02-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2026

ਸੜਕ ਹਾਦਸੇ ਦੌਰਾਨ ਦੋ ਨੌਜਵਾਨ ਜ਼ਖ਼ਮੀ

ਬਠਿੰਡਾ, 1 ਨਵੰਬਰ (ਅਵਤਾਰ ਸਿੰਘ ਕੈਂਥ)- ਸਥਾਨਕ ਜੀਟੀ ਰੋਡ ‘ਤੇ ਪੈਟਰੋਲ ਪੰਪ ਦੇ ਨੇੜੇ, ਐਕਟਿਵਾ ‘ਤੇ ਸਵਾਰ ਇਕ ਅਪਾਹਜ ਨੌਜਵਾਨ ਇਕ ਵਾਹਨ ਦੀ ਟੱਕਰ ਹੋਣ ਕਾਰਨ ਗੰਭੀਰ ਜ਼ਖਮੀ ਹੋ ਗਿਆ। ਹਾਦਸੇ ਦੀ ਸੂਚਨਾ ਮਿਲਣ ‘ਤੇ, ਸਹਾਰਾ ਜਨ ਸੇਵਾ ਦੀ ਲਾਈਫ਼ ਸੇਵਿੰਗ ਬ੍ਰਿਗੇਡ ਟੀਮ ਨਾਈਟ ਇੰਚਾਰਜ ਸੰਦੀਪ ਗੋਇਲ ਸਹਾਰਾ ਐਂਬੂਲੈਂਸ ਟੀਮ ਨਾਲ ਹਾਦਸੇ ਵਾਲੀ ਥਾਂ ‘ਤੇ ਪਹੁੰਚੀ।

Ad Position 21
No active advertisement
ਅਜੀਤ ਡੈਸਕ 02-11-2026
ਬਠਿੰਡਾ, 1 ਨਵੰਬਰ (ਅਵਤਾਰ ਸਿੰਘ ਕੈਂਥ)- ਸਥਾਨਕ ਜੀਟੀ ਰੋਡ ‘ਤੇ ਪੈਟਰੋਲ ਪੰਪ ਦੇ ਨੇੜੇ, ਐਕਟਿਵਾ ‘ਤੇ ਸਵਾਰ ਇਕ ਅਪਾਹਜ ਨੌਜਵਾਨ ਇਕ ਵਾਹਨ ਦੀ ਟੱਕਰ ਹੋਣ ਕਾਰਨ ਗੰਭੀਰ ਜ਼ਖਮੀ ਹੋ ਗਿਆ। ਹਾਦਸੇ ਦੀ ਸੂਚਨਾ ਮਿਲਣ ‘ਤੇ, ਸਹਾਰਾ ਜਨ ਸੇਵਾ ਦੀ ਲਾਈਫ਼ ਸੇਵਿੰਗ ਬ੍ਰਿਗੇਡ ਟੀਮ ਨਾਈਟ ਇੰਚਾਰਜ ਸੰਦੀਪ ਗੋਇਲ ਸਹਾਰਾ ਐਂਬੂਲੈਂਸ ਟੀਮ ਨਾਲ ਹਾਦਸੇ ਵਾਲੀ ਥਾਂ ‘ਤੇ ਪਹੁੰਚੀ। ਸਹਾਰਾ ਟੀਮ ਨੇ ਨੌਜਵਾਨ ਨੂੰ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ਵਿਚ ਪਹੁੰਚਾਇਆ। ਉਸ ਦੀ ਪਹਿਚਾਣ ਰਾਜਨ ਪੁੱਤਰ ਗੋਪਾਲ ਚੰਦ (27) ਵਾਸੀ ਹਾਜੀ ਰਤਨ ਰੋਡ ਵਜੋਂ ਹੋਈ ਹੈ। ਇਸ ਤੋਂ ਇਲਾਵਾ ਇਕ ਘਟਨਾ ਸੰਤਪੁਰਾ ਰੋਡ ‘ਤੇ ਵਾਪਰੀ ਜਿੱਥੇ ਇਕ ਨੌਜਵਾਨ ਹੈਪੀ ਵਾਸੀ ਪਰਸ ਰਾਮ ਨਗਰ ਸਕੂਟਰੀ ਸਲਿਪ ਹੋਣ ਕਾਰਨ ਘਟਨਾ ਦਾ ਸ਼ਿਕਾਰ ਹੋ ਗਿਆ। ਇਸ ਨੌਜਵਾਨ ਨੂੰ ਸਹਾਰਾ ਸੰਸਥਾ ਦੇ ਮੈਂਬਰਾਂ ਵਲੋਂ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ।
Ad Position 22
No active advertisement
ਪਿਛਲੀ ਖ਼ਬਰ ਨਵੰਬਰ 1984 ਸਿੱਖ ਨਸਲਕੁਸ਼ੀ ਲਈ ਕਾਂਗਰਸ ਨੇ ਅੱਜ ਤੱਕ ਨਹੀਂ ਮੰਗੀ ਸਿੱਖਾਂ ਤੋਂ ਮੁਆਫੀ- ਹਰਸਿਮਰਤ ਕੌਰ ਬਾਦਲ ਅਗਲੀ ਖ਼ਬਰ ਅਣਪਛਾਤੇ ਵਿਅਕਤੀ ਦੀ ਮੌਤ
Ad Position 24