25-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2026

ਪੰਜਾਬ ਕੇਂਦਰੀ ਯੂਨੀਵਰਸਿਟੀ ਨੇ ਯੂਰਪੀ ਖੋਜ ਸੰਸਥਾਵਾਂ ਨਾਲ ਮਿਲਾਇਆ ਹੱਥ

Ad Position 21
No active advertisement
ਅਜੀਤ ਡੈਸਕ 03-06-2026
ਬਠਿੰਡਾ, 2 ਜੂਨ (ਅੰਮਿ੍ਤਪਾਲ ਸਿੰਘ ਵਲ੍ਹਾਣ)-ਪੰਜਾਬ ਕੇਂਦਰੀ ਯੂਨੀਵਰਸਿਟੀ ਨੇ ਅੰਤਰਰਾਸ਼ਟਰੀ ਜੈਵ-ਚਿਕਿਤਸਾ ਖੋਜ ਦੇ ਖੇਤਰ ਵਿਚ ਇਕ ਮਹੱਤਵਪੂਰਨ ਉਪਲੱਬਧੀ ਹਾਸਲ ਕੀਤੀ ਹੈ | ਯੂਨੀਵਰਸਿਟੀ ਐਕਿਊਟ ਮਾਇਲੋਇਡ ਲਿਊਕੀਮੀਆ ਵਰਗੇ ਚੁਣੌਤੀਪੂਰਨ ਖੂਨ ਦੇ ਕੈਂਸਰ ਲਈ ਪਹਿਲੀ ਸ਼੍ਰੇਣੀ ਦੀ ਨਵੀਂ ਇਲਾਜ ਪੱਧਤੀ ਵਿਕਸਿਤ ਕਰਨ ਨਾਲ ਸਬੰਧਿਤ ਇਕ ਗਲੋਬਲ ਸਹਿਯੋਗੀ ਪ੍ਰੋਜੈਕਟ ਦਾ ਹਿੱਸਾ ਬਣੀ ਹੈ | ਇਸ ਪ੍ਰੋਜੈਕਟ ਨੂੰ 'ਹੈਲਥ ਹਾਲੈਂਡ ਇੰਟਰਨੈਸ਼ਨਲ ਕਿਕਸਟਾਰਟਰ ਕਾਲ ਫ਼ਾਰ ਪਬਲਿਕ-ਪ੍ਰਾਈਵੇਟ ਪਾਰਟਨਰਸ਼ਿਪਸ 2025' ਤਹਿਤ ਵਿੱਤੀ ਸਹਾਇਤਾ ਪ੍ਰਾਪਤ ਹੋਈ ਹੈ | ਇਸ ਅੰਤਰਰਾਸ਼ਟਰੀ ਖੋਜ ਸੰਘ ਦੀ ਅਗਵਾਈ ਬਿਮਿਨੀ ਬਾਇਓਟੈਕ ਬੀ.ਵੀ. ਕਰ ਰਹੀ ਹੈ | ਇਸ ਤੋਂ ਇਲਾਵਾ ਪ੍ਰੋਫੈਸਰ ਫਰਾਂਚੇਸਕੋ ਬਰਤੋਨੀ ਦੀ ਅਗਵਾਈ ਵਾਲਾ ਓਨਕੋਲੋਜੀ ਖੋਜ ਸੰਸਥਾਨ ਅਤੇ ਪੰਜਾਬ ਕੇਂਦਰੀ ਯੂਨੀਵਰਸਿਟੀ ਦਾ ਭੇਸ਼ਜ ਵਿਗਿਆਨ ਅਤੇ ਕੁਦਰਤੀ ਉਤਪਾਦ ਵਿਭਾਗ ਵੀ ਇਸ ਪ੍ਰੋਜੈਕਟ ਦੇ ਭਾਈਵਾਲ ਹਨ | ਸੀਯੂ ਪੰਜਾਬ ਵਲੋਂ ਇਸ ਪ੍ਰੋਜੈਕਟ ਵਿਚ ਪ੍ਰੋਫੈਸਰ ਰਾਜ ਕੁਮਾਰ ਨੁਮਾਇੰਦਗੀ ਕਰ ਰਹੇ ਹਨ | ਲਗਭਗ 4.40 ਲੱਖ ਯੂਰੋ ਦੇ ਕੁੱਲ ਬਜਟ ਵਾਲੇ ਇਸ ਪ੍ਰੋਜੈਕਟ ਦਾ ਉਦੇਸ਼ ਬਿਮਿਨੀ ਬਾਇਓਟੈਕ ਦੁਆਰਾ ਵਿਕਸਿਤ ਨਵੇਂ ਅÏਸ਼ਧੀ ਅਣੂਆਂ ਨੂੰ ਅੱਗੇ ਵਧਾਉਣਾ ਹੈ, ਜੋ ਵਿਸਕੌਟ-ਐਲਡਰਿਚ ਸਿੰਡਰੋਮ ਪ੍ਰੋਟੀਨ (ਡਬਲਯੂਏਐੱਸਪੀ) ਨੂੰ ਨਿਸ਼ਾਨਾ ਬਣਾਉਂਦੇ ਹਨ | ਇਹ ਨਵੀਂ ਇਲਾਜ ਪੱਧਤੀ ਐਕਿਊਟ ਮਾਇਲੋਇਡ ਲਿਊਕੀਮੀਆ ਤੋਂ ਪ੍ਰਭਾਵਿਤ ਕੋਸ਼ਿਕਾਵਾਂ ਨੂੰ ਚੋਣਵੇਂ ਢੰਗ ਨਾਲ ਨਸ਼ਟ ਕਰਨ ਲਈ ਵਿਕਸਿਤ ਕੀਤੀ ਜਾ ਰਹੀ ਹੈ, ਜਿਸ ਨਾਲ ਐਮਐਲ ਮਰੀਜ਼ਾਂ ਨੂੰ ਹੋਰ ਪ੍ਰਭਾਵਸ਼ਾਲੀ ਇਲਾਜ ਮੁਹੱਈਆ ਕਰਵਾਇਆ ਜਾ ਸਕੇ | ਇਹ ਪ੍ਰੋਜੈਕਟ ਕੈਂਸਰ ਲਈ ਹੋਰ ਸਟੀਕ ਅਤੇ ਪ੍ਰਭਾਵਸ਼ਾਲੀ ਇਲਾਜ ਵਿਕਸਿਤ ਕਰਨ ਅਤੇ ਕੈਂਸਰ ਖੋਜ ਨੂੰ ਨਵੀਂ ਦਿਸ਼ਾ ਦੇਣ ਵਿਚ ਮਹੱਤਵਪੂਰਨ ਯੋਗਦਾਨ ਪਾਵੇਗਾ | ਪ੍ਰੋਫੈਸਰ ਰਾਜ ਕੁਮਾਰ ਨੇ ਕਿਹਾ ਕਿ ਐਕਿਊਟ ਮਾਇਲੋਇਡ ਲਿਊਕੀਮੀਆ ਲਈ ਨਵੀਆਂ ਇਲਾਜ ਪੱਧਤੀਆਂ ਦੇ ਵਿਕਾਸ ਨਾਲ ਸੰਬੰਧਿਤ ਇਸ ਮਹੱਤਵਪੂਰਨ ਪ੍ਰੋਜੈਕਟ ਵਿਚ ਸਹਿਯੋਗ ਕਰਨਾ ਉਨ੍ਹਾਂ ਲਈ ਖੁਸ਼ੀ ਦੀ ਗੱਲ ਹੈ | ਇਸ ਉਪਲਬਧੀ 'ਤੇ ਪ੍ਰੋਫੈਸਰ ਰਾਜ ਕੁਮਾਰ ਨੂੰ ਵਧਾਈ ਦਿੰਦਿਆਂ ਪੰਜਾਬ ਕੇਂਦਰੀ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਪ੍ਰੋ. ਰਾਘਵੇਂਦਰ ਪ੍ਰਸਾਦ ਤਿਵਾਰੀ ਨੇ ਕਿਹਾ ਇਸ ਵੱਕਾਰੀ ਅੰਤਰਰਾਸ਼ਟਰੀ ਖੋਜ ਪ੍ਰੋਜੈਕਟ ਵਿਚ ਯੂਨੀਵਰਸਿਟੀ ਦੀ ਭਾਗੀਦਾਰੀ ਸਾਡੀ ਖੋਜ ਸਮਰੱਥਾ ਅਤੇ ਵਿਗਿਆਨਕ ਉਤਕਿ੍ਸ਼ਟਤਾ ਨੂੰ ਮਿਲੀ ਵਿਸ਼ਵ ਪੱਧਰੀ ਮਾਨਤਾ ਦਾ ਪ੍ਰਤੀਕ ਹੈ | ਇਹ ਪ੍ਰੋਜੈਕਟ ਅਕਾਦਮਿਕ ਸੰਸਥਾਵਾਂ ਅਤੇ ਉਦਯੋਗ ਜਗਤ ਦਰਮਿਆਨ ਸਹਿਯੋਗ ਨੂੰ ਹੋਰ ਮਜ਼ਬੂਤ ਕਰੇਗਾ ਅਤੇ ਸਿਹਤ ਖੋਜ ਅਤੇ ਨਵੀਨਤਾ ਦੇ ਖੇਤਰ ਵਿੱਚ ਨਵੀਆਂ ਸੰਭਾਵਨਾਵਾਂ ਪੈਦਾ ਕਰੇਗਾ |
Ad Position 22
No active advertisement
ਪਿਛਲੀ ਖ਼ਬਰ ਸੇਵਾ ਕੇਂਦਰ ਦੇ ਮੁਲਾਜ਼ਮਾਂ ਨੇ ਰੋਸ ਮਾਰਚ ਕਰਦਿਆਂ ਲਾਲ ਬੱਤੀ ਚੌਂਕ 'ਚ ਕੀਤਾ ਰੋਸ ਪ੍ਰਦਰਸ਼ਨ <br/> ਅਗਲੀ ਖ਼ਬਰ ਸਵਰਨਕਾਰ ਸੰਘ ਭੁੱਚੋ ਮੰਡੀ ਵਲੋਂ ਕੌਂਸਲਰ ਸੰਤੋਖ ਸਿੰਘ ਜੁਗਨੂੰ ਮੌੜ ਸਨਮਾਨਿਤ
Ad Position 24