25-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2026

ਸਵਰਨਕਾਰ ਸੰਘ ਭੁੱਚੋ ਮੰਡੀ ਵਲੋਂ ਕੌਂਸਲਰ ਸੰਤੋਖ ਸਿੰਘ ਜੁਗਨੂੰ ਮੌੜ ਸਨਮਾਨਿਤ

Ad Position 21
No active advertisement
ਅਜੀਤ ਡੈਸਕ 03-06-2026
ਭੁੱਚੋ ਮੰਡੀ, 2 ਜੂਨ (ਪਰਵਿੰਦਰ ਸਿੰਘ ਜੌੜਾ)- ਸਵਰਨਕਾਰ ਸੰਘ ਭੁੱਚੋ ਮੰਡੀ ਵਲੋਂ ਸਥਾਨਕ ਵਾਰਡ ਨੰਬਰ-12 ਤੋਂ ਚੁਣੇ ਗਏ ਕੌਂਸਲਰ ਸੰਤੋਖ ਸਿੰਘ ਜੁਗਨੂੰ ਮੌੜ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸਵਰਨਕਾਰ ਭਾਈਚਾਰੇ ਦਾ ਵੱਡਾ ਇਕੱਠ ਜੁੜਿਆ, ਦੀ ਪ੍ਰਧਾਨਗੀ ਸੰਘ ਦੇ ਸਥਾਨਕ ਪ੍ਰਧਾਨ ਰੇਸ਼ਮ ਸਿੰਘ ਖੁਰਮੀ ਨੇ ਕੀਤੀ | ਇਸ ਮੌਕੇ ਸਵਰਨਕਾਰ ਭਾਈਚਾਰੇ ਨੂੰ ਦਰਪੇਸ਼ ਸਮੱਸਿਆਵਾਂ ਅਤੇ ਉਨ੍ਹਾਂ ਦੇ ਹੱਲ ਲਈ ਗੰਭੀਰ ਵਿਚਾਰਾਂ ਹੋਈਆਂ | ਰੇਸ਼ਮ ਸਿੰਘ ਖੁਰਮੀ ਨੇ ਕਿਹਾ ਕਿ ਸਵਰਨਕਾਰੀ ਕਿੱਤਾ ਸੋਨੇ-ਚਾਂਦੀ ਦੇ ਭਾਅ ਵਧਣ ਕਾਰਨ ਪਹਿਲਾਂ ਹੀ ਮੰਦੀ ਦੇ ਦੌਰ 'ਚੋਂ ਲੰਘ ਰਿਹਾ ਸੀ, ਉੱਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਲੋਕਾਂ ਨੂੰ ਇਕ ਸਾਲ ਲਈ ਸੋਨਾ ਨਾ ਖ਼ਰੀਦਣ ਦੀ ਅਪੀਲ ਅਤੇ ਸੋਨੇ ਤੇ ਆਯਾਤ ਡਿਊਟੀ 6 ਤੋਂ 15 ਫ਼ੀਸਦੀ ਕਰਨ ਨਾਲ ਇਸ ਕਿੱਤੇ ਦਾ ਲੱਕ ਹੀ ਤੋੜ ਕੇ ਰੱਖ ਦਿੱਤਾ ਹੈ | ਉਨ੍ਹਾਂ ਕਿਹਾ ਕਿ ਸਰਕਾਰ ਦੇ ਇਸ ਫ਼ੈਸਲੇ ਨਾਲ ਸਵਰਨਕਾਰੀ ਕਿੱਤੇ ਨਾਲ ਜੁੜੇ ਕਾਰੀਗਰਾਂ ਦੀ ਆਮਦਨ ਵਿਚ 50 ਫ਼ੀਸਦੀ ਕਟੌਤੀ ਹੋਈ ਹੈ ਅਤੇ ਦੇਸ਼ ਭਰ ਦੇ ਕਰੀਬ ਇਕ ਕਰੋੜ ਲੋਕ ਪ੍ਰਭਾਵਿਤ ਹੋਏ ਹਨ | ਉਨ੍ਹਾਂ ਕਿਹਾ ਕਿ ਆਉਂਦੇ ਦਿਨਾਂ ਵਿਚ ਮੁਲਕ ਵਿਚ ਸੋਨੇ ਦੀ ਤਸਕਰੀ ਵਧਣ ਦਾ ਖ਼ਦਸ਼ਾ ਬਣ ਗਿਆ ਹੈ, ਜਿਸ ਨਾਲ ਦੇਸ਼ ਨੂੰ ਟੈਕਸ ਦੇ ਰੂਪ ਵਿਚ ਮੋਟਾ ਘਾਟਾ ਝੱਲਣਾ ਪੈ ਸਕਦਾ ਹੈ | ਉਨ੍ਹਾਂ ਮੰਗ ਕੀਤੀ ਕਿ ਸਰਕਾਰ ਸਵਰਨਕਾਰਾਂ ਦੇ ਕਿੱਤੇ ਨੂੰ ਮੁੱਖ ਰੱਖਦਿਆਂ ਨੀਤੀਆਂ ਬਣਾਵੇ | ਇਸ ਮੌਕੇ ਮੌਜੂਦਾ ਜੀ.ਐਸ.ਟੀ. ਬਾਰੇ ਵੀ ਚਰਚਾ ਹੋਈ ਅਤੇ ਮੰਗ ਕੀਤੀ ਗਈ ਕਿ ਸੋਨੇ ਦੇ ਉੱਚੇ ਭਾਅ ਕਾਰਨ ਜੀ. ਐਸ.ਟੀ. 3 ਫ਼ੀਸਦੀ ਤੋਂ ਘਟਾ ਕੇ 1 ਫ਼ੀਸਦੀ ਕੀਤੀ ਜਾਵੇ | ਮੀਟਿੰਗ ਉਪਰੰਤ ਪਹੁੰਚੇ ਵਾਰਡ ਨੰਬਰ-12 ਤੋਂ ਚੁਣੇ ਗਏ ਸਵਰਨਕਾਰ ਕੌਂਸਲਰ ਸੰਤੋਖ ਸਿੰਘ ਜੁਗਨੂੰ ਮੌੜ ਨੂੰ ਸਮੂਹ ਭਾਈਚਾਰੇ ਵਲੋਂ ਹਾਰ ਪਾ ਕੇ ਸਨਮਾਨਿਤ ਕੀਤਾ ਗਿਆ ਅਤੇ ਉਨ੍ਹਾਂ ਦੇ ਰਾਜਨੀਤੀ ਵਿਚ ਉੱਜਲ ਭਵਿੱਖ ਦੀ ਕਾਮਨਾ ਕੀਤੀ ਗਈ |
Ad Position 22
No active advertisement
ਪਿਛਲੀ ਖ਼ਬਰ ਪੰਜਾਬ ਕੇਂਦਰੀ ਯੂਨੀਵਰਸਿਟੀ ਨੇ ਯੂਰਪੀ ਖੋਜ ਸੰਸਥਾਵਾਂ ਨਾਲ ਮਿਲਾਇਆ ਹੱਥ ਅਗਲੀ ਖ਼ਬਰ ਸੂਬੇ ਦੇ ਸੇਵਾ ਕੇਂਦਰ ਮੁਲਾਜ਼ਮਾਂ ਤੋਂ ਬਾਅਦ ਹੁਣ ਮਗਨਰੇਗਾ ਮੁਲਾਜ਼ਮਾਂ ਵਲੋਂ 'ਕਲਮਛੋੜ' ਹੜਤਾਲ
Ad Position 24