24-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2026

101ਵੀਂ ਜੂਨੀਅਰ ਓਪਨ ਪੰਜਾਬ ਅਥਲੈਟਿਕਸ ਚੈਂਪੀਅਨਸ਼ਿਪ ’ਚੋਂ ਤਿੰਨ ਸੋਨ ਤਗਮੇ ਜਿੱਤਣ ਵਾਲੇ ਮਨੀਸ਼ ਦਾ ਸਨਮਾਨ

ਭੁੱਚੋ ਮੰਡੀ, 23 ਸਤੰਬਰ (ਪਰਵਿੰਦਰ ਸਿੰਘ ਜੌੜਾ)- ਪੀ. ਐਮ.

Ad Position 21
No active advertisement
ਅਜੀਤ ਡੈਸਕ 24-09-2026
ਭੁੱਚੋ ਮੰਡੀ, 23 ਸਤੰਬਰ (ਪਰਵਿੰਦਰ ਸਿੰਘ ਜੌੜਾ)- ਪੀ. ਐਮ. ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤੁੰਗਵਾਲੀ ਵਿਖੇ ਪ੍ਰਿੰਸੀਪਲ ਪ੍ਰਦੀਪ ਕੁਮਾਰ, ਜੋਗਿੰਦਰ ਸਿੰਘ ਬਰਾੜ ਸਰਪੰਚ ਅਤੇ ਜਗਦੀਸ਼ ਕੁਮਾਰ ਲੈਕਚਰਾਰ ਫਿਜ਼ੀਕਲ ਐਜੂਕੇਸ਼ਨ ਵਲੋਂ 101ਵੀਂ ਜੂਨੀਅਰ ਓਪਨ ਪੰਜਾਬ ਅਥਲੈਟਿਕਸ ਚੈਂਪੀਅਨਸ਼ਿਪ ਜੋ ਕਿ ਪਿਛਲੇ ਦਿਨੀਂ ਲੁਧਿਆਣਾ ਵਿਖੇ ਹੋਈ, ‘ਚੋਂ 3 ਸੋਨ ਤਗਮੇ ਜਿੱਤਣ ਵਾਲੇ ਅਥਲੀਟ ਮਨੀਸ਼ ਨੂੰ ਟਰਾਫ਼ੀ, ਤਗਮੇ ਅਤੇ ਹਾਰ ਪਾ ਕੇ ਸਨਮਾਨਿਤ ਕੀਤਾ ਗਿਆ। ਮਨੀਸ਼ ਨੇ ਅੰਡਰ-14 ਉਮਰ ਵਰਗ ਵਿਚ ਭਾਗ ਲੈਂਦਿਆਂ 60 ਮੀਟਰ ਦੌੜ, 600 ਮੀਟਰ ਦੌੜ ਅਤੇ ਲੰਬੀ ਛਾਲ ‘ਚੋਂ ਪਹਿਲਾ ਸਥਾਨ ਹਾਸਲ ਕਰਦਿਆ ਤਿੰਨ ਸੋਨ ਤਗਮੇ ਪ੍ਰਾਪਤ ਕੀਤੇ ਸਨ। ਮਨੀਸ਼ ਦੀ ਇਸ ਮਾਣਮੱਤੀ ਪ੍ਰਾਪਤੀ ‘ਤੇ ਪ੍ਰਿੰਸੀਪਲ ਪ੍ਰਦੀਪ ਕੁਮਾਰ ਅਤੇ ਸਮੂਹ ਸਟਾਫ਼ ਵਲੋਂ ਵਧਾਈ ਦਿੰਦਿਆਂ ਹੋਰ ਵੱਡੀਆਂ ਪ੍ਰਾਪਤੀਆਂ ਕਰਨ ਲਈ ਪ੍ਰੇਰਿਤ ਕੀਤਾ ਗਿਆ। ਮਨੀਸ਼ ਨੂੰ ਹੋਰ ਵਧੀਆ ਪ੍ਰੈਕਟਿਸ ਕਰਨ ਲਈ ਸਕੂਲ ਵਲੋਂ ਸਟਾਰਟਿੰਗ ਬਲਾਕ ਅਤੇ ਦੌੜਨ ਲਈ ਸਪਾਈਕਸ ਵਿਸ਼ੇਸ਼ ਤੌਰ ‘ਤੇ ਦਿੱਤੇ ਗਏ। ਇਸ ਮੌਕੇ ਪੰਚਾਇਤ ਮੈਂਬਰ ਨਿਰਮਲ ਸਿੰਘ, ਲੈਕਚਰਾਰ ਸ਼ੀਤੂ ਭਾਟੀਆ, ਲੈਕਚਰਾਰ ਨੀਤੂ ਸ਼ਰਮਾ, ਰਜਿੰਦਰ ਕੁਮਾਰ ਪੀਟੀਆਈ, ਰੁਪਿੰਦਰ ਕੌਰ ਐਸ.ਐਸ. ਅਧਿਆਪਕਾ, ਕਰਮਜੀਤ ਕੌਰ ਵਿਗਿਆਨ ਅਧਿਆਪਕਾ, ਪਰਮਜੀਤ ਕੌਰ ਵਿਗਿਆਨ ਅਧਿਆਪਕਾ, ਅਮਨਦੀਪ ਕੌਰ ਹਿਸਾਬ ਅਧਿਆਪਕਾ, ਜਸਪ੍ਰੀਤ ਕੌਰ, ਰਜਨੀ ਬਾਲਾ, ਮਨੀਸ਼ ਸ਼ਰਮਾ ਅਤੇ ਸਮੂਹ ਸਟਾਫ਼ ਮੌਜੂਦ ਸੀ।
Ad Position 22
No active advertisement
ਪਿਛਲੀ ਖ਼ਬਰ ਪੱਲੇਦਾਰ ਮਜ਼ਦੂਰਾਂ ਨੇ ਵੇਅਰਹਾਊਸ ਮਾਲ ਗੁਦਾਮ ਅੱਗੇ ਗੇਟ ਰੈਲੀ ਕੀਤੀ ਅਗਲੀ ਖ਼ਬਰ ਗੁਰੂ ਕਾਸ਼ੀ ਯੂਨੀਵਰਸਿਟੀ ਨੇ ‘ਟੇਲੈਂਟ ਹੰਟ’ ਪ੍ਰੋਗਰਾਮ ਕਰਵਾਇਆ
Ad Position 24