24-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-05-2026

ਪੰਜਾਬ ’ਚ ਮੁੜ ਹੋਈ ‘ਬੈਲਟ ਪੇਪਰਾਂ’ ਦੀ ਵਾਪਸੀ ਨੇ ਵੋਟਾਂ ਪਾਉਣ ਦਾ ਪੁਰਾਣਾ ਵੇਲਾ ਚੇਤੇ ਕਰਵਾਇਆ

Ad Position 21
No active advertisement
ਅਜੀਤ ਡੈਸਕ 28-05-2026
ਬਠਿੰਡਾ, 27 ਮਈ (ਸੱਤਪਾਲ ਸਿੰਘ ਸਿਵੀਆਂ)-ਪੰਜਾਬ ਦੀਆਂ ਨਗਰ ਨਿਗਮ, ਨਗਰ ਕੌਂਸਲ ਅਤੇ ਨਗਰ ਪੰਚਾਇਤ ਚੋਣਾਂ ਵਿਚ ਇਸ ਵਾਰ ਬੈਲਟ ਪੇਪਰ ਰਾਹੀਂ ਵੋਟਿੰਗ ਹੋਣ ਕਾਰਨ ਚੋਣੀ ਪ੍ਰਕਿਰਿਆ ਇਕ ਵਾਰ ਫ਼ਿਰ ਪੁਰਾਣੇ ਦੌਰ ਦੀ ਯਾਦ ਤਾਜ਼ਾ ਕਰ ਰਹੀ ਹੈ। ਪਿਛਲੇ ਕਈ ਸਾਲਾਂ ਤੋਂ ਸੂਬੇ ਦੀਆਂ ਸ਼ਹਿਰੀ ਸਥਾਨਕ ਸਰਕਾਰਾਂ ਦੀਆਂ ਚੋਣਾਂ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ (ਈ. ਵੀ. ਐਮ) ਰਾਹੀਂ ਕਰਵਾਈਆਂ ਜਾਂਦੀਆਂ ਰਹੀਆਂ ਹਨ, ਪਰ ਸਾਲ 2026 ਦੀਆਂ ਇੰਨ੍ਹਾਂ ਸਥਾਨਕ ਸਰਕਾਰਾਂ ਵਿਭਾਗ ਦੀਆਂ ਚੋਣਾਂ ਵਿਚ ਮੁੜ ਮਤਪੱਤਰਾਂ ਦੀ ਵਰਤੋਂ ਕੀਤੀ ਗਈ ਹੈ। ਚੋਣ ਮਾਹਿਰਾਂ ਅਨੁਸਾਰ ਪੰਜਾਬ ਵਿਚ ਨਗਰ ਨਿਗਮਾਂ ਅਤੇ ਹੋਰ ਸ਼ਹਿਰੀ ਸਥਾਨਕ ਸੰਸਥਾਵਾਂ ਦੀਆਂ ਚੋਣਾਂ ਵਿਚ 2006 ਤੋਂ ਬਾਅਦ ਹੌਲੀ-ਹੌਲੀ ਈ.ਵੀ.ਐਮ. ਦੀ ਵਰਤੋਂ ਆਮ ਹੋ ਗਈ ਸੀ। ਬਠਿੰਡਾ ਸਮੇਤ ਕਈ ਸ਼ਹਿਰਾਂ ਵਿਚ 2015 ਅਤੇ 2021 ਦੀਆਂ ਨਗਰ ਨਿਗਮ ਚੋਣਾਂ ਈ.ਵੀ.ਐਮ. ਰਾਹੀਂ ਹੀ ਹੋਈਆਂ ਸਨ। ਇਸ ਕਾਰਨ ਬਹੁਤ ਸਾਰੇ ਨੌਜਵਾਨ ਵੋਟਰਾਂ ਲਈ ਇਹ ਪਹਿਲਾ ਮੌਕਾ ਹੈ, ਜਦੋਂ ਉਹ ਬੈਲਟ ਪੇਪਰ ਰਾਹੀਂ ਆਪਣੀ ਵੋਟ ਪਾ ਰਹੇ ਹਨ। ਹਾਲਾਂਕਿ ਪੰਜਾਬ ਵਿਚ ਬੈਲਟ ਪੇਪਰ ਪੂਰੀ ਤਰ੍ਹਾਂ ਖ਼ਤਮ ਨਹੀਂ ਹੋਏ ਸਨ। ਪਿੰਡਾਂ ਦੀਆਂ ਪੰਚਾਇਤਾਂ, ਪੰਚਾਇਤ ਸਮਿਤੀਆਂ ਅਤੇ ਜ਼ਿਲ੍ਹਾ ਪਰਿਸ਼ਦਾਂ ਦੀਆਂ ਚੋਣਾਂ ਵਿਚ ਰਵਾਇਤੀ ਤੌਰ ‘ਤੇ ਮਤਪੱਤਰਾਂ ਦੀ ਵਰਤੋਂ ਜਾਰੀ ਰਹੀ ਹੈ। ਇਸ ਲਈ ਸੂਬੇ ਦੇ ਪੇਂਡੂ ਖੇਤਰਾਂ ਵਿਚ ਬੈਲਟ ਪੇਪਰ ਕੋਈ ਨਵੀਂ ਗੱਲ ਨਹੀਂ, ਪਰ ਸ਼ਹਿਰੀ ਸਥਾਨਕ ਚੋਣਾਂ ਵਿਚ ਇਸ ਦੀ ਵਾਪਸੀ ਨੂੰ ਇਕ ਵੱਡੀ ਤਬਦੀਲੀ ਵਜੋਂ ਦੇਖਿਆ ਜਾ ਰਿਹਾ ਹੈ। ਇਸ ਵਾਰ ਬੈਲਟ ਪੇਪਰ ਰਾਹੀਂ ਚੋਣਾਂ ਕਰਵਾਉਣ ਦੇ ਫ਼ੈਸਲੇ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਅਤੇ ਬਾਅਦ ਵਿਚ ਸੁਪਰੀਮ ਕੋਰਟ ਤੱਕ ਪਟੀਸ਼ਨਾਂ ਦਾਇਰ ਹੋਈਆਂ ਸਨ, ਜਿਨ੍ਹਾਂ ਵਿਚ ਈ.ਵੀ.ਐਮ. ਦੀ ਮੰਗ ਕੀਤੀ ਗਈ ਸੀ ਪਰ ਅਦਾਲਤਾਂ ਨੇ ਚੋਣ ਕਮਿਸ਼ਨ ਦੇ ਫ਼ੈਸਲੇ ਵਿਚ ਦਖ਼ਲ ਦੇਣ ਤੋਂ ਇਨਕਾਰ ਕਰਦਿਆਂ ਕਿਹਾ ਕਿ ਮੌਜੂਦਾ ਕਾਨੂੰਨ ਵਿਚ ਬੈਲਟ ਪੇਪਰ ਅਤੇ ਬੈਲਟ ਬਾਕਸ ਦੀ ਵਿਵਸਥਾ ਅਜੇ ਵੀ ਮੌਜੂਦ ਹੈ ਅਤੇ ਲੋੜ ਪੈਣ ‘ਤੇ ਚੋਣ ਅਥਾਰਟੀਆਂ ਇਸ ਪ੍ਰਣਾਲੀ ਦੀ ਵਰਤੋਂ ਕਰ ਸਕਦੀਆਂ ਹਨ। ਰਾਜਨੀਤਿਕ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ 2026 ਦੀਆਂ ਸ਼ਹਿਰੀ ਚੋਣਾਂ ਨਾ ਸਿਰਫ਼ ਸਿਆਸੀ ਪੱਖੋਂ ਮਹੱਤਵਪੂਰਨ ਹਨ, ਸਗੋਂ ਚੋਣੀ ਪ੍ਰਣਾਲੀ ਦੇ ਨਜ਼ਰੀਏ ਤੋਂ ਵੀ ਇਤਿਹਾਸਕ ਬਣ ਗਈਆਂ ਹਨ, ਕਿਉਂਕਿ ਲੰਬੇ ਸਮੇਂ ਬਾਅਦ ਪੰਜਾਬ ਦੇ ਸ਼ਹਿਰਾਂ ਵਿਚ ਵੋਟਰਾਂ ਨੇ ਮੁੜ ਕਾਗਜ਼ੀ ਮਤਪੱਤਰਾਂ ‘ਤੇ ਮੋਹਰ ਲਾ ਕੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ ਹੈ। ਇਹ ਪ੍ਰਣਾਲੀ ਪੁਰਾਣੇ ਸਮੇਂ ਦੇ ਅਤੇ ਘੱਟ ਪੜੇ ਲਿਖੇ ਵੋਟਰਾਂ ਲਈ ਸੁਖਾਲੀ ਮੰਨੀ ਜਾਂਦੀ ਹੈ!
ਬਠਿੰਡਾ ਨਗਰ ਨਿਗਮ ਚੋਣਾਂ ‘ਚ ਲਗਭਗ 22 ਸਾਲਾਂ ਬਾਅਦ ਮੁੜ ਬੈਲਟ ਪੇਪਰ (ਮਤਪੱਤਰ) ਰਾਹੀਂ ਵੋਟਾਂ ਪਾਈਆਂ ਗਈਆਂ ਹਨ। ਬਠਿੰਡਾ ‘ਚ ਸਾਲ 2004 ਤੋਂ ਬਾਅਦ ਹੋਈਆਂ ਨਗਰ ਨਿਗਮ ਚੋਣਾਂ ਦੌਰਾਨ ਈਵੀਐਮ ਦੀ ਵਰਤੋਂ ਕੀਤੀ ਜਾਂਦੀ ਰਹੀ ਹੈ।
Ad Position 22
No active advertisement
ਪਿਛਲੀ ਖ਼ਬਰ ‘ਮਾਮਲਾ ਚੋਣਾਂ ਮੌਕੇ ਹੋਏ ਟਕਰਾ ਦਾ’ ਭਾਜਪਾ ਜ਼ਿਲ੍ਹਾ ਪ੍ਰਧਾਨ ਸਿੰਗਲਾ ਅਤੇ ‘ਆਪ’ ਉਮੀਦਵਾਰ ਰਿੱਪੂ ਸਮੇਤ ਦੋਵਾਂ ਧਿਰਾਂ ਦ... ਅਗਲੀ ਖ਼ਬਰ ਕੇਂਦਰੀ ਵਣਜ ਤੇ ਉਦਯੋਗ ਮੰਤਰੀ ਪਿਊਸ਼ ਗੋਇਲ
Ad Position 24