25-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2026

ਅਕਾਲੀ ਦਲ ਵਾਰਿਸ ਪੰਜਾਬ ਦੇ ਵਲੋਂ ਮਨਦੀਪ ਸਿੰਘ ਸਿੱਧੂ ਹੀ ਲੜਨਗੇ ਹਲਕਾ ਮੌੜ ਤੋਂ ਚੋਣ- ਪਾਰਟੀ ਲੀਡਰਸ਼ਿਪ <br/>

Ad Position 21
No active advertisement
ਅਜੀਤ ਡੈਸਕ 03-06-2026
ਬਾਲਿਆਂਵਾਲੀ, 2 ਜੂਨ (ਕੁਲਦੀਪ ਮਤਵਾਲਾ)- ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਦੇ ਸੂਬਾ ਜਨਰਲ ਸਕੱਤਰ ਵਕੀਲ ਮਨਦੀਪ ਸਿੰਘ ਸਿੱਧੂ ਦੀ ਅਗਵਾਈ ਹੇਠ ਬਾਲਿਆਂਵਾਲੀ ਵਿਖੇ ਰਾਮ ਲੀਲ੍ਹਾ ਗਰਾਊਾਡ 'ਚ ਰੱਖੀ ਪਲੇਠੀ ਮੀਟਿੰਗ ਨੇ ਰੈਲੀ ਦਾ ਰੂਪ ਧਾਰ ਲਿਆ | ਇਸ ਮੌਕੇ ਪਾਰਟੀ ਦੇ ਆਗੂ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਮੁੱਖ ਬੁਲਾਰਾ ਪੰਜਾਬ, ਐਡਵੋਕੇਟ ਮਨਦੀਪ ਸਿੰਘ ਸਿੱਧੂ ਸਕੱਤਰ ਜਨਰਲ ਪੰਜਾਬ, ਅਵਤਾਰ ਸਿੰਘ ਕਾਹਨਗੜ੍ਹ ਜ਼ਿਲ੍ਹਾ ਪ੍ਰਧਾਨ ਸੰਗਰੂਰ, ਚਮਕੌਰ ਸਿੰਘ ਜ਼ਿਲ੍ਹਾ ਪ੍ਰਧਾਨ ਬਠਿੰਡਾ, ਗੁਰਵਿੰਦਰ ਸਿੰਘ ਜ਼ਿਲ੍ਹਾ ਪ੍ਰਧਾਨ ਬਰਨਾਲਾ, ਕੁਲਵਿੰਦਰ ਸਿੰਘ ਜ਼ਿਲ੍ਹਾ ਪ੍ਰਧਾਨ ਮਾਨਸਾ, ਬਾਬਾ ਗੋਰਾ, ਬਾਬਾ ਰਾਜਾ ਰਾਮ, ਗੁਰਤੇਜ ਸਿੰਘ ਫ਼ੌਜੀ, ਕੁਲਦੀਪ ਸਿੰਘ ਮੀਤ ਪ੍ਰਧਾਨ ਅਤੇ ਸੰਦੀਪ ਖਾਂ ਬਾਲਿਆਂਵਾਲੀ ਨੇ ਜੋਸ਼ੀਲੇ ਭਾਸ਼ਣ ਦੌਰਾਨ ਕਿਹਾ ਕਿ ਲੋਕਾਂ ਦੀ ਮੰਗ 'ਤੇ ਪਾਰਟੀ ਨੇ ਫ਼ੈਸਲਾ ਕੀਤਾ ਹੈ ਕਿ ਹਲਕਾ ਮੌੜ ਤੋਂ ਕੌਮੀ ਸ਼ਹੀਦ ਦੀਪ ਸਿੱਧੂ ਦੇ ਭਰਾ ਵਕੀਲ ਮਨਦੀਪ ਸਿੰਘ ਸਿੱਧੂ 2027 ਦੀਆਂ ਵਿਧਾਨ ਸਭਾ ਚੋਣਾਂ ਲੜਨਗੇ ਅਤੇ ਪਾਰਟੀ ਦਾ ਮੁੱਖ ਅਜੰਡਾ ਗੁਰੂ ਦੇ ਸਿਧਾਂਤਾਂ 'ਤੇ ਚੱਲਣਾ ਹੈ | ਪੰਜਾਬ ਦੀਆਂ ਫ਼ਸਲਾਂ ਤੇ ਨਸ਼ਲਾਂ ਨੂੰ ਬਚਾਉਣ ਲਈ ਇਕੱਠੇ ਹੋਣ ਦਾ ਵੇਲਾ ਹੈ, ਕਿਉਂਕਿ ਪੰਜਾਬ 'ਚ ਵੱਖ-ਵੱਖ ਸਰਕਾਰਾਂ ਨੇ ਪੰਜਾਬ ਦੇ ਲੋਕਾਂ ਨੂੰ ਰੱਜਕੇ ਲੁੱਟਿਆ ਹੀ ਨਹੀਂ, ਸਗੋਂ ਸਾਡੇ ਧਾਰਮਿਕ ਸਥਾਨਾਂ 'ਤੇ ਹਮਲੇ ਕੀਤੇ ਤੇ ਗੁਰੂ ਦੀਆਂ ਬੇਅਦਬੀਆਂ ਕੀਤੀਆਂ ਹਨ, ਜਦਕਿ ਨੌਜਵਾਨਾਂ ਨੂੰ ਨਸ਼ੇ ਪਰੋਸੇ ਜਾ ਰਹੇ ਹਨ | ਉਨ੍ਹਾਂ ਅਪੀਲ ਕੀਤੀ ਕਿ 2027 'ਚ ਭਾਈ ਅੰਮਿ੍ਤਪਾਲ ਸਿੰਘ ਖ਼ਾਲਸਾ ਦੀ ਅਗਵਾਈ 'ਚ 'ਸਰਕਾਰ ਏ ਖ਼ਾਲਸਾ' ਬਣਾਓ | ਇਸ ਸੀਨੀਅਰ ਆਗੂ ਜਗਮੋਹਨ ਸਿੰਘ ਜਿਉਂਦ, ਪਰਮਪ੍ਰੀਤ ਸਿੰਘ ਮਾਨਸਾਹੀਆ, ਸੋਨੀ ਬਾਬਾ, ਭਿੰਦਰ ਸਿੰਘ ਭਾਈ ਬਖ਼ਤੌਰ, ਹਰਪ੍ਰੀਤ ਸਿੰਘ ਕੋਟਸ਼ਮੀਰ, ਹਰਵਿੰਦਰ ਸਿੰਘ ਫ਼ੌਜੀ ਕੋਟਸ਼ਮੀਰ, ਜਗਰੂਪ ਸਿੰਘ ਫ਼ੌਜੀ ਬਾਲਿਆਂਵਾਲੀ, ਮਲਕੀਤ ਸਿੰਘ ਮਾਨ, ਮਨਪ੍ਰੀਤ ਸਿੰਘ, ਗੁਰਮੀਤ ਸਿੰਘ ਮੀਤਾ, ਰਾਜ ਸਿੰਘ ਰਾਜੂ, ਤੇਗਪਾਲ ਸਿੰਘ ਮਾਨ, ਮੇਵਾ ਸਿੰਘ ਮਾਨ, ਅਵਤਾਰ ਸਿੰਘ ਤਾਰੀ, ਬੂਟਾ ਸਿੰਘ ਭੁੱਲਰ, ਗੋਰਾ ਸਿੰਘ ਮਾਨ, ਗੁਰਸੇਵਕ ਸਿੰਘ ਸਰਾ, ਮੰਗਾਂ ਸਿੰਘ ਡੀਪੂ ਡੇਅਰੀ ਵਾਲਾ, ਗੁਰਮੇਲ ਸਿੰਘ ਸਮੂਲ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਗੋਨਿਆਣਾ 'ਚ ਕਾਂਗਰਸ ਦਾ ਮਹਿੰਗਾਈ ਖ਼ਿਲਾਫ਼ ਪ੍ਰਦਰਸ਼ਨ <br/> ਅਗਲੀ ਖ਼ਬਰ ਟੂਰ 'ਤੇ ਜਾਣ ਦੀ ਜ਼ਿੱਦ 'ਚ ਸਾਢੇ ਚਾਰ ਸਾਲ ਦੇ ਬੱਚੇ ਨੇ ਜ਼ਹਿਰੀਲੀ ਵਸਤੂ ਨਿਗਲੀ <br/>
Ad Position 24