ਕੇਂਦਰੀ ਜੇਲ੍ਹ ਨੇੜੇ ਪੁਲਿਸ ਦੀ ਗੱਡੀ ਪਲਟੀ, 2 ਮੁਲਾਜ਼ਮ ਜ਼ਖ਼ਮੀ
ਬਠਿੰਡਾ, 25 ਸਤੰਬਰ (ਅਵਤਾਰ ਸਿੰਘ ਕੈਂਥ)-ਸਥਾਨਕ ਕੇਂਦਰੀ ਜੇਲ੍ਹ ਦੇ ਬਾਹਰ ਇਕ ਕੈਦੀ ਨੂੰ ਛੱਡਣ ਤੋਂ ਬਾਅਦ ਵਾਪਸੀ ਮੌਕੇ ਪੁਲਿਸ ਦੀ ਗੱਡੀ ਅਚਾਨਕ ਸੰਤੁਲਨ ਗੁਆ ਬੈਠੀ ਅਤੇ ਪਲਟ ਗਈ, ਜਿਸ ਨਾਲ ਗੱਡੀ ਦਾ ਡਰਾਈਵਰ ਅਤੇ ਏ. ਐਸ.
ਬਠਿੰਡਾ, 25 ਸਤੰਬਰ (ਅਵਤਾਰ ਸਿੰਘ ਕੈਂਥ)-ਸਥਾਨਕ ਕੇਂਦਰੀ ਜੇਲ੍ਹ ਦੇ ਬਾਹਰ ਇਕ ਕੈਦੀ ਨੂੰ ਛੱਡਣ ਤੋਂ ਬਾਅਦ ਵਾਪਸੀ ਮੌਕੇ ਪੁਲਿਸ ਦੀ ਗੱਡੀ ਅਚਾਨਕ ਸੰਤੁਲਨ ਗੁਆ ਬੈਠੀ ਅਤੇ ਪਲਟ ਗਈ, ਜਿਸ ਨਾਲ ਗੱਡੀ ਦਾ ਡਰਾਈਵਰ ਅਤੇ ਏ. ਐਸ. ਆਈ. ਜ਼ਖਮੀ ਹੋ ਗਏ। ਹਾਦਸੇ ਦੀ ਸੂਚਨਾ ਮਿਲਣ ’ਤੇ, ਸਹਾਰਾ ਜਨ ਸੇਵਾ ਦੀ ਟੀਮ ਮੈਂਬਰ ਸੰਦੀਪ ਗਿੱਲ ਅਤੇ ਕਿਸ਼ਨ ਥਾਪਰ, ਕੇਂਦਰੀ ਜੇਲ੍ਹ ਦੇ ਨੇੜੇ ਹਾਦਸੇ ਵਾਲੀ ਥਾਂ ’ਤੇ ਪਹੁੰਚੇ ਅਤੇ ਜ਼ਖਮੀ ਏ. ਐਸ. ਆਈ. ਤੇ ਡਰਾਈਵਰ ਨੂੰ ਇਕ ਨਿੱਜੀ ਹਸਪਤਾਲ ਪਹੁੰਚਾਇਆ। ਜ਼ਖਮੀਆਂ ਦੀ ਪਹਿਚਾਣ ਏ. ਐਸ. ਆਈ. ਗਿਆਨ ਚੰਦ (57) ਵਾਸੀ ਰਾਮਪੁਰਾ ਤੇ ਬਲਰਾਮ (35) ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਨੰਦਗੜ੍ਹ ਥਾਣਾ ਦੀ ਪੁਲਿਸ ਇਕ ਕੈਦੀ ਨੂੰ ਕੇਂਦਰੀ ਜੇਲ੍ਹ ਛੱਡਣ ਬਾਅਦ ਘਟਨਾ ਦਾ ਸ਼ਿਕਾਰ ਹੋ ਗਈ।