ਨਵੀਂ ਕਰਜ਼ਾ ਨੀਤੀ ਅਤੇ ਐਡਵਾਂਸਮੈਂਟ ਕਟੌਤੀ ਦੇ ਮੁੱਦੇ ’ਤੇ ਸਹਿਕਾਰੀ ਸਭਾਵਾਂ ਕਰਮਚਾਰੀ ਯੂਨੀਅਨ ਦੀ ਮੀਟਿੰਗ ਰਹੀ ਬੇਸਿੱਟਾ
ਬਠਿੰਡਾ, 2 ਨਵੰਬਰ (ਸੱਤਪਾਲ ਸਿੰਘ ਸਿਵੀਆਂ)- ਸਹਿਕਾਰੀ ਸਭਾਵਾਂ ਕਰਮਚਾਰੀ ਜ਼ਿਲ੍ਹਾ ਯੂਨੀਅਨ ਵਲੋਂ ਨਵੀਂ ਕਰਜ਼ਾ ਨੀਤੀ (ਕੇ. ਸੀ.
ਬਠਿੰਡਾ, 2 ਨਵੰਬਰ (ਸੱਤਪਾਲ ਸਿੰਘ ਸਿਵੀਆਂ)- ਸਹਿਕਾਰੀ ਸਭਾਵਾਂ ਕਰਮਚਾਰੀ ਜ਼ਿਲ੍ਹਾ ਯੂਨੀਅਨ ਵਲੋਂ ਨਵੀਂ ਕਰਜ਼ਾ ਨੀਤੀ (ਕੇ.ਸੀ.ਸੀ. ਪਾਲਿਸੀ) ਅਤੇ ਬੈਂਕ ਵਲੋਂ ਐਡਵਾਂਸਮੈਂਟ ਵਿਚ ਕੀਤੀ ਜਾ ਰਹੀ ਕਟੌਤੀ ਦੇ ਮੁੱਦੇ ’ਤੇ ਵਿਚਾਰ-ਵਟਾਂਦਰਾ ਕਰਨ ਲਈ ਸਥਾਨਕ ਚਿਲਡਰਨਜ਼ ਪਾਰਕ ਵਿਖੇ ਵਿਸ਼ੇਸ਼ ਇਕੱਤਰਤਾ ਸੱਦੀ ਗਈ, ਜਿਸ ਦੀ ਅਗਵਾਈ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸੁਖਮੰਦਰ ਸਿੰਘ ਬਰਾੜ ਦਿਉਣ ਨੇ ਕੀਤੀ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਸੁਖਮੰਦਰ ਸਿੰਘ ਬਰਾੜ ਨੇ ਦੱਸਿਆ ਕਿ ਇਸ ਦੌਰਾਨ ਡਿਪਟੀ ਰਜਿਸਟਰਾਰ ਸਹਿਕਾਰੀ ਸਭਾਵਾਂ ਬਠਿੰਡਾ ਅਤੇ ਜ਼ਿਲ੍ਹਾ ਮੈਨੇਜਰ ਬਠਿੰਡਾ ਸੈਂਟਰਲ ਕੋਆਪਰੇਟਿਵ ਬੈਂਕ ਨਾਲ ਵੱਖ-ਵੱਖ ਮੁੱਦਿਆਂ ’ਤੇ ਯੂਨੀਅਨ ਦੀ ਮੀਟਿੰਗ ਹੋਈ, ਪਰ ਇਹ ਮੀਟਿੰਗ ਕਿਸੇ ਸਿੱਟੇ ’ਤੇ ਨਹੀਂ ਪਹੁੰਚ ਸਕੀ। ਮੀਟਿੰਗ ਵਿਚ ਸਹਾਇਕ ਰਜਿਸਟਰਾਰ ਅੰਮ੍ਰਿਤਪਾਲ ਸਿੰਘ ਸਿੱਧੂ ਰਾਮਪੁਰਾ ਫੂਲ ਵੀ ਮੌਜੂਦ ਸਨ। ਉਨ੍ਹਾਂ ਨੇ ਨਵੀਂ ਕੇ.ਸੀ.ਸੀ. ਪਾਲਿਸੀ ਦੇ ਵੱਖ-ਵੱਖ ਪਹਿਲੂਆਂ ਅਤੇ ਐਡਵਾਂਸਮੈਂਟ ਵਿਚ ਕੀਤੀ ਜਾ ਰਹੀ ਕਟੌਤੀ ਸੰਬੰਧੀ ਆਪਣਾ ਪੱਖ ਰੱਖਦੇ ਹੋਏ ਮੰਗ ਕੀਤੀ ਕਿ ਐਡਵਾਂਸਮੈਂਟ ਨਵੀਂ ਐਮ.ਸੀ.ਐਲ.ਐਮ. ਮੁਤਾਬਿਕ ਕੀਤੀ ਜਾਵੇ ਤਾਂ ਜੋ ਕਰਮਚਾਰੀਆਂ ਨਾਲ ਇਨਸਾਫ਼ ਹੋ ਸਕੇ, ਪਰ ਇਸ ਮਸਲੇ ’ਤੇ ਯੂਨੀਅਨ ਨੂੰ ਵਿਭਾਗ ਪੱਖ ਤੋਂ ਕੋਈ ਖ਼ਾਸ ਹਾਂ ਪੱਖੀ ਹੁੰਗਾਰਾ ਨਹੀਂ ਮਿਲਿਆ ਤੇ ਕਰਮਚਾਰੀਆਂ ਵਿਚ ਰੋਸ ਦੇਖਣ ਨੂੰ ਮਿਲਿਆ। ਇਸ ਤੋਂ ਖ਼ਫ਼ਾ ਹੋਈ ਜਥੇਬੰਦੀ ਨੇ ਬੈਂਕ ਪ੍ਰਬੰਧਕਾਂ ਨੂੰ ਸਪੱਸ਼ਟ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਐਡਵਾਂਸਮੈਂਟ ਨਵੀਂ ਐਮ.ਸੀ.ਐਲ.ਐਮ. ਮੁਤਾਬਿਕ ਨਾ ਕੀਤੀ ਗਈ ਤਾਂ ਆਉਣ ਵਾਲੇ ਦਿਨਾਂ ਵਿਚ ਸੰਘਰਸ਼ ਹੋਰ ਤੇਜ਼ ਕਰਦੇ ਹੋਏ ਬੈਂਕ ਦਾ ਘਿਰਾਓ ਕੀਤਾ ਜਾਵੇਗਾ। ਇਸ ਸੰਘਰਸ਼ ਦੌਰਾਨ ਪੈਦਾ ਹੋਣ ਵਾਲੀ ਕਿਸੇ ਵੀ ਸਥਿਤੀ ਲਈ ਬੈਂਕ ਦੇ ਪ੍ਰਬੰਧਕ ਜ਼ਿੰਮੇਵਾਰ ਹੋਣਗੇ। ਇਸ ਮੌਕੇ ਗੁਰਮੇਲ ਸਿੰਘ, ਲਖਵੀਰ ਸਿੰਘ, ਸਵਰਨ ਸਿੰਘ, ਜਗਜੀਤ ਸਿੰਘ ਬਹਿਮਣ ਦੀਵਾਨਾ, ਸੰਦੀਪ ਸਿੰਘ ਮੌੜ, ਗੁਰਜੰਟ ਸਿੰਘ ਨਾਥਪੁਰਾ, ਮਨਪ੍ਰੀਤ ਸਿੰਘ ਜਲਾਲ, ਮਨਜੀਤ ਸਿੰਘ ਰਾਏ ਕੇ ਕਲਾਂ, ਸੁਖਚੈਨ ਸਿੰਘ ਫੂਲ, ਹਕੀਕ ਸਿੰਘ ਜਗ੍ਹਾ ਰਾਮ ਤੀਰਥ, ਜਗਦੀਸ਼ ਸਿੰਘ ਕੌਰੇਆਣਾ ਤੇ ਹੋਰ ਸੀਨੀਅਰ ਆਗੂ ਮੌਜੂਦ ਸਨ।