ਭੱਲਾ ਨਿਵਾਸ ਵਿਖੇ ਇਕੱਠ ਨੇ ਚੇਅਰਮੈਨ ਭੱਲਾ ਦਾ ਕੱਦ ਉੱਚਾ ਕੀਤਾ
ਚੇਅਰਮੈਨ ਭੱਲਾ ਦੇ ਘਰ ਚੜ੍ਹਾਇਆ 100 ਫੁੱਟ ਉੱਚਾ ਗੁਬਾਰਾ
ਭਗਤਾ ਭਾਈਕਾ, 31 ਅਕਤੂਬਰ (ਸੁਖਪਾਲ ਸਿੰਘ ਸੋਨੀ)- ਆਮ ਆਦਮੀ ਪਾਰਟੀ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਅਤੇ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਜਤਿੰਦਰ ਭੱਲਾ ਵਲੋਂ ਆਪਣੇ ਦਫ਼ਤਰ ਉੱਪਰ 100 ਫੁੱਟ ਉੱਚਾਈ ਵਾਲਾ ਵਿਸ਼ਾਲ ਗੁਬਾਰਾ ਚੜ੍ਹਾਇਆ ਗਿਆ। ਇਸ ਵੱਡੀ ਗਿਣਤੀ ਸਮੱਰਥਕਾਂ ਵਲੋਂ ਸ਼ਮੂਲੀਅਤ ਕੀਤੀ ਗਈ।
ਭ
ਭੱਲਾ ਨਿਵਾਸ ਕੋਠਾ ਗੁਰੂ, ਗੁਬਾਰਾ ਚੜ੍ਹਾਉਣ ਉਪਰੰਤ ਵਿਧਾਇਕ ਬਲਕਾਰ ਸਿੱਧੂ, ਚੇਅਰਮੈਨ ਜਤਿੰਦਰ ਸਿੰਘ ਭੱਲਾ ਆਦਿ। ਤਸਵੀਰ : ਸੁਖਪਾਲ ਸਿੰਘ ਸੋਨੀ
01-11-2026
ਭਗਤਾ ਭਾਈਕਾ, 31 ਅਕਤੂਬਰ (ਸੁਖਪਾਲ ਸਿੰਘ ਸੋਨੀ)- ਆਮ ਆਦਮੀ ਪਾਰਟੀ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਅਤੇ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਜਤਿੰਦਰ ਭੱਲਾ ਵਲੋਂ ਆਪਣੇ ਦਫ਼ਤਰ ਉੱਪਰ 100 ਫੁੱਟ ਉੱਚਾਈ ਵਾਲਾ ਵਿਸ਼ਾਲ ਗੁਬਾਰਾ ਚੜ੍ਹਾਇਆ ਗਿਆ। ਇਸ ਵੱਡੀ ਗਿਣਤੀ ਸਮੱਰਥਕਾਂ ਵਲੋਂ ਸ਼ਮੂਲੀਅਤ ਕੀਤੀ ਗਈ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਪਹੁੰਚੇ ਹਲਕਾ ਵਿਧਾਇਕ ਬਲਕਾਰ ਸਿੰਘ ਸਿੱਧੂ ਨੇ ਚੇਅਰਮੈਨ ਜਤਿੰਦਰ ਭੱਲਾ ਦੇ ਹੱਕ ਵਿਚ ਖੁਦ ਨਾਅਰੇਬਾਜ਼ੀ ਕੀਤੀ, ਜਿਸ ਨਾਲ ਚੇਅਰਮੈਨ ਭੱਲਾ ਦਾ ਸਿਆਸੀ ਕੱਦ ਅਤੇ ਦੋਵਾਂ ਦੀ ਮਿੱਤਰਤਾ ਨੂੰ ਮਜ਼ਬੂਤ ਕੀਤਾ ਹੈ। ਵਿਧਾਇਕ ਸਿੱਧੂ ਨੇ ਭੱਲਾ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਉਪਰਾਲਿਆਂ ਨਾਲ ਪਾਰਟੀ ਦੀਆਂ ਨੀਤੀਆਂ ਅਤੇ ਵਿਚਾਰਧਾਰਾ ਨੂੰ ਲੋਕਾਂ ਤੱਕ ਪਹੁੰਚਾਉਣ ਵਿਚ ਮਦਦ ਮਿਲੇਗੀ। ਇਸ ਮੌਕੇ ਚੇਅਰਮੈਨ ਜਤਿੰਦਰ ਭੱਲਾ ਨੇ ਕਿਹਾ ਕਿ ਉਹ ਪਹਿਲੇ ਦਿਨ ਤੋਂ ਹੀ ਆਮ ਆਦਮੀ ਪਾਰਟੀ ਦੇ ਸੰਗਠਨ ਨੂੰ ਮਜ਼ਬੂਤ ਕਰਨ ਲਈ ਪੂਰੀ ਤਨਦੇਹੀ ਨਾਲ ਕੰਮ ਕਰਦੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਪਾਰਟੀ ਦੇ ਵਰਕਰਾਂ ਦੀ ਮਿਹਨਤ ਅਤੇ ਲੋਕਾਂ ਦੇ ਸਹਿਯੋਗ ਨਾਲ ਸਾਲ 2027 ਵਿਚ ਮੁੜ ਭਗਵੰਤ ਮਾਨ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਦੀ ਸਰਕਾਰ ਬਣੇਗੀ। ਉਨ੍ਹਾਂ ਦੱਸਿਆ ਕਿ ਗੁਬਾਰੇ ਉੱਪਰ ਆਮ ਆਦਮੀ ਪਾਰਟੀ ਦੇ ਸੁਪਰੀਮੋ ਭਗਵੰਤ ਮਾਨ ਅਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਪੰਜਾਬ ਦੇ ਇੰਚਾਰਜ ਮਨੀਸ਼ ਸਿਸੋਦੀਆ ਅਤੇ ਉਨ੍ਹਾਂ ਖ਼ੁਦ ਦੀਆਂ ਤਸਵੀਰਾਂ ਲਗਾਈਆਂ ਗਈਆਂ ਹਨ। ਇਸ ਮੌਕੇ ਹਰਦੀਪ ਸਿੰਘ ਜੰਡੂ ਪ੍ਰਧਾਨ ਨਗਰ ਪੰਚਾਇਤ ਭਾਈ ਰੂਪਾ, ਰੋਬੀ ਬਰਾੜ ਪ੍ਰਧਾਨ ਨਗਰ ਕੌਂਸਲ ਰਾਮਪੁਰਾ, ਜਗਸੀਰ ਸਿੰਘ ਜੱਗਾ ਸਾਬਕਾ ਪ੍ਰਧਾਨ ਨਗਰ ਪੰਚਾਇਤ ਮਲੂਕਾ, ਜਗਸੀਰ ਸਿੰਘ ਪੰਨੂੰ ਪ੍ਰਧਾਨ ਨਗਰ ਪੰਚਾਇਤ ਭਗਤਾ, ਬੂਟਾ ਸਿੰਘ ਪ੍ਰਧਾਨ ਨਗਰ ਪੰਚਾਇਤ ਕੋਠਾ ਗੁਰੂ, ਗੋਬਿੰਦ ਪਾਲ ਸਿੰਘ ਸਰਪੰਚ ਕੋਠਾ ਗੁਰੂ, ਰਵੀ ਸਿੰਘ, ਅੰਮ੍ਰਿਤਪਾਲ ਸਿੰਘ, ਦਿਲਬਾਗ ਸਿੰਘ ਬਾਗ਼ੀ, ਜਗਸੀਰ ਸਿੰਘ (ਜੀਤਾ ਜੱਸੜ) (ਸਾਰੇ ਕੌਂਸਲਰ ਕੋਠਾ ਗੁਰੂ) ਆਦਿ ਆਗੂ ਅਤੇ ਸੈਂਕੜੇ ਸਮਰਥਕ ਹਾਜ਼ਰ ਸਨ।