25-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2026

ਟੂਰ 'ਤੇ ਜਾਣ ਦੀ ਜ਼ਿੱਦ 'ਚ ਸਾਢੇ ਚਾਰ ਸਾਲ ਦੇ ਬੱਚੇ ਨੇ ਜ਼ਹਿਰੀਲੀ ਵਸਤੂ ਨਿਗਲੀ <br/>

Ad Position 21
No active advertisement
ਅਜੀਤ ਡੈਸਕ 03-06-2026
ਸੰਗਤ ਮੰਡੀ, 2 ਜੂਨ (ਅੰਮਿ੍ਤਪਾਲ ਸ਼ਰਮਾ)- ਸੰਗਤ ਮੰਡੀ ਨੇੜਲੇ ਕਿਸੇ ਪਿੰਡ 'ਚ ਟੂਰ 'ਤੇ ਜਾਣ ਦੀ ਜ਼ਿੱਦ 'ਚ ਸਾਢੇ ਚਾਰ ਸਾਲ ਦੇ ਬੱਚੇ ਵਲੋਂ ਜ਼ਹਿਰੀਲੀ ਵਸਤੂ ਨਿਗਲਣ ਦਾ ਹੈਰਾਨ ਅਤੇ ਪ੍ਰੇਸ਼ਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਇੱਥੋਂ ਦੇ ਕਿਸੇ ਧਾਰਮਿਕ ਸਥਾਨ ਤੋਂ ਸ੍ਰੀ ਅੰਮਿ੍ਤਸਰ ਸਾਹਿਬ ਦੇ ਦਰਸ਼ਨਾਂ ਲਈ ਬੱਸ ਯਾਤਰਾ ਜਾਣੀ ਸੀ, ਜਿਸ ਵਿਚ ਉਕਤ ਪਿੰਡ ਵਾਸੀ ਵਲੋਂ ਵੀ ਜਾਣ ਦਾ ਪ੍ਰੋਗਰਾਮ ਬਣਾਇਆ ਗਿਆ, ਪ੍ਰੰਤੂ ਐਲ.ਕੇ.ਜੀ. ਜਮਾਤ 'ਚ ਪੜ੍ਹਦੇ ਸਾਢੇ ਚਾਰ ਸਾਲ ਦੇ ਬੱਚੇ ਵਲੋਂ ਆਪਣੇ ਪਿਤਾ ਨਾਲ ਜਾਣ ਦੀ ਜ਼ਿੱਦ ਕੀਤੀ ਜਾਣ ਲੱਗੀ | ਬੱਚਾ ਛੋਟਾ ਹੋਣ ਕਾਰਨ ਉਸ ਨੂੰ ਦਾਦਾ-ਦਾਦੀ ਨੇ ਆਪਣੇ ਕੋਲ ਰੱਖ ਲਿਆ ਅਤੇ ਉਸ ਦਾ ਪਿਤਾ ਬੱਸ ਚੜ੍ਹ ਕੇ ਧਾਰਮਿਕ ਸਥਾਨਾਂ ਦੇ ਦਰਸ਼ਨਾ ਲਈ ਰਵਾਨਾ ਹੋ ਗਿਆ | ਕੁਝ ਦੇਰ ਬਾਅਦ ਦਾਦਾ ਵੀ ਆਪਣੇ ਕੰਮ 'ਚ ਲੱਗ ਗਏ ਅਤੇ ਖੇਡਦਾ ਬੱਚਾ ਪਾਣੀ ਦਾ ਗਿਲਾਸ ਲੈ ਕੇ ਕਮਰੇ ਅੰਦਰ ਜਾ ਵੜਿਆ ਅਤੇ ਉਥੇ ਰੱਖੀ ਸ਼ੀਸ਼ੀ ਵਿਚੋਂ ਜ਼ਹਿਰੀਲੀ ਵਸਤੂ ਆਪਣੇ ਮੂੰਹ 'ਚ ਪਾ ਲਈ ਅਤੇ ਕੌੜੀ-ਕੌੜੀ ਕਹਿੰਦਾ ਬਾਹਰ ਭੱਜਿਆ, ਜਦੋਂ ਦਾਦਾ ਦਾਦੀ ਨੇ ਅੰਦਰ ਜਾ ਕੇ ਦੇਖਿਆ ਤਾਂ ਉਥੇ ਪਈ ਜ਼ਹਿਰੀਲੀ ਸ਼ੀਸ਼ੀ ਅਤੇ ਗਿਲਾਸ ਦੇਖ ਕੇ ਉਨ੍ਹਾਂ ਦੇ ਹੋਸ਼ ਉੱਡ ਗਏ | ਉਕਤ ਬੱਚੇ ਨੂੰ ਤੁਰੰਤ ਬਠਿੰਡਾ ਦੇ ਨਿੱਜੀ ਹਸਪਤਾਲ 'ਚ ਦਾਖ਼ਲ ਕਰਵਾਇਆ ਦੱਸਿਆ ਗਿਆ ਹੈ, ਜਿੱਥੇ ਉਸ ਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ | ਧਾਰਮਿਕ ਦਰਸ਼ਨਾਂ ਲਈ ਗਿਆ ਵਿਅਕਤੀ ਅਜੇ ਉਥੇ ਪਹੁੰਚਿਆ ਵੀ ਨਹੀਂ ਸੀ, ਕਿ ਸੂਚਨਾ ਮਿਲਦੇ ਹੀ ਉਸ ਨੂੰ ਵਾਪਸ ਪਰਤਣਾ ਪਿਆ | ਇਹ ਵੀ ਪਤਾ ਲੱਗਾ ਹੈ ਕਿ ਉਕਤ ਪਿੰਡ ਵਾਸੀ ਵਲੋਂ ਆਪਣੇ ਦੋ ਲੜਕੀਆਂ ਹੋਣ ਕਾਰਨ ਉਸ ਨੇ ਆਪਣੀ ਭੈਣ ਦਾ ਬੱਚਾ ਗੋਦ ਲਿਆ ਹੋਇਆ ਹੈ |

Ad Position 22
No active advertisement
ਪਿਛਲੀ ਖ਼ਬਰ ਅਕਾਲੀ ਦਲ ਵਾਰਿਸ ਪੰਜਾਬ ਦੇ ਵਲੋਂ ਮਨਦੀਪ ਸਿੰਘ ਸਿੱਧੂ ਹੀ ਲੜਨਗੇ ਹਲਕਾ ਮੌੜ ਤੋਂ ਚੋਣ- ਪਾਰਟੀ ਲੀਡਰਸ਼ਿਪ <br/> ਅਗਲੀ ਖ਼ਬਰ ਸਰਦੂਲਗੜ੍ਹ ਤੋਂ ਦਿੱਲੀ ਲਈ ਬੱਸ ਚਲਾਉਣ ਦੀ ਮੰਗ
Ad Position 24