ਐਡਵੋਕੇਟ ਸੰਜੀਵ ਲਹਿਰੀ ਰਾਮਾਂ ਮੰਡੀ ਬਾਰ ਐਸੋਸੀਏਸ਼ਨ ਤਲਵੰਡੀ ਸਾਬੋ ਦੇ ਪ੍ਰਧਾਨ ਚੁਣੇ
ਰਾਮਾਂ ਮੰਡੀ, 12 ਸਤੰਬਰ (ਪੱਤਰ ਪ੍ਰੇਰਕ): ਬਾਰ ਐਸੋਸੀਏਸ਼ਨ ਤਲਵੰਡੀ ਸਾਬੋ ਦੀ ਪ੍ਰਧਾਨਗੀ ਅਤੇ ਹੋਰ ਅਹੁਦਿਆਂ ਲਈ ਅੱਜ ਹੋਈਆਂ ਚੋਣਾਂ ਵਿੱਚ ਰਾਮਾਂ ਮੰਡੀ ਵਾਸੀ ਐਡਵੋਕੇਟ ਸੰਜੀਵ ਲਹਿਰੀ ਨੇ ਪ੍ਰਧਾਨ ਦੇ ਅਹੁਦੇ ’ਤੇ ਸ਼ਾਨਦਾਰ ਜਿੱਤ ਦਰਜ ਕੀਤੀ। ਉਨ੍ਹਾਂ ਨੇ ਆਪਣੇ ਵਿਰੋਧੀ ਉਮੀਦਵਾਰ ਐਡਵੋਕੇਟ ਹਰਦੇਵ ਸਿੰਘ ਸਿੱਧੂ ਨੂੰ 34 ਵੋਟਾਂ ਦੇ ਫ਼ਰਕ ਨਾਲ ਹਰਾਇਆ।
ਰਾਮਾਂ ਮੰਡੀ, 12 ਸਤੰਬਰ (ਪੱਤਰ ਪ੍ਰੇਰਕ): ਬਾਰ ਐਸੋਸੀਏਸ਼ਨ ਤਲਵੰਡੀ ਸਾਬੋ ਦੀ ਪ੍ਰਧਾਨਗੀ ਅਤੇ ਹੋਰ ਅਹੁਦਿਆਂ ਲਈ ਅੱਜ ਹੋਈਆਂ ਚੋਣਾਂ ਵਿੱਚ ਰਾਮਾਂ ਮੰਡੀ ਵਾਸੀ ਐਡਵੋਕੇਟ ਸੰਜੀਵ ਲਹਿਰੀ ਨੇ ਪ੍ਰਧਾਨ ਦੇ ਅਹੁਦੇ ’ਤੇ ਸ਼ਾਨਦਾਰ ਜਿੱਤ ਦਰਜ ਕੀਤੀ। ਉਨ੍ਹਾਂ ਨੇ ਆਪਣੇ ਵਿਰੋਧੀ ਉਮੀਦਵਾਰ ਐਡਵੋਕੇਟ ਹਰਦੇਵ ਸਿੰਘ ਸਿੱਧੂ ਨੂੰ 34 ਵੋਟਾਂ ਦੇ ਫ਼ਰਕ ਨਾਲ ਹਰਾਇਆ। ਐਡਵੋਕੇਟ ਸੰਜੀਵ ਲਹਿਰੀ ਦੇ ਪ੍ਰਧਾਨ ਚੁਣੇ ਜਾਣ ’ਤੇ ਰਾਮਾਂ ਮੰਡੀ ਦੇ ਵਕੀਲਾਂ ਅਤੇ ਲਹਿਰੀ ਭਾਈਚਾਰੇ ਵਿੱਚ ਖ਼ੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਰਾਮਾਂ ਮੰਡੀ ਦੇ ਵਕੀਲਾਂ ਸ਼੍ਰੀਮਤੀ ਪੂਨਮ ਗੋਇਲ, ਜੁਆਇੰਟ ਸਕੱਤਰ, ਐਡਵੋਕੇਟ ਵਿਕਰਾਂਤ ਗੋਇਲ, ਸੰਜੀਵ ਗੁਪਤਾ, ਰੋਹਿਤ ਗਰਗ, ਪ੍ਰਵੀਨ ਕੁਮਾਰ ਰੰਗਾ, ਵਿਨੋਦ ਗੋਇਲ, ਰਵਜੋਤ ਸਿੰਘ, ਗੁਰਵਿੰਦਰ ਸਿੰਘ ਗੈਰੀ ਅਤੇ ਰਵਿੰਦਰ ਕੁਮਾਰ ਤੋਂ ਇਲਾਵਾ ਬੌਬੀ ਲਹਿਰੀ ਪ੍ਰਧਾਨ ਹੈਲਪਲਾਈਨ ਵੈੱਲਫ਼ੇਅਰ ਸੁਸਾਇਟੀ, ਉੱਜਵਲ ਲਹਿਰੀ, ਅਰੁਣ ਕੁਮਾਰ ਕਾਦੀ ਚੱਠਾ, ਪ੍ਰਧਾਨ ਆੜ੍ਹਤੀਆ ਐਸੋਸੀਏਸ਼ਨ, ਵਰਿੰਦਰ ਵੀਰ ਸਾਬਕਾ ਐਮ.ਸੀ., ਵਿਸ਼ਾਲ ਲਹਿਰੀ, ਪ੍ਰਧਾਨ ਲੋਕ ਭਲਾਈ ਸੇਵਾ ਸੰਮਤੀ ਸਮੇਤ ਸਮੂਹ ਲਹਿਰੀ ਭਾਈਚਾਰੇ ਅਤੇ ਇਲਾਕੇ ਦੇ ਵਪਾਰੀਆਂ ਵੱਲੋਂ ਵੀ ਐਡਵੋਕੇਟ ਸੰਜੀਵ ਲਹਿਰੀ ਨੂੰ ਹਾਰ ਪਾ ਕੇ ਵਧਾਈ ਦਿੱਤੀ ਗਈ ਅਤੇ ਉਨ੍ਹਾਂ ਦੇ ਨਵੇਂ ਅਹੁਦੇ ਲਈ ਸ਼ੁੱਭਕਾਮਨਾਵਾਂ ਦਿੱਤੀਆਂ ਗਈਆਂ।