26-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2026

ਪਿੰਡ ਗੋਨਿਆਣਾ ਖੁਰਦ ਦੇ ਵਸਨੀਕਾਂ ਨੇ ਰੇਲਵੇ ਟਰੈਕ ਪ੍ਰੋਜੈਕਟ ਲਈ ਸਰਵੇਖਣ ਕਰਨ ਲਈ ਆਈ ਟੀਮ ਦਾ ਕੀਤਾ ਘਿਰਾਓ

ਗੋਨਿਆਣਾ, 25 ਸਤੰਬਰ (ਲਛਮਣ ਦਾਸ ਗਰਗ)- ਨਜ਼ਦੀਕੀ ਪਿੰਡ ਗੋਨਿਆਣਾ ਖੁਰਦ ਦੇ ਵਸਨੀਕਾਂ ਨੇ ਅੱਜ ਸਵੇਰ ਸਮੇਂ ਇੱਕ ਦਰਜ਼ਨ ਤੋਂ ਵੱਧ ਵਿਅਕਤੀਆਂ ਦਾ ਉਸ ਸਮੇਂ ਘਿਰਾਓ ਕਰਕੇ ਉਨ੍ਹਾਂ ਨੂੰ ਕਾਬੂ ਕਰ ਲਿਆ ਜਦੋਂ ਉਹ ਪਿੰਡ ਵਿਚ ਵੱਖ-ਵੱਖ ਯੰਤਰਾਂ ਰਾਂਹੀ ਸਰਵੇ ਕਰ ਰਹੇ ਸਨ। ਬਾਅਦ ਵਿਚ ਉਨ੍ਹਾਂ ਨੂੰ ਪਿੰਡ ਦੇ ਗੁਰੂਘਰ ਵਿੱਚ ਲੈ ਆਏ।

Ad Position 21
No active advertisement
ਅਜੀਤ ਡੈਸਕ 26-09-2026
ਗੋਨਿਆਣਾ, 25 ਸਤੰਬਰ (ਲਛਮਣ ਦਾਸ ਗਰਗ)- ਨਜ਼ਦੀਕੀ ਪਿੰਡ ਗੋਨਿਆਣਾ ਖੁਰਦ ਦੇ ਵਸਨੀਕਾਂ ਨੇ ਅੱਜ ਸਵੇਰ ਸਮੇਂ ਇੱਕ ਦਰਜ਼ਨ ਤੋਂ ਵੱਧ ਵਿਅਕਤੀਆਂ ਦਾ ਉਸ ਸਮੇਂ ਘਿਰਾਓ ਕਰਕੇ ਉਨ੍ਹਾਂ ਨੂੰ ਕਾਬੂ ਕਰ ਲਿਆ ਜਦੋਂ ਉਹ ਪਿੰਡ ਵਿਚ ਵੱਖ-ਵੱਖ ਯੰਤਰਾਂ ਰਾਂਹੀ ਸਰਵੇ ਕਰ ਰਹੇ ਸਨ। ਬਾਅਦ ਵਿਚ ਉਨ੍ਹਾਂ ਨੂੰ ਪਿੰਡ ਦੇ ਗੁਰੂਘਰ ਵਿੱਚ ਲੈ ਆਏ। ਸੂਚਨਾ ਮਿਲਣ ’ਤੇ ਲੱਖਾ ਸਿਧਾਣਾ ਪੀ.ਏ.ਸੀ. ਮੈਂਬਰ ਅਕਾਲੀ ਦਲ ਵਾਰਿਸ ਪੰਜਾਬ ਦੇ ਵੀ ਪਹੁੰਚ ਗਏ। ਸੂਚਨਾ ਮਿਲਣ ’ਤੇ ਪੁਲਿਸ ਵੀ ਪਹੁੰਚ ਗਈ। ਪਿੰਡ ਵਾਸੀਆਂ ਨੇ ਦੱਸਿਆ ਕਿ ਉਕਤ ਇਕ ਦਰਜਨ ਦੇ ਕਰੀਬ ਵਿਅਕਤੀ ਰੇਲਵੇ ਟਰੈਕ ਦਾ ਪ੍ਰੋਜੈਕਟ ਲਈ ਸਰਵੇ ਕਰਨ ਪਹੁੰਚੇ ਸਨ ਜੋਂ ਮੋਨਾਰਕ ਕੰਪਨੀ ਦੀ ਸਰਵੇਖਣ ਟੀਮ ਪਿੰਡ ਗੋਨਿਆਣਾ ਖੁਰਦ ਵਿਖੇ ਰੇਲਵੇ ਟਰੈਕ ਪ੍ਰੋਜੈਕਟ ਲਈ ਸਰਵੇਖਣ ਕਰਨ ਲਈ ਆਏ, ਜੋ ਕਿ ਪਿੰਡ ਚੰਦਭਾਨ, ਜ਼ਿਲ੍ਹਾ ਫਰੀਦਕੋਟ ਤੋਂ ਭੁੱਚੋ ਮੰਡੀ ਤੱਕ ਚੱਲਣ ਦਾ ਪ੍ਰਸਤਾਵ ਹੈ। ਇਸ ਸਮੇਂ ਪਿੰਡ ਗੋਨਿਆਣਾ ਖੁਰਦ ਦੇ ਸੈਕੜੈ ਵਸਨੀਕਾਂ ਨੇ ਪਿੰਡ ਦੇ ਸਰਪੰਚ ਰਣਜੀਤ ਸਿੰਘ ਨੇ ਪਿੰਡ ਗੋਨਿਆਣਾ ਖੁਰਦ ਦੇ ਸਥਾਨਕ ਗੁਰਦੁਆਰਾ ਸਾਹਿਬ ਨੇੜੇ ਮੋਨਾਰਕ ਕੰਪਨੀ ਦੀ ਉਕਤ ਸਰਵੇਖਣ ਟੀਮ ਦਾ ਘਿਰਾਓ ਸ਼ੁਰੂ ਕਰ ਦਿੱਤਾ। ਸੂਚਨਾ ਮਿਲਣ ’ਤੇ ਪ੍ਰਿਤਪਾਲ ਸਿੰਘ ਡੀ.ਐਸ.ਪੀ. ਹਲਕਾ ਭੁੱਚੋ ਪਹੁੰਚੇ ਤੇ ਪ੍ਰਦਰਸ਼ਨਕਾਰੀਆਂ ਨੂੰ ਭਰੋਸਾ ਦਿੱਤਾ ਕਿ ਸਰਵੇਖਣ ਟੀਮ ਵਿਰੁੱਧ ਪੁਲਿਸ ਕਾਰਵਾਈ ਕੀਤੀ ਜਾਵੇਗੀ। ਇਸ ਦੌਰਾਨ ਦੁਪਿਹਰ ਸਮੇਂ ਸਾਰਿਆਂ ਨੇ ਸਹਿਮਤੀ ਪ੍ਰਗਟਾਈ, ਪ੍ਰਦਰਸ਼ਨਕਾਰੀਆਂ ਨੇ ਆਪਣਾ ਧਰਨਾ/ ਘਿਰਾਓ ਖਤਮ ਕਰ ਦਿੱਤਾ। ਥਾਣਾ ਨੇਹੀਂਆਂ ਵਾਲਾ ਦੀ ਸਥਾਨਕ ਪੁਲਿਸ ਸਰਵੇਖਣ ਟੀਮ ਨੂੰ ਥਾਣਾ ਨੇਹੀਆਂ ਵਾਲਾ ਲੈ ਗਈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਪਿੰਡ ਵਿਚ ਕੋਈ ਵੀ ਸਰਵੇਖਣ ਨਹੀਂ ਕੀਤਾ ਜਾਣਾ ਚਾਹੀਦਾ, ਨਹੀਂ ਤਾਂ ਪਿੰਡ ਵਾਸੀ ਹੋਰ ਕੋਈ ਸੰਘਰਸ਼ ਕਰਨ ਲਈ ਮਜ਼ਬੂਰ ਹੋਣਾ ਪਵੇਗਾ। ਖ਼ਬਰ ਲਿਖੇ ਜਾਣ ਤੱਕ ਪੁਲਿਸ ਵਲੋਂ ਅਗਲੀ ਕਾਰਵਾਈ ਦੀ ਉਡੀਕ ਕੀਤੀ ਜਾ ਰਹੀ ਸੀ।
Ad Position 22
No active advertisement
ਪਿਛਲੀ ਖ਼ਬਰ ਕੇਂਦਰੀ ਜੇਲ੍ਹ ਵਿਚ ਬੰਦ ਹਵਾਲਾਤੀ ਪਾਸੋਂ 2 ਮੋਬਾਈਲ ਸਿੰਮ ਬਰਾਮਦ ਅਗਲੀ ਖ਼ਬਰ 5 ਅਕਤੂਬਰ ਨੂੰ ਜ਼ਿਲ੍ਹਾ ਹੈੱਡਕੁਆਰਟਰਾਂ ਵਿਖੇ ਧਰਨੇ ਦੇ ਸੱਦੇ ਸੰਬੰਧੀ ਰੈਲੀਆਂ ਕੀਤੀਆਂ
Ad Position 24