22-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2026

ਪਰਵਿੰਦਰ ਸਿੰਘ ਝੋਟਾ ਦੇ ਹੱਕ ’ਚ ਮਹਿਮਾ ਸਰਕਾਰੀ ਵਿਖੇ ਮੋਮਬੱਤੀ ਮਾਰਚ

ਮਹਿਮਾ ਸਰਜਾ , 22 ਅਕਤੂਬਰ ( ਬਲਦੇਵ ਸੰਧੂ )- ਪਰਵਿੰਦਰ ਸਿੰਘ ਝੋਟਾ ਦੇ ਹੱਕ ਵਿਚ ( ਵਾਰਿਸ ਪੰਜਾਬ ਦੇ ) ਵਲੋਂ ਪਿੰਡ ਮਹਿਮਾ ਸਰਜਾ ਅਤੇ ਮਹਿਮਾ ਸਰਕਾਰੀ ਵਿਖੇ ਕੈਂਡਲ ਮਾਰਚ ਕੱਢਿਆ ਗਿਆ । ਇਸ ਦੌਰਾਨ ਇਕੱਤਰ ਹੋਏ ਲੋਕਾਂ ਨੇ ਪਰਵਿੰਦਰ ਸਿੰਘ ਝੋਟਾ ਦੇ ਮਾਮਲੇ ਵਿਚ ਇਨਸਾਫ਼ ਦੀ ਮੰਗ ਕਰਦਿਆਂ ਆਪਣੀ ਆਵਾਜ਼ ਬੁਲੰਦ ਕੀਤੀ ਅਤੇ ਮੋਮਬੱਤੀਆਂ ਜਗਾ ਕੇ ਉਨ੍ਹਾਂ ਪ੍ਰਤੀ ਸਮਰਥਨ ਦਾ ਪ੍ਰਗਟਾਵਾ ਕੀਤਾ ।

Ad Position 21
No active advertisement
ਅਜੀਤ ਡੈਸਕ 23-10-2026
ਮਹਿਮਾ ਸਰਜਾ , 22 ਅਕਤੂਬਰ ( ਬਲਦੇਵ ਸੰਧੂ )- ਪਰਵਿੰਦਰ ਸਿੰਘ ਝੋਟਾ ਦੇ ਹੱਕ ਵਿਚ ( ਵਾਰਿਸ ਪੰਜਾਬ ਦੇ ) ਵਲੋਂ ਪਿੰਡ ਮਹਿਮਾ ਸਰਜਾ ਅਤੇ ਮਹਿਮਾ ਸਰਕਾਰੀ ਵਿਖੇ ਕੈਂਡਲ ਮਾਰਚ ਕੱਢਿਆ ਗਿਆ । ਇਸ ਦੌਰਾਨ ਇਕੱਤਰ ਹੋਏ ਲੋਕਾਂ ਨੇ ਪਰਵਿੰਦਰ ਸਿੰਘ ਝੋਟਾ ਦੇ ਮਾਮਲੇ ਵਿਚ ਇਨਸਾਫ਼ ਦੀ ਮੰਗ ਕਰਦਿਆਂ ਆਪਣੀ ਆਵਾਜ਼ ਬੁਲੰਦ ਕੀਤੀ ਅਤੇ ਮੋਮਬੱਤੀਆਂ ਜਗਾ ਕੇ ਉਨ੍ਹਾਂ ਪ੍ਰਤੀ ਸਮਰਥਨ ਦਾ ਪ੍ਰਗਟਾਵਾ ਕੀਤਾ । ਬਲਾਕ ਪ੍ਰਧਾਨ ਲਖਵਿੰਦਰ ਸਿੰਘ ਲੱਖੀ ਅਤੇ ਪਿੰਡ ਪ੍ਰਧਾਨ ਜਸਵੀਰ ਸਿੰਘ ਨਿਹੰਗ ਦੀ ਅਗਵਾਈ ਹੇਠ ਕੱਢੇ ਗਏ ਇਸ ਕੈਂਡਲ ਮਾਰਚ ਵਿਚ ਅਕਾਲੀ ਦਲ ਵਾਰਸ ਪੰਜਾਬ ਦੇ ਕਾਰਕੁਨਾਂ ਅਤੇ ਪਿੰਡ ਵਾਸੀਆਂ ਨੇ ਸ਼ਮੂਲੀਅਤ ਕੀਤੀ । ਮਾਰਚ ਰਾਹੀਂ ਹਾਜ਼ਰੀਨ ਨੇ ਮਾਮਲੇ ਵਿਚ ਨਿਆਂ ਯਕੀਨੀ ਬਣਾਉਣ ਦੀ ਮੰਗ ਉਠਾਈ ਅਤੇ ਇਕਜੁੱਟਤਾ ਦਾ ਸੰਦੇਸ਼ ਦਿੱਤਾ । ਇਸ ਮੌਕੇ ਮੋਮਬੱਤੀਆਂ ਦੀ ਰੌਸ਼ਨੀ ਵਿਚ ਇਕੱਠੇ ਹੋਏ ਲੋਕਾਂ ਨੇ ਪਰਵਿੰਦਰ ਸਿੰਘ ਝੋਟਾ ਦੇ ਹੱਕ ਵਿਚ ਆਪਣਾ ਸਮਰਥਨ ਜ਼ਾਹਿਰ ਕਰਦਿਆਂ ਉਮੀਦ ਪ੍ਰਗਟਾਈ ਕਿ ਮਾਮਲੇ ਵਿਚ ਇਨਸਾਫ਼ ਮਿਲੇਗਾ । ਕੈਂਡਲ ਮਾਰਚ ਦੌਰਾਨ ਹਾਜ਼ਰ ਆਗੂਆਂ ਅਤੇ ਪਿੰਡ ਵਾਸੀਆਂ ਨੇ ਨਿਆਂ ਦੀ ਮੰਗ ਨੂੰ ਲੋਕਾਂ ਤੱਕ ਪਹੁੰਚਾਉਣ ਦਾ ਯਤਨ ਕੀਤਾ । ਇਸ ਮੌਕੇ ਜਗਜੀਤ ਸਿੰਘ ਖ਼ਾਲਸਾ ਸਮੇਤ ਵਾਰਸ ਪੰਜਾਬ ਦੇ ਹੋਰ ਆਗੂ ਅਤੇ ਪਿੰਡ ਵਾਸੀ ਮੌਜੂਦ ਸਨ ।
Ad Position 22
No active advertisement
ਪਿਛਲੀ ਖ਼ਬਰ ਸੀ. ਐਮ. ਐਸ. ਗੁਰੂ ਕਾਸ਼ੀ ਪਬਲਿਕ ਸਕੂਲ ’ਚ ਰਾਮਾਇਣ ’ਤੇ ਆਧਾਰਿਤ ਰਾਮਲੀਲ੍ਹਾ ਦਾ ਸ਼ਾਨਦਾਰ ਮੰਚਨ ਅਗਲੀ ਖ਼ਬਰ ਰਾਮਲੀਲ੍ਹਾ ਦੇ ਆਖ਼ਰੀ ਦਿਨ ਦਾ ਉਦਘਾਟਨ ਜਸਕਰਨ ਬਾਂਸਲ ਉਰਫ਼ ਜੱਸੀ ਬਾਬਾ ਨੇ ਰਿਬਨ ਕੱਟ ਕੇ ਕੀਤਾ
Ad Position 24