ਨਸ਼ੇ ਕਾਰਨ ਨੌਜਵਾਨ ਦੀ ਹਾਲਤ ਵਿਗੜੀ
ਬਠਿੰਡਾ, 2 ਨਵੰਬਰ (ਅਵਤਾਰ ਸਿੰਘ ਕੈਂਥ)- ਸਮਾਜ ਸੇਵੀ ਸੰਸਥਾ ਸਹਾਰਾ ਜਨ ਸੇਵਾ ਦੇ ਦਫ਼ਤਰ ਨੂੰ ਸੂਚਨਾ ਮਿਲਣ ’ਤੇ ਕਿ ਸਥਾਨਕ ਲੇਬਰ ਚੌਕ ਦੇ ਨੇੜੇ ਸ਼ਕਤੀ ਮਾਰਕੀਟ ਵਿਚ ਇੱਕ ਨੌਜਵਾਨ ਗੰਭੀਰ ਹਾਲਤ ਵਿਚ ਪਿਆ ਹੈ। ਸਹਾਰਾ ਜਨ ਸੇਵਾ ਦੀ ਟੀਮ, ਵਿੱਕੀ ਕੁਮਾਰ, ਜੱਗਾ ਅਤੇ ਸੰਦੀਪ ਗਿੱਲ ਜੋ ਕਿ ਸ਼ਕਤੀ ਮਾਰਕੀਟ ਪਹੁੰਚੇ।
ਬਠਿੰਡਾ, 2 ਨਵੰਬਰ (ਅਵਤਾਰ ਸਿੰਘ ਕੈਂਥ)- ਸਮਾਜ ਸੇਵੀ ਸੰਸਥਾ ਸਹਾਰਾ ਜਨ ਸੇਵਾ ਦੇ ਦਫ਼ਤਰ ਨੂੰ ਸੂਚਨਾ ਮਿਲਣ ’ਤੇ ਕਿ ਸਥਾਨਕ ਲੇਬਰ ਚੌਕ ਦੇ ਨੇੜੇ ਸ਼ਕਤੀ ਮਾਰਕੀਟ ਵਿਚ ਇੱਕ ਨੌਜਵਾਨ ਗੰਭੀਰ ਹਾਲਤ ਵਿਚ ਪਿਆ ਹੈ। ਸਹਾਰਾ ਜਨ ਸੇਵਾ ਦੀ ਟੀਮ, ਵਿੱਕੀ ਕੁਮਾਰ, ਜੱਗਾ ਅਤੇ ਸੰਦੀਪ ਗਿੱਲ ਜੋ ਕਿ ਸ਼ਕਤੀ ਮਾਰਕੀਟ ਪਹੁੰਚੇ। ਇੱਕ ਨੌਜਵਾਨ ਮਜ਼ਦੂਰ ਗੰਭੀਰ ਹਾਲਤ ਵਿਚ ਪਿਆ ਮਿਲਿਆ। ਸਹਾਰਾ ਐਂਬੂਲੈਂਸ ਟੀਮ ਨੇ ਉਸਨੂੰ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ਵਿਚ ਦਾਖ਼ਲ ਕਰਵਾਇਆ। ਡਾਕਟਰ ਦੁਆਰਾ ਜਾਂਚ ਤੋਂ ਬਾਅਦ ਪਤਾ ਲੱਗਿਆ ਕਿ ਉਸ ਨੇ ਜਾਨਲੇਵਾ ਨਸ਼ਾ ਕੀਤਾ ਹੋਇਆ ਹੈ। ਹੋਸ਼ ਆਉਣ ’ਤੇ ਨੌਜਵਾਨ ਨਾਮਕ ਸਾਗਰ ਨੇ ਸਹਾਰਾ ਟੀਮ ਨੂੰ ਦੱਸਿਆ ਕਿ ਉਹ ਪਿਛਲੇ ਇੱਕ ਸਾਲ ਤੋਂ ਨਸ਼ੀਲੇ ਪਦਾਰਥਾਂ ਦੇ ਟੀਕੇ ਲੈ ਰਿਹਾ ਸੀ। ਉਹ ਮਜ਼ਦੂਰ ਵਜੋਂ ਕੰਮ ਕਰਕੇ ਜੋ ਵੀ ਪੈਸਾ ਕਮਾਉਂਦਾ ਸੀ, ਉਸਨੂੰ ਨਸ਼ਿਆਂ ’ਤੇ ਖ਼ਰਚ ਕਰਦਾ ਸੀ। ਹੁਣ ਉਹ ਕਿਸੇ ਵੀ ਪ੍ਰਕਾਰ ਦੇ ਨਸ਼ੀਲੇ ਪਦਾਰਥ ਪ੍ਰਾਪਤ ਕਰਨ ਵਿਚ ਅਸਮਰੱਥ ਹੈ ਅਤੇ ਨਸ਼ੇ ਕਾਰਨ ਹਾਲਤ ਵਿਗੜ ਗਈ ਹੈ। ਸਹਾਰਾ ਟੀਮ ਸਾਗਰ ਦਾ ਪੂਰਾ ਇਲਾਜ ਪ੍ਰਦਾਨ ਕਰ ਰਹੀ ਹੈ।