25-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2026

ਸਰਦੂਲਗੜ੍ਹ ਤੋਂ ਦਿੱਲੀ ਲਈ ਬੱਸ ਚਲਾਉਣ ਦੀ ਮੰਗ

Ad Position 21
No active advertisement
ਅਜੀਤ ਡੈਸਕ 03-06-2026
ਸਰਦੂਲਗੜ੍ਹ, 2 ਜੂਨ (ਨਿ.ਪ.ਪ.)- ਸਥਾਨਕ ਸ਼ਹਿਰ ਤੋਂ ਦਿੱਲੀ ਜਾਣ ਲਈ ਬੱਸ ਸਰਵਿਸ ਨਾ ਹੋਣ ਕਾਰਨ ਵਪਾਰੀ ਵਰਗ ਤੇ ਆਮ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਜਿਸ ਕਾਰਨ ਸ਼ਹਿਰੀਆਂ ਨੂੰ ਦਿੱਲੀ ਜਾਣ ਲਈ 40 ਕਿੱਲੋਮੀਟਰ ਮਾਨਸਾ ਜਾਂ 30 ਕਿੱਲੋਮੀਟਰ ਸਿਰਸਾ ਤੋਂ ਬੱਸ ਜਾਂ ਰੇਲ ਗੱਡੀ ਲੈਣੀ ਪੈਂਦੀ ਹੈ | ਇਸ ਨਾਲ ਜਿੱਥੇ ਪੈਸੇ ਤੇ ਸਮੇਂ ਦੀ ਬਰਬਾਦੀ ਹੁੰਦੀ ਹੈ ਉੱਥੇ ਵਾਪਸੀ ਸਮੇਂ ਸਿਰਸਾ, ਮਾਨਸਾ ਤੋਂ ਰਾਤ ਸਮੇਂ ਸ਼ਹਿਰ ਲਈ ਕੋਈ ਬੱਸ ਸਰਵਿਸ ਨਾ ਹੋਣ ਕਾਰਨ ਉੱਥੇ ਹੀ ਰੁਕਣਾ ਪੈਂਦਾ ਹੈ ਅਤੇ ਅਗਲੀ ਸਵੇਰ ਘਰ ਪਹੁੰਚਣਾ ਪੈਂਦਾ ਹੈ | ਲੋਕਾਂ ਦੀ ਟਰਾਂਸਪੋਰਟ ਮੰਤਰੀ ਪੰਜਾਬ ਤੋਂ ਮੰਗ ਹੈ ਕਿ ਸਰਦੂਲਗੜ੍ਹ ਤੋਂ ਦਿੱਲੀ ਲਈ ਬੱਸ ਸਰਵਿਸ ਸ਼ੁਰੂ ਕੀਤੀ ਜਾਵੇ |
Ad Position 22
No active advertisement
ਪਿਛਲੀ ਖ਼ਬਰ ਟੂਰ 'ਤੇ ਜਾਣ ਦੀ ਜ਼ਿੱਦ 'ਚ ਸਾਢੇ ਚਾਰ ਸਾਲ ਦੇ ਬੱਚੇ ਨੇ ਜ਼ਹਿਰੀਲੀ ਵਸਤੂ ਨਿਗਲੀ <br/> ਅਗਲੀ ਖ਼ਬਰ ਬਠਿੰਡਾ ਦੇ ਅਦਾਲਤੀ ਕੰਪਲੈਕਸ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਪੁਲਿਸ ਨੇ ਚੌਕਸੀ ਵਧਾਈ
Ad Position 24