30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-09-2026

‘ਵਾਰਿਸ ਪੰਜਾਬ ਦੇ’ ਅਕਾਲੀ ਦਲ ਵਲੋਂ ਨਸ਼ਿਆਂ ਖਿਲਾਫ਼ ਲਾਮਬੰਦੀ ਮੀਟਿੰਗ

ਨਥਾਣਾ, 29 ਸਤੰਬਰ (ਗੁਰਦਰਸ਼ਨ ਲੁੱਧੜ)- ਗੁਰਦੁਆਰਾ ਗੁਰੂਸਰ ਸਾਹਿਬ ਪਾਤਿਸ਼ਾਹੀ ਛੇਵੀਂ ਨਥਾਣਾ ਵਿਖੇ ‘ਵਾਰਿਸ ਪੰਜਾਬ ਦੇ’ ਅਕਾਲੀ ਦਲ ਵਲੋਂ ਨਸ਼ਿਆਂ ਖਿਲਾਫ਼ ਲਾਮਬੰਦੀ ਮੀਟਿੰਗ ਕੀਤੀ ਗਈ। ਪਾਰਟੀ ਦੇ ਮੁੱਖ ਬੁਲਾਰੇ ਬੀਬੀ ਨਵਜੋਤ ਕੌਰ ਲੰਬੀ ਨੇ ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੁਰਾਣੇ ਦੇਸ਼ ਪੰਜਾਬ ਨੇ ਤਰੱਕੀ ਦੇ ਹਰ ਖੇਤਰ ਵਿਚ ਆਪਣੀ ਧਾਂਕ ਬਣਾਈ ਹੋਈ ਸੀ ਪਰ ਬੀਤੇ ਕੁਝ ਦਹਾਕਿਆਂ ਤੋਂ ਪੰਜਾਬ ਉਪਰ ਰਾਜ ਕਰਨ ਵਾਲੀਆਂ ਰਾਜਨੀਤਕ ਪਾਰਟੀਆਂ ਨੇ ਇੱਥੋਂ ਦੇ ਨੌਜਵਾਨਾਂ ਨੂੰ ਨਸ਼ਿਆਂ ਵਿਚ ਡੋਬ ਕੇ ਇਕ ਵਾਰ ਤਰੱਕੀ ਦੇ ਰਾਹ ਬੰਦ ਕਰ ਦਿੱਤੇ ਹਨ।

Ad Position 21
No active advertisement
ਅਜੀਤ ਡੈਸਕ 30-09-2026
ਨਥਾਣਾ, 29 ਸਤੰਬਰ (ਗੁਰਦਰਸ਼ਨ ਲੁੱਧੜ)- ਗੁਰਦੁਆਰਾ ਗੁਰੂਸਰ ਸਾਹਿਬ ਪਾਤਿਸ਼ਾਹੀ ਛੇਵੀਂ ਨਥਾਣਾ ਵਿਖੇ ‘ਵਾਰਿਸ ਪੰਜਾਬ ਦੇ’ ਅਕਾਲੀ ਦਲ ਵਲੋਂ ਨਸ਼ਿਆਂ ਖਿਲਾਫ਼ ਲਾਮਬੰਦੀ ਮੀਟਿੰਗ ਕੀਤੀ ਗਈ। ਪਾਰਟੀ ਦੇ ਮੁੱਖ ਬੁਲਾਰੇ ਬੀਬੀ ਨਵਜੋਤ ਕੌਰ ਲੰਬੀ ਨੇ ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੁਰਾਣੇ ਦੇਸ਼ ਪੰਜਾਬ ਨੇ ਤਰੱਕੀ ਦੇ ਹਰ ਖੇਤਰ ਵਿਚ ਆਪਣੀ ਧਾਂਕ ਬਣਾਈ ਹੋਈ ਸੀ ਪਰ ਬੀਤੇ ਕੁਝ ਦਹਾਕਿਆਂ ਤੋਂ ਪੰਜਾਬ ਉਪਰ ਰਾਜ ਕਰਨ ਵਾਲੀਆਂ ਰਾਜਨੀਤਕ ਪਾਰਟੀਆਂ ਨੇ ਇੱਥੋਂ ਦੇ ਨੌਜਵਾਨਾਂ ਨੂੰ ਨਸ਼ਿਆਂ ਵਿਚ ਡੋਬ ਕੇ ਇਕ ਵਾਰ ਤਰੱਕੀ ਦੇ ਰਾਹ ਬੰਦ ਕਰ ਦਿੱਤੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਪੰਜਾਬ ਵਿੱਚ ਫੈਲੇ ਹੋਏ ਨਸ਼ਿਆਂ ਦੇ ਰੁਝਾਨ ਨੂੰ ਰਾਜ ਕਰਨ ਵਾਲੀਆਂ ਸਰਕਾਰਾਂ ਨੇ ਕਦੀ ਵੀ ਸੱਚੇ ਦਿਲੋਂ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ ਸਗੋਂ ਸਮੇਂ-ਸਮੇਂ ਦੇ ਹੁਕਮਰਾਨਾਂ ਨੇ ਨਸ਼ਿਆਂ ਦੇ ਇਸ ਪ੍ਰਕੋਪ ਵਿਚੋਂ ਆਪੋ ਆਪਣੇ ਕਾਰੋਬਾਰ ਸਥਾਪਿਤ ਕੀਤੇ ਹਨ। ਇਸ ਮੌਕੇ ਪਾਰਟੀ ਦੇ ਜ਼ਿਲ੍ਹਾ ਆਗੂ ਚਮਕੌਰ ਸਿੰਘ, ਸੁਖਦੀਪ ਸਿੰਘ, ਕੁਲਦੀਪ ਸਿੰਘ, ਅਮਨਦੀਪ ਸਿੰਘ, ਲਵਪ੍ਰੀਤ ਸਿੰਘ, ਨਿਰੰਜਨ ਸਿੰਘ, ਸੁਰਿੰਦਰ ਸਿੰਘ, ਦਰਸ਼ਨ ਸਿੰਘ ਅਤੇ ਹੋਰਨਾਂ ਆਗੂਆਂ ਵਲੋਂ ਵੀ ਆਪਣੇ ਵਿਚਾਰ ਰੱਖੇ ਗਏ। ਮੀਟਿੰਗ ਵਿਚ ਪਾਰਟੀ ਦੇ ਸਥਾਨਕ ਪ੍ਰਬੰਧਕਾਂ ਵਲੋਂ ਪਹੁੰਚੇ ਹੋਏ ਆਗੂਆਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ।
Ad Position 22
No active advertisement
ਪਿਛਲੀ ਖ਼ਬਰ ਸਿਹਤ ਵਿਭਾਗ ਦੀ ਟੀਮ ਨੇ ਮੱਛੀ ਮੰਡੀ ’ਚ ਦਿੱਤੀ ਦਸਤਕ ਅਗਲੀ ਖ਼ਬਰ ਦੋ ਮੋਟਰਸਾਈਕਲਾਂ ਵਿਚਕਾਰ ਟੱਕਰ ’ਚ 2 ਜਣੇ ਜ਼ਖਮੀ
Ad Position 24