26-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2026

ਗੁਰੂ ਕਾਸ਼ੀ ਕੈਂਪਸ ਦੇ ਡਾਇਰੈਕਟਰ ਵਜੋਂ ਪ੍ਰੋ. ਅਮਨਦੀਪ ਸਿੰਘ ਦੇ ਕਾਰਜਕਾਲ ‘ਚ ਇਕ ਸਾਲ ਦਾ ਕੀਤਾ ਵਾਧਾ

ਤਲਵੰਡੀ ਸਾਬੋ, 25 ਸਤੰਬਰ (ਰਣਜੀਤ ਸਿੰਘ ਰਾਜੂ)- ਪੰਜਾਬੀ ਯੂਨੀਵਰਸਿਟੀ ਪਟਿਆਲਾ ਅਧੀਨ ਚੱਲ ਰਹੇ ਗੁਰੂ ਕਾਸ਼ੀ ਕੈਂਪਸ, ਦਮਦਮਾ ਸਾਹਿਬ (ਤਲਵੰਡੀ ਸਾਬੋ) ਦੇ ਡਾਇਰੈਕਟਰ ਪ੍ਰੋ. ਅਮਨਦੀਪ ਸਿੰਘ ਦੇ ਕਾਰਜਕਾਲ ਚ ਪੰਜਾਬੀ ਯੂਨੀਵਰਸਿਟੀ ਵਲੋਂ ਜਾਰੀ ਦਫ਼ਤਰੀ ਹੁਕਮਾਂ ਅਨੁਸਾਰ ਇੱਕ ਸਾਲ ਦਾ ਵਾਧਾ ਕਰ ਦਿੱਤਾ ਗਿਆ ਹੈ।

Ad Position 21
No active advertisement
ਅਜੀਤ ਡੈਸਕ 26-09-2026
ਤਲਵੰਡੀ ਸਾਬੋ, 25 ਸਤੰਬਰ (ਰਣਜੀਤ ਸਿੰਘ ਰਾਜੂ)- ਪੰਜਾਬੀ ਯੂਨੀਵਰਸਿਟੀ ਪਟਿਆਲਾ ਅਧੀਨ ਚੱਲ ਰਹੇ ਗੁਰੂ ਕਾਸ਼ੀ ਕੈਂਪਸ, ਦਮਦਮਾ ਸਾਹਿਬ (ਤਲਵੰਡੀ ਸਾਬੋ) ਦੇ ਡਾਇਰੈਕਟਰ ਪ੍ਰੋ.ਅਮਨਦੀਪ ਸਿੰਘ ਦੇ ਕਾਰਜਕਾਲ ਚ ਪੰਜਾਬੀ ਯੂਨੀਵਰਸਿਟੀ ਵਲੋਂ ਜਾਰੀ ਦਫ਼ਤਰੀ ਹੁਕਮਾਂ ਅਨੁਸਾਰ ਇੱਕ ਸਾਲ ਦਾ ਵਾਧਾ ਕਰ ਦਿੱਤਾ ਗਿਆ ਹੈ। ਦੱਸਣਯੋਗ ਹੈ ਕਿ ਵਿੱਦਿਅਕ ਖੇਤਰ ਦੀਆਂ ਜਾਣੀਆਂ ਪਛਾਣੀਆਂ ਹਸਤੀਆਂ ‘ਚ ਸ਼ੁਮਾਰ ਪ੍ਰੋ.ਅਮਨਦੀਪ ਸਿੰਘ ਗੁਰੂ ਕਾਸ਼ੀ ਕੈਂਪਸ ਦੇ ਅਧਿਆਪਨ ਖੇਤਰ ‘ਚ ਕਰੀਬ ਢਾਈ ਦਹਾਕੇ ਪਹਿਲਾਂ ਉਦੋਂ ਜੁੜੇ ਜਦੋਂ ਸਾਲ 2000 ਵਿਚ ਉਨ੍ਹਾਂ ਕੈਂਪਸ ਦੇ ਬਿਜ਼ਨਸ ਸਟੱਡੀਜ਼ ਵਿਭਾਗ ਵਿਚ ਲੈਕਚਰਾਰ ਵਜੋਂ ਸੇਵਾ ਆਰੰਭੀ। ਬਿਜ਼ਨਸ ਸਟੱਡੀਜ਼ ਵਿਭਾਗ ਵਿਚ ਤਿੰਨ ਸਾਲ ਇੰਚਾਰਜ ਵਜੋਂ ਤੇ ਬਾਅਦ ‘ਚ ਕਰੀਬ 10 ਸਾਲ ਵਿਭਾਗੀ ਮੁਖੀ ਵਜੋਂ ਸੇਵਾਵਾਂ ਨਿਭਾਉਣ ਵਾਲੇ ਪ੍ਰੋ.ਅਮਨਦੀਪ ਸਿੰਘ ਲਗਭਗ 13 ਸਾਲ ਲੜਕਿਆਂ ਦੇ ਹੋਸਟਲ ਦੇ ਸੀਨੀਅਰ ਵਾਰਡਨ ਵੀ ਰਹੇ। ਉਨ੍ਹਾਂ ਦੇ ਕਾਰਜਕਾਲ ਦੌਰਾਨ ਬਿਜ਼ਨਸ ਸਟੱਡੀਜ਼ ਵਿਭਾਗ ਵਲੋਂ ਵਿੱਦਿਅਕ ਖੇਤਰ ‘ਚ ਕੀਤੇ ਵਿਸ਼ੇਸ਼ ਉਪਰਾਲਿਆਂ ਸਦਕਾ ਹੀ ਵਿਭਾਗ ਨੇ ਵੱਖਰੇ ਤੌਰ ’ਤੇ ਪਛਾਣ ਬਣਾਉਣ ‘ਚ ਸਫਲਤਾ ਹਾਸਲ ਕੀਤੀ। ਪਿਛਲੇ ਇਕ ਸਾਲ ਤੋਂ ਜਦੋਂ ਤੋਂ ਉਹ ਗੁਰੂ ਕਾਸ਼ੀ ਕੈਂਪਸ ਦੇ ਡਾਇਰੈਕਟਰ ਬਣੇ ਹਨ। ਉਨ੍ਹਾਂ ਵਲੋਂ ਆਰੰਭੇ ਯਤਨਾਂ ਦੀ ਬਦੌਲਤ ਹੀ ਪੰਜਾਬ ਸਰਕਾਰ ਤੋਂ ਢਾਈ ਕਰੋੜ ਰੁਪਏ ਦੀ ਰਾਸ਼ੀ ਮਨਜ਼ੂਰ ਕਰਵਾਈ ਜਾ ਸਕੀ ਜਿਸ ਰਾਸ਼ੀ ਵਿਚੋਂ ਕੈਂਪਸ ਦੇ ਮੁੱਖ ਗੇਟ ਦੀ ਉਸਾਰੀ ਦਾ ਕੰਮ ਸ਼ੁਰੂ ਹੋ ਚੁੱਕਾ ਹੈ, ਜਦਕਿ ਬਾਕੀ ਰਾਸ਼ੀ ਨਾਲ ਬੁਨਿਆਦੀ ਢਾਂਚੇ ਦੇ ਵਿਕਾਸ ਤੇ ਨਵੇਂ ਕੰਪਿਊਟਰ ਖ਼ਰੀਦਣ ਦੀ ਯੋਜਨਾ ਨੂੰ ਅਮਲੀ ਜਾਮਾ ਪਹਿਨਾਇਆ ਜਾ ਰਿਹੈ। ਉਨ੍ਹਾਂ ਦੇ ਕਾਰਜਕਾਲ ‘ ਚ ਹੁਣ ਇੱਕ ਸਾਲ ਦੇ ਕੀਤੇ ਵਾਧੇ ਨੂੰ ਉਨ੍ਹਾਂ ਵੱਲੋਂ ਪਿਛਲੇ ਸਮੇਂ ਚ ਕੈਂਪਸ ਦੀ ਤਰੱਕੀ ਲਈ ਕੀਤੇ ਕੰਮਾਂ ਨਾਲ ਤੇ ਕੁਸ਼ਲ ਪ੍ਰਸ਼ਾਸਕ ਵਜੋਂ ਨਿਭਾਈਆਂ ਸੇਵਾਵਾਂ ਨਾਲ ਜੋੜ ਕੇ ਦੇਖਿਆ ਜਾ ਰਿਹੈ। ਗੱਲਬਾਤ ਦੌਰਾਨ ਪ੍ਰੋ.ਅਮਨਦੀਪ ਸਿੰਘ ਨੇ ਕਿਹਾ ਕਿ ਉਹ ਹੋਰ ਵੀ ਦ੍ਰਿੜ ਇਰਾਦੇ ਨਾਲ ਕੈਂਪਸ ਦੀ ਤਰੱਕੀ ਲਈ ਦਿਨ ਰਾਤ ਮਿਹਨਤ ਕਰਨਗੇ। ਉੱਧਰ ਉਨ੍ਹਾਂ ਦੇ ਕਾਰਜਕਾਲ ਤੇ ਕੈਂਪਸ ਦੇ ਵੱਖ-ਵੱਖ ਵਿਭਾਗਾਂ ਦੇ ਮੁਖੀਆਂ ਤੇ ਮੁਲਾਜ਼ਮਾਂ ਨੇ ਉਨ੍ਹਾਂ ਨੂੰ ਸ਼ੁੱਭਕਾਮਨਾਵਾਂ ਭੇਟ ਕਰਦਿਆਂ ਕੈਂਪਸ ਦੇ ਵਿਕਾਸ ਲਈ ਹਰ ਸੰਭਵ ਸਹਿਯੋਗ ਦੇਣ ਦਾ ਯਕੀਨ ਦਵਾਇਆ ਹੈ।
Ad Position 22
No active advertisement
ਪਿਛਲੀ ਖ਼ਬਰ ਧਾਰਮਿਕ ਸਮਾਗਮ ਕਰਵਾਇਆ ਅਗਲੀ ਖ਼ਬਰ ਸੜਕ ਹਾਦਸੇ ਦੌਰਾਨ ਬਜ਼ੁਰਗ ਜੋੜਾ ਗੰਭੀਰ ਜ਼ਖ਼ਮੀ
Ad Position 24