26-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2026

ਮੁਲਾਜ਼ਮਾਂ ਤੇ ਪੈਨਸ਼ਨਰਾਂ ਵਲੋਂ ‘ਆਪ’ ਵਿਧਾਇਕ ਜਗਰੂਪ ਗਿੱਲ ਦੇ ਘਰ ਦਾ ਘਿਰਾਓ

ਬਠਿੰਡਾ, 25 ਸਤੰਬਰ (ਸੱਤਪਾਲ ਸਿੰਘ ਸਿਵੀਆਂ)- ਮੁਲਾਜ਼ਮ ਤੇ ਪੈਨਸ਼ਨਰ ਸਾਂਝੀ ਤਾਲਮੇਲ ਕਮੇਟੀ ਪੰਜਾਬ ਦੇ ਸੱਦੇ ਤਹਿਤ ਬਠਿੰਡਾ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਵਲੋਂ ਆਪਣੀਆਂ ਭਖਦੀਆਂ ਮੰਗਾਂ ਨੂੰ ਲੈ ਕੇ ਬਠਿੰਡਾ ਸ਼ਹਿਰੀ ਹਲਕੇ ਦੇ ਆਪ ਵਿਧਾਇਕ ਜਗਰੂਪ ਸਿੰਘ ਗਿੱਲ ਦੇ ਘਰ ਦਾ ਘਿਰਾਓ ਕੀਤਾ ਗਿਆ। ਇਸ ਦੌਰਾਨ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਉਨ੍ਹਾਂ ਦੇ ਘਰ ਅੱਗੇ ਧਰਨਾ ਲਗਾ ਕੇ ਸੂਬਾ ਸਰਕਾਰ ਦੇ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ।

Ad Position 21
No active advertisement
ਅਜੀਤ ਡੈਸਕ 26-09-2026
ਬਠਿੰਡਾ, 25 ਸਤੰਬਰ (ਸੱਤਪਾਲ ਸਿੰਘ ਸਿਵੀਆਂ)- ਮੁਲਾਜ਼ਮ ਤੇ ਪੈਨਸ਼ਨਰ ਸਾਂਝੀ ਤਾਲਮੇਲ ਕਮੇਟੀ ਪੰਜਾਬ ਦੇ ਸੱਦੇ ਤਹਿਤ ਬਠਿੰਡਾ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਵਲੋਂ ਆਪਣੀਆਂ ਭਖਦੀਆਂ ਮੰਗਾਂ ਨੂੰ ਲੈ ਕੇ ਬਠਿੰਡਾ ਸ਼ਹਿਰੀ ਹਲਕੇ ਦੇ ਆਪ ਵਿਧਾਇਕ ਜਗਰੂਪ ਸਿੰਘ ਗਿੱਲ ਦੇ ਘਰ ਦਾ ਘਿਰਾਓ ਕੀਤਾ ਗਿਆ। ਇਸ ਦੌਰਾਨ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਉਨ੍ਹਾਂ ਦੇ ਘਰ ਅੱਗੇ ਧਰਨਾ ਲਗਾ ਕੇ ਸੂਬਾ ਸਰਕਾਰ ਦੇ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਇਸ ਮੌਕੇ ਸਾਂਝੀ ਮੁਲਾਜ਼ਮ ਤੇ ਪੈਨਸ਼ਨਰ ਤਾਲਮੇਲ ਕਮੇਟੀ ਦੇ ਕਨਵੀਨਰਾਂ ਪ੍ਰਿੰਸੀਪਲ ਰਣਜੀਤ ਸਿੰਘ, ਮਨਜੀਤ ਧੰਜਲ, ਇੰਜੀ: ਜਤਿੰਦਰ ਕ੍ਰਿਸ਼ਨ, ਗਗਨਦੀਪ ਭੁੱਲਰ, ਬਲਰਾਜ ਮੋੜ, ਗੁਰਤੇਜ ਗਿੱਲ, ਸਿਕੰਦਰ ਧਾਲੀਵਾਲ, ਗੁਰਮੇਲ ਸਿੰਘ ਖ਼ਾਲਸਾ, ਅਰੁਣ ਕੁਮਾਰ, ਬਲਦੇਵ ਸਿੰਘ, ਜਗਮੇਲ ਸਿੰਘ, ਸੁਖਵਿੰਦਰ ਬਰਾੜ, ਬਲਦੇਵ ਸਿੰਘ ਪੈਨਸ਼ਨਰ, ਕੁਲਦੀਪ ਖੋਖਰ, ਜਗਸੀਰ ਸਹੋਤਾ, ਬੂਟਾ ਸਿੰਘ ਰੋਮਾਣਾ, ਲਛਮਣ ਮਲੂਕਾ, ਗੁਰਮੇਲ ਮਲਕਾਣਾ, ਰਾਜਵੀਰ ਮਾਨ, ਜਸਵਿੰਦਰ ਸਿੰਘ ਆਦਿ ਨੇ ਸੰਬੋਧਨ ਕਰਦੇ ਕਿਹਾ ਕਿ ਪੰਜਾਬ ਸਰਕਾਰ ਨੂੰ ਮੁਲਾਜ਼ਮ ਮਾਰੂ ਗਲਤ ਨੀਤੀ ਨੂੰ ਛੱਡਕੇ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਪੂਰਾ ਕਰਨਾ ਪਵੇਗਾ, ਨਹੀਂ ਤਾਂ ਸੂਬਾ ਸਰਕਾਰ ਆਗਾਮੀ ਚੋਣਾਂ ਦੌਰਾਨ ਮੁਲਾਜ਼ਮ ਵਰਗ ਦਾ ਰੋਹ ਝੱਲਣ ਲਈ ਤਿਆਰ ਰਹੇ। ਉਨ੍ਹਾਂ ਕਿਹਾ ਕਿ ਸੰਘਰਸ਼ ਦੀ ਅਗਲੀ ਕੜੀ ਵਜੋਂ 10 ਅਕਤੂਬਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੇ ਸ਼ਹਿਰ ਸੰਗਰੂਰ ਵਿਚ ਮੁਲਾਜ਼ਮਾਂ ਤੇ ਪੈਨਸ਼ਨਰਾਂ ਵਲੋਂ ਵਿਸ਼ਾਲ ਰੋਸ ਰੈਲੀ ਕੀਤੀ ਜਾ ਰਹੀ ਹੈ। ਇਸ ਮੌਕੇ ਵੀਰਪਾਲ ਕੌਰ ਸਿਧਾਣਾ, ਬਲਜਿੰਦਰ ਸਿੰਘ, ਮਨੋਹਰ ਰਾਣਾ, ਅੰਮ੍ਰਿਤਪਾਲ ਮਾਨ, ਲਾਲ ਸਿੰਘ ਰੱਲਾ, ਕੁਲਵਿੰਦਰ ਕਟਾਰੀਆ, ਮਨਸੁਖਜੀਤ, ਗੁਰਵਿੰਦਰ ਸਿੱਧੂ, ਮਨਜੀਤ ਬਾਜਕ, ਸਪਿੰਦਰ ਬਰਾੜ, ਉਮੇਦ ਸਿੰਘ, ਸੰਜੀਵ ਬਦਿਆਲਾ, ਕ੍ਰਿਸ਼ਨ ਜੰਗੀਰਾਣਾ, ਤਰਸੇਮ ਸਿੰਘ, ਜਸਵਿੰਦਰ ਕਾਲਝਰਾਨੀ ਸਮੇਤ ਵੱਡੀ ਗਿਣਤੀ ਵਿਚ ਮੁਲਾਜ਼ਮ ਤੇ ਪੈਨਸ਼ਨਰ ਮੌਜੂਦ ਸਨ। ਇਸ ਦੌਰਾਨ ਅੱਜ ਹੀ ਜਾਰੀ ਹੋਏ ਯੂ.ਪੀ.ਐਸ. ਪੈਨਸ਼ਨ ਸਕੀਮ ਦੇ ਪੱਤਰ ਵਿਰੁੱਧ ਨਿਖੇਧੀ ਮਤਾ ਪਾਸ ਕੀਤਾ ਗਿਆ।
Ad Position 22
No active advertisement
ਪਿਛਲੀ ਖ਼ਬਰ 38.30 ਗ੍ਰਾਮ ਚਿੱਟਾ ਤੇ 515 ਗ੍ਰਾਮ ਗਾਂਜਾ ਬਰਾਮਦ ਅਗਲੀ ਖ਼ਬਰ ਤਨਖ਼ਾਹਾਂ ਰੋਕਣ ਦੇ ਰੋਸ ’ਚ ਬੱਸ ਅੱਡੇ ਦੇ ਗੇਟ ’ਤੇ ਪੁਤਲਾ ਫੂਕ ਰੋਸ ਪ੍ਰਦਰਸ਼ਨ
Ad Position 24