31-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2026

ਮਾਲਵਾ ਵੈੱਲਫੇਅਰ ਕਲੱਬ ਨੇ ਖ਼ੂਨਦਾਨ ਕੈਂਪ ਲਗਾਇਆ

ਰਾਮਾਂ ਮੰਡੀ, 31 ਅਕਤੂਬਰ (ਗੁਰਪ੍ਰੀਤ ਸਿੰਘ ਅਰੋੜਾ)- ਨੇੜਲੇ ਪਿੰਡ ਬੰਗੀ ਨਿਹਾਲ ਸਿੰਘ ਦੇ ਸਮਾਜ ਸੇਵੀ ਮਾਲਵਾ ਵੈੱਲਫੇਅਰ ਕਲੱਬ ਵਲੋਂ ਪਿਛਲੇ ਦਿਨੀਂ ਅਚਾਨਕ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਨੌਜਵਾਨ ਗੱਭਰੂ ਗੁਰਭਿੰਦਰ ਸਿੰਘ ਬੁੱਟਰ ਦੀ ਯਾਦ ਨੂੰ ਸਮਰਪਿਤ ਖ਼ੂਨਦਾਨ ਕੈਂਪ ਲਗਾਇਆ ਗਿਆ। ਕੈਂਪ ਦੌਰਾਨ ਗੁਰੂ ਨਾਨਕ ਬਲੱਡ ਬੈਂਕ ਚੈਰੀਟੇਬਲ ਬਠਿੰਡਾ ਦੀ ਟੀਮ ਵਲੋਂ 21 ਯੂਨਿਟ ਖੂਨ ਇਕੱਤਰ ਕੀਤਾ ਗਿਆ।

Ad Position 21
No active advertisement
ਅਜੀਤ ਡੈਸਕ 01-11-2026
ਰਾਮਾਂ ਮੰਡੀ, 31 ਅਕਤੂਬਰ (ਗੁਰਪ੍ਰੀਤ ਸਿੰਘ ਅਰੋੜਾ)- ਨੇੜਲੇ ਪਿੰਡ ਬੰਗੀ ਨਿਹਾਲ ਸਿੰਘ ਦੇ ਸਮਾਜ ਸੇਵੀ ਮਾਲਵਾ ਵੈੱਲਫੇਅਰ ਕਲੱਬ ਵਲੋਂ ਪਿਛਲੇ ਦਿਨੀਂ ਅਚਾਨਕ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਨੌਜਵਾਨ ਗੱਭਰੂ ਗੁਰਭਿੰਦਰ ਸਿੰਘ ਬੁੱਟਰ ਦੀ ਯਾਦ ਨੂੰ ਸਮਰਪਿਤ ਖ਼ੂਨਦਾਨ ਕੈਂਪ ਲਗਾਇਆ ਗਿਆ। ਕੈਂਪ ਦੌਰਾਨ ਗੁਰੂ ਨਾਨਕ ਬਲੱਡ ਬੈਂਕ ਚੈਰੀਟੇਬਲ ਬਠਿੰਡਾ ਦੀ ਟੀਮ ਵਲੋਂ 21 ਯੂਨਿਟ ਖੂਨ ਇਕੱਤਰ ਕੀਤਾ ਗਿਆ। ਇਸ ਮੌਕੇ ਮਾਲਵਾ ਵੈੱਲਫੇਅਰ ਕਲੱਬ ਦੇ ਪ੍ਰਧਾਨ ਗੁਰਮੀਤ ਸਿੰਘ ਬੁੱਟਰ ਨੇ ਗੱਲਬਾਤ ਕਰਦਿਆਂ ਗੁਰਭਿੰਦਰ ਸਿੰਘ ਬੁੱਟਰ ਨੂੰ ਯਾਦ ਕਰਦੇ ਹੋਏ ਦੱਸਿਆ ਕਿ ਭਿੰਦਰ ਬਹੁਤ ਹੀ ਮਿਲਾਪੜੇ ਅਤੇ ਸਤਿਕਾਰ ਕਰਨ ਵਾਲੇ ਸੁਭਾਅ ਦਾ ਮਾਲਕ ਸੀ। ਕਿਸਾਨੀ ਸੰਘਰਸ਼ ਦੌਰਾਨ ਵੀ ਉਸ ਨੇ ਸਰਗਰਮ ਭੂਮਿਕਾ ਨਿਭਾਈ ਅਤੇ ਇਸ ਸਬੰਧੀ ਲਗਭਗ 40 ਦਿਨ ਤਿਹਾੜ ਜੇਲ੍ਹ ਵਿਚ ਵੀ ਰਿਹਾ। ਇਸ ਮੌਕੇ ਕਲੱਬ ਦੇ ਮੈਂਬਰ ਗੁਰਪਿੰਦਰ ਸਿੰਘ ਦੇ ਵੱਡੇ ਭਰਾ ਗੁਰਵਿੰਦਰ ਸਿੰਘ ਬੁੱਟਰ ਨੇ ਕਿਹਾ ਕਿ ਛੋਟੇ ਭਰਾ ਦੀ ਯਾਦ ਨੂੰ ਸਮਰਪਿਤ ਹਰ ਸਾਲ ਕੋਈ ਨਾ ਕੋਈ ਵਿਸ਼ੇਸ਼ ਸਮਾਜ ਸੇਵੀ ਉਪਰਾਲਾ ਕੀਤਾ ਜਾਇਆ ਕਰੇਗਾ। ਇਸ ਮੌਕੇ ਜਗਮੀਤ ਸਿੰਘ ਬੁੱਟਰ, ਹੈਪੀ ਸਿੱਧੂ, ਕਮਲ, ਰਾਵਨ ਬੁੱਟਰ, ਬੂਟਾ ਸਿੰਘ, ਸਾਬਕਾ ਪੰਚਾਇਤ ਮੈਂਬਰਾਂ ਮਨਪ੍ਰੀਤ ਬੁੱਟਰ ਗਗਨ ਸਿੱਧੂ ਜਸਵੀਰ ਬੁੱਟਰ ਹਰਪ੍ਰੀਤ ਜੱਜਲ ਅਤੇ ਪਿੰਡ ਦੀ ਗ੍ਰਾਮ ਪੰਚਾਇਤ ਸਮੇਤ ਹੋਰ ਪਤਵੰਤੇ ਸੱਜਣ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਟਿਕਟ ਮਿਲਣ ’ਤੇ ਵਿਧਾਇਕਾ ਬਲਜਿੰਦਰ ਕੌਰ ਨੂੰ ਦਿੱਤੀ ਵਧਾਈ ਅਗਲੀ ਖ਼ਬਰ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਬਰਸੀ ਮਨਾਈ
Ad Position 24