸਪੁੱਤਰ ਦੀਨਵ ਸਿੰਗਲਾ ਅਤੇ ‘ਆਪ’ ਉਮੀਦਵਾਰ ਹਰਵੀਰ ਸਿੰਘ ਰਿੱਪੂ ਸਮੇਤ ਦੋਵਾਂ ਧਿਰਾਂ ਦੇ ਕੁਝ ਅਣਪਛਾਤੇ ਸਮਰਥਕਾਂ ਦੇ ਖ਼ਿਲਾਫ਼ ਥਾਣਾ ਕੈਂਟ ‘ਚ ਮੁਕੱਦਮਾ ਦਰਜ ਕਰਦਿਆਂ ਮਾਮਲੇ ਦੀ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਪੁਲਿਸ ਕਾਰਵਾਈ ਦਾ ਪਤਾ ਲੱਗਦਿਆਂ ਹੀ ਦੋਵੇਂ ਧਿਰਾਂ ਮੈਦਾਨ ‘ਚ ਆ ਗਈਆਂ ਹਨ, ਜਿੱਥੇ ਸਿੰਗਲਾ ਦੇ ਹੱਕ ਵਿਚ ਭਾਜਪਾ ਸਮੇਤ ਸ਼ਹਿਰ ਦੀਆਂ ਵੱਖ-ਵੱਖ ਸਮਾਜਿਕ ਤੇ ਵਪਾਰਕ ਧਿਰਾਂ ਨੇ ਅੱਜ ਡਿਪਟੀ ਕਮਿਸ਼ਨਰ ਦੇ ਦਫ਼ਤਰ ਮੂਹਰੇ ਧਰਨਾ ਲਗਾਉਣ ਦਾ ਐਲਾਨ ਕੀਤਾ ਹੈ, ਉੱਥੇ ਦੂਜੇ ਪਾਸੇ ਆਪ ਉਮੀਦਵਾਰ ਹਰਵੀਰ ਸਿੰਘ ਰਿੱਪੂ ਵਲੋਂ ਇਸ ਮਾਮਲੇ ‘ਤੇ ਪੈੱ੍ਰਸ ਕਾਨਫ਼ਰੰਸ ਕਰਕੇ ਆਪਣਾ ਪੱਖ ਰੱਖਿਆ ਗਿਆ। ਇਸ ਮਾਮਲੇ ‘ਚ ਬੀਤੇ ਕੱਲ੍ਹ ਸਿੰਗਲਾ ਤੇ ਉਨ੍ਹਾਂ ਦੇ ਸਮਰਥਕਾਂ ਨੇ ‘ਆਪ’ ਉਮੀਦਵਾਰ ਰਿੱਪੂ ਅਤੇ ਉਸ ਦੇ ਸਾਥੀਆਂ ‘ਤੇ ਜਾਨਲੇਵਾ ਹਮਲਾ ਕਰਨ ਦੇ ਦੋਸ਼ ਲਗਾਏ ਸਨ, ਜਿਨ੍ਹਾ ਨੂੰ ਅੱਜ ਆਪ ਉਮੀਦਵਾਰ ਰਿੱਪੂ ਨੇ ਨਕਾਰਦੇ ਹੋਏ ਕਿਹਾ ਕਿ ਸਗੋਂ ਸਾਡੇ ਉੱਪਰ ਭਾਜਪਾ ਵਰਕਰਾਂ ਵਲੋਂ ਹਮਲਾ ਕੀਤਾ ਗਿਆ ਸੀ, ਉਨ੍ਹਾਂ ਨੇ ਤਾਂ ਸਿਰਫ਼ ਆਪਣਾ ਬਚਾਅ ਕੀਤਾ, ਪਰ ਵਿਰੋਧੀ ਜਾਣਬੁੱਝ ਕੇ ਮਾਮਲੇ ਨੂੰ ਉਛਾਲ ਰਹੇ ਹਨ। ਪਤਾ ਲੱਗਿਆ ਕਿ ਇਹ ਸਾਰਾ ਘਟਨਾ ਦੋਵੇਂ ਧਿਰਾਂ ਦੀ ਹਾਈਕਮਾਂਡ ਤੱਕ ਪੁੱਜਿਆ ਹੋਇਆ ਹੈ, ਜੋ ਆਉਣ ਵਾਲੇ ਦਿਨਾਂ ‘ਚ ਜ਼ਿਲ੍ਹਾ ਪੁਲਿਸ ਪ੍ਰਸ਼ਾਸਨ ਦੇ ਗਲੇ ਦੀ ਹੱਡੀ ਬਣ ਸਕਦਾ।
ਇਸ ਪੁਲਿਸ ਕਾਰਵਾਈ ਦਾ ਪਤਾ ਲੱਗਦਿਆਂ ਹੀ ਦੋਵੇਂ ਧਿਰਾਂ ਮੈਦਾਨ ‘ਚ ਆ ਗਈਆਂ ਹਨ, ਜਿੱਥੇ ਸਿੰਗਲਾ ਦੇ ਹੱਕ ਵਿਚ ਭਾਜਪਾ ਸਮੇਤ ਸ਼ਹਿਰ ਦੀਆਂ ਵੱਖ-ਵੱਖ ਸਮਾਜਿਕ ਤੇ ਵਪਾਰਕ ਧਿਰਾਂ ਨੇ ਅੱਜ ਡਿਪਟੀ ਕਮਿਸ਼ਨਰ ਦੇ ਦਫ਼ਤਰ ਮੂਹਰੇ ਧਰਨਾ ਲਗਾਉਣ ਦਾ ਐਲਾਨ ਕੀਤਾ ਹੈ, ਉੱਥੇ ਦੂਜੇ ਪਾਸੇ ਆਪ ਉਮੀਦਵਾਰ ਹਰਵੀਰ ਸਿੰਘ ਰਿੱਪੂ ਵਲੋਂ ਇਸ ਮਾਮਲੇ ‘ਤੇ ਪੈੱ੍ਰਸ ਕਾਨਫ਼ਰੰਸ ਕਰਕੇ ਆਪਣਾ ਪੱਖ ਰੱਖਿਆ ਗਿਆ। ਇਸ ਮਾਮਲੇ ‘ਚ ਬੀਤੇ ਕੱਲ੍ਹ ਸਿੰਗਲਾ ਤੇ ਉਨ੍ਹਾਂ ਦੇ ਸਮਰਥਕਾਂ ਨੇ ‘ਆਪ’ ਉਮੀਦਵਾਰ ਰਿੱਪੂ ਅਤੇ ਉਸ ਦੇ ਸਾਥੀਆਂ ‘ਤੇ ਜਾਨਲੇਵਾ ਹਮਲਾ ਕਰਨ ਦੇ ਦੋਸ਼ ਲਗਾਏ ਸਨ, ਜਿਨ੍ਹਾਂ ਨੂੰ ਅੱਜ ਆਪ ਉਮੀਦਵਾਰ ਰਿੱਪੂ ਨੇ ਨਕਾਰਦੇ ਹੋਏ ਕਿਹਾ ਕਿ ਸਗੋਂ ਸਾਡੇ ਉੱਪਰ ਭਾਜਪਾ ਵਰਕਰਾਂ ਵਲੋਂ ਹਮਲਾ ਕੀਤਾ ਗਿਆ ਸੀ, ਉਨ੍ਹਾਂ ਨੇ ਤਾਂ ਸਿਰਫ਼ ਆਪਣਾ ਬਚਾਅ ਕੀਤਾ, ਪਰ ਵਿਰੋਧੀ ਜਾਣਬੁੱਝ ਕੇ ਮਾਮਲੇ ਨੂੰ ਉਛਾਲ ਰਹੇ ਹਨ। ਪਤਾ ਲੱਗਿਆ ਕਿ ਇਹ ਸਾਰਾ ਘਟਨਾ ਦੋਵੇਂ ਧਿਰਾਂ ਦੀ ਹਾਈਕਮਾਂਡ ਤੱਕ ਪੁੱਜਿਆ ਹੋਇਆ ਹੈ, ਜੋ ਆਉਣ ਵਾਲੇ ਦਿਨਾਂ ‘ਚ ਜ਼ਿਲ੍ਹਾ ਪੁਲਿਸ ਪ੍ਰਸ਼ਾਸਨ ਦੇ ਗਲੇ ਦੀ ਹੱਡੀ ਬਣ ਸਕਦਾ।

Ad Position 22
No active advertisement
ਪਿਛਲੀ ਖ਼ਬਰ ਸੰਗਤ ਤੋਂ ਗੁਰਥੜੀ ਪਿੰਡ ਨੂੰ ਜੋੜਨ ਵਾਲੀ ਸੜਕ ’ਤੇ 2 ਸਾਲ ਪਹਿਲਾਂ ਮੋਟਾ ਬੱਜਰ ਪਾ ਕੇ ਬਣਾਉਣਾ ਭੁੱਲੀ ਸਰਕਾਰ ਅਗਲੀ ਖ਼ਬਰ ਪੰਜਾਬ ’ਚ ਮੁੜ ਹੋਈ ‘ਬੈਲਟ ਪੇਪਰਾਂ’ ਦੀ ਵਾਪਸੀ ਨੇ ਵੋਟਾਂ ਪਾਉਣ ਦਾ ਪੁਰਾਣਾ ਵੇਲਾ ਚੇਤੇ ਕਰਵਾਇਆ
Ad Position 24