22-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2026

ਮਲੇਰਕੋਟਲਾ ਵਿਖੇ ਧਰਮਪਾਲ ਬਾਂਸਲ ਮੈਮੋਰੀਅਲ ਅਗਰਵਾਲ ਪੀਰ ਮੰਦਰ ਧਰਮਸ਼ਾਲਾ ਭਗਤਾਂ ਨੂੰ ਸਮਰਪਿਤ

ਰਾਮਾਂ ਮੰਡੀ, 22 ਅਕਤੂਬਰ (ਤਰਸੇਮ ਸਿੰਗਲਾ)- ਸ੍ਰੀ ਅਗਰਵਾਲ ਪੀਰ ਮੰਦਰ ਕਮੇਟੀ (ਰਜਿ.) , ਰਾਮਾਂ ਮੰਡੀ (ਬਠਿੰਡਾ) ਵਲੋਂ ਮਲੇਰਕੋਟਲਾ ਦੀ ਧਰਤੀ ‘ਤੇ ਨਵ-ਨਿਰਮਾਣ ਕੀਤੀ ਗਈ ‘ਧਰਮਪਾਲ ਬਾਂਸਲ ਮੈਮੋਰੀਅਲ ਅਗਰਵਾਲ ਪੀਰ ਮੰਦਰ ਧਰਮਸ਼ਾਲਾ’ ਦਾ ਸ਼ੁੱਭ ਮਹੂਰਤ ਕੀਤਾ ਗਿਆ ।

Ad Position 21
No active advertisement
ਪੀਰ ਦਰਗਾਹ ‘ਤੇ ਚੜ੍ਹਾਉਣ ਲਈ ਸ਼ੋਭਾ ਯਾਤਰਾ ਰਾਹੀਂ ਚਾਦਰ ਲੈ ਕੇ ਜਾਂਦੇ ਹੋਏ ਪ੍ਰਬੰਧਕ ਅਤੇ ਭਗਤ। 23-10-2026
ਰਾਮਾਂ ਮੰਡੀ, 22 ਅਕਤੂਬਰ (ਤਰਸੇਮ ਸਿੰਗਲਾ)- ਸ੍ਰੀ ਅਗਰਵਾਲ ਪੀਰ ਮੰਦਰ ਕਮੇਟੀ (ਰਜਿ.), ਰਾਮਾਂ ਮੰਡੀ (ਬਠਿੰਡਾ) ਵਲੋਂ ਮਲੇਰਕੋਟਲਾ ਦੀ ਧਰਤੀ ‘ਤੇ ਨਵ-ਨਿਰਮਾਣ ਕੀਤੀ ਗਈ ‘ਧਰਮਪਾਲ ਬਾਂਸਲ ਮੈਮੋਰੀਅਲ ਅਗਰਵਾਲ ਪੀਰ ਮੰਦਰ ਧਰਮਸ਼ਾਲਾ’ ਦਾ ਸ਼ੁੱਭ ਮਹੂਰਤ ਕੀਤਾ ਗਿਆ । ਸਮਾਗਮ ’ਚ ਮੁੱਖ ਮਹਿਮਾਨ ਵਜੋਂ ਜਨਾਬ ਸ਼ਮਸ਼ਾਦ ਅਲੀ, ਐਡਵੋਕੇਟ, ਮੈਂਬਰ ਪੰਜਾਬ ਵਕਫ਼ ਬੋਰਡ ਅਤੇ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ, ਮਲੇਰਕੋਟਲਾ ਨੇ ਸ਼ਿਰਕਤ ਕੀਤੀ ਅਤੇ ਪੂਜਾ-ਅਰਚਨਾ ਦੀ ਰਸਮ ਸੰਪੰਨ ਕਰਨ ਉਪਰੰਤ ਧਰਮਸ਼ਾਲਾ ਦਾ ਰਸਮੀ ਉਦਘਾਟਨ ਕਰਕੇ ਧਰਮਸ਼ਾਲਾ ਨੂੰ ਭਗਤਾਂ ਦੀ ਸਹੂਲਤ ਲਈ ਸਮਰਪਿਤ ਕੀਤਾ। ਸਮਾਗਮ ਦੌਰਾਨ ਪੀਰਾਂ ਦਾ ਗੁਣਗਾਨ ਕੀਤਾ ਗਿਆ ਅਤੇ ਪੀਰ ਮੀਰਾਂ ਸਾਹਿਬ ਦੀ ਦਰਗਾਹ ’ਤੇ ਚਾਦਰ ਚੜ੍ਹਾਈ ਗਈ। ਇਸ ਮੌਕੇ ਅਗਰਵਾਲ ਪੀਰ ਮੰਦਰ ਅਤੇ ਧਰਮਸ਼ਾਲਾ ਕਮੇਟੀ (ਰਜਿ.), ਰਾਮਾਂ ਮੰਡੀ ਵਲੋਂ ਪ੍ਰਧਾਨ ਨਰਿੰਦਰ ਕੁਮਾਰ ਗੋਇਲ ਸਮੇਤ ਸਮੂਹ ਅਹੁਦੇਦਾਰਾਂ, ਮੈਂਬਰਾਂ ਅਤੇ ਗਊ ਭਗਤ ਬਾਬਾ ਅਸਰੈਲ ਖਾਂ ਨੇ ਇਸ ਸੇਵਾ ਕਾਰਜ ਵਿਚ ਸਹਿਯੋਗ ਦੇਣ ਵਾਲੀਆਂ ਸਾਰੀਆਂ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ। ਇਸ ਮੌਕੇ ਮੈਂਬਰ ਬਾਬਾ ਜਸਪਾਲ ਸਿੰਗਲਾ, ਬਾਬਾ ਅਸਰੈਲ ਖਾਨ, ਪ੍ਰਧਾਨ ਨਰਿੰਦਰ ਗੋਇਲ, ਪਰਵੀਨ ਕੁਮਾਰ ਪੱਕਾ ਸਾਬਕਾ ਐਮਸੀ, ਰਜੀਵ ਕੁਮਾਰ ਗੋਸ਼ਾ, ਸੰਜੀਵ ਗੁਪਤਾ ਐਡਵੋਕੇਟ, ਐਡਵੋਕੇਟ ਕਮਲ ਗੋਇਲ, ਇੰਦਰ ਕੁਮਾਰ ਗੋਇਲ, ਸੁਰੇਸ਼ ਕੁਮਾਰ, ਅਜੇ ਅਰੋੜਾ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਮਲੂਕਾ ਦੇ ਖਿਡਾਰੀਆਂ ਨੇ ਖੇਡਾਂ ’ਚ ਮਾਰੀਆਂ ਮੱਲਾਂ 27 ਵਿਦਿਆਰਥੀਆਂ ਦੀ ਸਟੇਟ ਪੱਧਰ ਚੋ... ਅਗਲੀ ਖ਼ਬਰ ਉੜੀਆ ਬਸਤੀ ਦੇ ਪੁਲ ਨਿਰਮਾਣ ’ਚ ਹੋਈ ਦੇਰੀ ’ਤੇ ਮਨੁੱਖੀ ਅਧਿਕਾਰ ਕਮਿਸ਼ਨ ਹੋਇਆ ਸਖ਼ਤ
Ad Position 24