ਰਾਕੇਸ ਕੁਮਾਰ ਗੋਇਲ ਸਾਬਕਾ ਪ੍ਰਧਾਨ, ਬੂਟਾ ਸਿੰਘ ਸਿੱਧੂ ਸਾਬਕਾ ਪ੍ਰਧਾਨ, ਜਤਿੰਦਰ ਸ਼ੈਂਕੀ ਗੋਇਲ ਪ੍ਰਧਾਨ।
ਅੱਗਰਵਾਲ ਧਰਮਸ਼ਾਲਾ ਦੇ ਹਾਲ ਨੂੰ ਸੈਂਟਰਲ ਏ.ਸੀ. ਕਰਨ ਲਈ ਮੁਹਿੰਮ ਦਾ ਆਗਾਜ਼
ਭਗਤਾ ਭਾਈਕਾ, 30 ਅਗਸਤ (ਸੁਖਪਾਲ ਸਿੰਘ ਸੋਨੀ) : ਅੱਗਰਵਾਲ ਧਰਮਸ਼ਾਲਾ ਦੇ ਹਾਲ ਨੂੰ ਸੈਂਟਰਲ ਏ. ਸੀ.
ਭਗਤਾ ਭਾਈਕਾ, 30 ਅਗਸਤ (ਸੁਖਪਾਲ ਸਿੰਘ ਸੋਨੀ) : ਅੱਗਰਵਾਲ ਧਰਮਸ਼ਾਲਾ ਦੇ ਹਾਲ ਨੂੰ ਸੈਂਟਰਲ ਏ.ਸੀ. ਦੀ ਸਹੂਲਤ ਨਾਲ ਲੈਸ ਕਰਨ ਲਈ ਇਲਾਕੇ ਦੇ ਦਾਨੀ ਸੱਜਣਾਂ ਵਲੋਂ ਸ਼ੁਰੂਆਤ ਕੀਤੀ ਗਈ ਹੈ। ਧਰਮਸ਼ਾਲਾ ਪ੍ਰਬੰਧਕਾਂ ਵਲੋਂ ਦੱਸਿਆ ਗਿਆ ਕਿ ਧਰਮਸ਼ਾਲਾ ਦੇ ਮੁੱਖ ਹਾਲ ਨੂੰ ਸੈਂਟਰਲ ਏ.ਸੀ. ਕਰਨ ਦਾ ਕੰਮ ਕੀਤਾ ਜਾਣਾ ਹੈ , ਜਿਸ ਨਾਲ ਸਮਾਜਿਕ, ਧਾਰਮਿਕ ਅਤੇ ਹੋਰ ਜਨਤਕ ਸਮਾਗਮਾਂ ਵਿਚ ਸ਼ਾਮਲ ਹੋਣ ਵਾਲੇ ਲੋਕਾਂ ਨੂੰ ਗਰਮੀ ਦੇ ਮੌਸਮ ਦੌਰਾਨ ਵੱਡੀ ਸਹੂਲਤ ਮਿਲੇਗੀ। ਉਨ੍ਹਾਂ ਦੱਸਿਆ ਕਿ ਪ੍ਰਾਜੈਕਟ ਦੀ ਸ਼ੁਰੂਆਤ ਕਰਨ ਯੂਥ ਵਪਾਰ ਮੰਡਲ ਦੇ ਪ੍ਰਧਾਨ ਜਤਿੰਦਰ ਕੁਮਾਰ ਸ਼ੈਂਕੀ ਗੋਇਲ ਨੇ ਮੁਹਿੰਮ ਦਾ ਆਗਾਜ਼ ਇੱਕ ਲੱਖ ਦੀ ਰਾਸ਼ੀ ਭੇਟ ਕਰਕੇ ਕੀਤਾ । ਨਗਰ ਪੰਚਾਇਤ ਦੇ ਸਾਬਕਾ ਪ੍ਰਧਾਨ ਰਾਕੇਸ਼ ਕੁਮਾਰ ਗੋਇਲ ਨੇ ਆਪਣੇ ਪਿਤਾ ਵੇਦ ਪ੍ਰਕਾਸ਼ ਗੋਇਲ ਦੀ ਯਾਦ ਵਿਚ 51 ਹਜ਼ਾਰ ਰੁਪਏ ਦੀ ਰਾਸ਼ੀ ਭੇਂਟ ਕੀਤੀ। ਇਸ ਤੋਂ ਇਲਾਵਾ ਨਗਰ ਪੰਚਾਇਤ ਦੇ ਸਾਬਕਾ ਪ੍ਰਧਾਨ ਬੂਟਾ ਸਿੰਘ ਸਿੱਧੂ ਨੇ ਵੀ 51 ਹਜ਼ਾਰ ਰੁਪਏ ਦੀ ਰਾਸ਼ੀ ਭੇਂਟ ਕਰਨ ਦਾ ਐਲਾਨ ਕੀਤਾ। ਇਸ ਦੇ ਨਾਲ-ਨਾਲ ਦੁਰਗਾ ਦਾਸ ਗੋਇਲ, ਰਾਜਿੰਦਰ ਕੁਮਾਰ ਮੁਖੀ, ਮਨੋਜ ਕੁਮਾਰ ਗੋਇਲ, ਗਰੀਨ ਇਨਕਲੇਵ, ਮੰਗਲ ਚੰਦ ਮਿੱਤਲ ਅਤੇ ਜੌਲੀ ਗਰਗ ਨਿਹਾਲ ਸਿੰਘ ਵਾਲਾ ਵਲੋਂ 51-51 ਹਜ਼ਾਰ ਰੁਪਏ ਦੀ ਰਾਸ਼ੀ ਭੇਂਟ ਦਾ ਐਲਾਨ ਕੀਤਾ ਗਿਆ। ਇਸ ਮੌਕੇ ਸਾ: ਪ੍ਰਧਾਨ ਰਕੇਸ਼ ਕੁਮਾਰ ਗੋਇਲ, ਸਾ: ਪ੍ਰਧਾਨ ਬੂਟਾ ਸਿੰਘ ਸਿੱਧੂ ਅਤੇ ਯੂਥ ਵਪਾਰ ਮੰਡਲ ਦੇ ਪ੍ਰਧਾਨ ਜਤਿੰਦਰ ਸ਼ੈਂਕੀ ਗੋਇਲ ਨੇ ਕਿਹਾ ਕਿ ਅਗਰਵਾਲ ਧਰਮਸ਼ਾਲਾ ਸਮਾਜ ਦੀ ਸਾਂਝੀ ਸੰਪਤੀ ਹੈ ਅਤੇ ਇੱਥੇ ਹੋਣ ਵਾਲੇ ਸਮਾਗਮਾਂ ਦਾ ਲਾਭ ਹਰ ਵਰਗ ਦੇ ਲੋਕਾਂ ਨੂੰ ਮਿਲਦਾ ਹੈ। ਉਨ੍ਹਾਂ ਕਿਹਾ ਕਿ ਧਰਮਸ਼ਾਲਾ ਦੇ ਹਾਲ ਨੂੰ ਸੈਂਟਰਲ ਏ.ਸੀ. ਕਰਨ ਦਾ ਉਪਰਾਲਾ ਇੱਕ ਸ਼ਲਾਘਾਯੋਗ ਕਾਰਜ ਹੈ। ਲੋਕਾਂ ਦਾ ਕਹਿਣਾ ਹੈ ਕਿ ਧਾਰਮਿਕ, ਸਮਾਜਿਕ ਅਤੇ ਭਾਈਚਾਰਕ ਸੰਸਥਾਵਾਂ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਸਮਾਜ ਦੇ ਸਮਰੱਥ ਲੋਕਾਂ ਵਲੋਂ ਸਹਿਯੋਗ ਦੇਣਾ ਇੱਕ ਚੰਗੀ ਪਰੰਪਰਾ ਹੈ।