05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2026

ਵਿਧਾਨ ਸਭਾ ਹਲਕਾ ਭੁੱਚੋ ਤੋਂ ਭਾਜਪਾ ਦੀ ਟਿਕਟ ਦੇ ਪ੍ਰਮੁੱਖ ਦਾਅਵੇਦਾਰ ਡਾ. ਕੁਲਰਾਜ ਸਿੰਘ

ਭੁੱਚੋ ਮੰਡੀ, 5 ਨਵੰਬਰ (ਪਰਵਿੰਦਰ ਸਿੰਘ ਜੌੜਾ)- ਵਿਧਾਨ ਸਭਾ ਹਲਕਾ ਭੁੱਚੋ (ਰਾਖਵਾਂ) ਤੋਂ ਡਾ. ਕੁਲਰਾਜ ਸਿੰਘ ਭਾਜਪਾ ਦੀ ਟਿਕਟ ਦੇ ਪ੍ਰਮੁੱਖ ਦਾਅਵੇਦਾਰ ਵਜੋਂ ਉੱਭਰੇ ਹਨ।

Ad Position 21
No active advertisement
ਅਜੀਤ ਡੈਸਕ 06-11-2026
ਭੁੱਚੋ ਮੰਡੀ, 5 ਨਵੰਬਰ (ਪਰਵਿੰਦਰ ਸਿੰਘ ਜੌੜਾ)- ਵਿਧਾਨ ਸਭਾ ਹਲਕਾ ਭੁੱਚੋ (ਰਾਖਵਾਂ) ਤੋਂ ਡਾ. ਕੁਲਰਾਜ ਸਿੰਘ ਭਾਜਪਾ ਦੀ ਟਿਕਟ ਦੇ ਪ੍ਰਮੁੱਖ ਦਾਅਵੇਦਾਰ ਵਜੋਂ ਉੱਭਰੇ ਹਨ। ਹਾਲਾਂਕਿ ਜੇਕਰ ਭਾਜਪਾ ਤੇ ਸ਼੍ਰੋਮਣੀ ਅਕਾਲੀ ਦਲ ਦਾ ਚੋਣਾਂ ਤੋਂ ਪਹਿਲਾਂ ਗੱਠਜੋੜ ਜਿਸ ਦੀ ਸਿਆਸੀ ਹਲਕਿਆਂ ਵਿਚ ਕਾਫੀ ਸੰਭਾਵਨਾ ਪ੍ਰਗਟਾਈ ਜਾਂਦੀ ਹੈ, ਸਿਰੇ ਚੜ੍ਹ ਜਾਂਦਾ ਹੈ ਤਾਂ ਹਲਕੇ ਦੇ ਸਿਆਸੀ ਸਮੀਕਰਨ ਪੂਰੀ ਤਰ੍ਹਾਂ ਬਦਲ ਜਾਣਗੇ। ਦੂਜੇ ਪਾਸੇ ਜੇਕਰ ਭਾਜਪਾ ਪੰਜਾਬ ਵਿਚ ਇਕੱਲਿਆਂ ਚੋਣ ਲੜਦੀ ਹੈ ਤਾਂ ਗੇਂਦ ਡਾ. ਕੁਲਰਾਜ ਸਿੰਘ ਦੇ ਪਾਲੇ ਵਿਚ ਜਾ ਸਕਦੀ ਹੈ। ਹਾਲਾਂਕਿ ਭਾਜਪਾ ਦੇ ਇਸ ਹਲਕੇ ਤੋਂ 2 ਹੋਰ ਆਗੂ ਵੀ ਟਿਕਟ ਪ੍ਰਾਪਤੀ ਦੀ ਦੌੜ ਵਿਚ ਹਨ ਅਤੇ ਆਪੋ-ਆਪਣੇ ਦਾਅਵੇ ਜਤਾ ਰਹੇ ਹਨ, ਪ੍ਰੰਤੂ ਡਾ. ਕੁਲਰਾਜ ਸਿੰਘ ਜਿੱਥੇ 3 ਦਹਾਕਿਆਂ ਤੋਂ ਵਧੇਰੇ ਭਾਜਪਾ ਦੇ ਵਫ਼ਾਦਾਰ ਸਿਪਾਹੀ ਰਹੇ ਹਨ, ਉੱਥੇ ਹੀ ਉਹ ਜ਼ਮੀਨ ਨਾਲ ਜੁੜੇ ਹੋਏ ਆਗੂ ਹਨ। ਉਹ ਭਾਜਪਾ ਜ਼ਿਲ੍ਹਾ ਬਠਿੰਡਾ ਦੇ ਜਨਰਲ ਸਕੱਤਰ ਦੇ ਅਹੁਦੇ ‘ਤੇ ਕੰਮ ਕਰ ਰਹੇ ਹਨ ਅਤੇ ਪਿੰਡ-ਪਿੰਡ ਜਾ ਕੇ ਭਾਜਪਾ ਦੀ ਕੇਂਦਰ ਸਰਕਾਰ ਦੀਆਂ ਜਨ ਕਲਿਆਣ ਦੀਆਂ ਯੋਜਨਾਵਾਂ ਬਾਰੇ ਪ੍ਰਚਾਰ ਕਰਦੇ ਹਨ। ਉਹ ਲੋਕਾਂ ਦੇ ਹਰ ਦੁੱਖ-ਸੁੱਖ ਵਿਚ ਸ਼ਰੀਕ ਹੁੰਦੇ ਹਨ ਅਤੇ ਨਿਮਰਤਾ ਨਾਲ ਵਿਚਰਦੇ ਹਨ। ਹਲਕੇ ਵਿਚ ਉਨ੍ਹਾਂ ਦੀਆਂ ਤੂਫ਼ਾਨੀ ਰਾਜਨੀਤਿਕ ਗਤੀਵਿਧੀਆਂ ਨੇ ਸਿਆਸੀ ਤੌਰ ‘ਤੇ ਉਨ੍ਹਾਂ ਨੂੰ ਭਾਜਪਾ ਵਲੋਂ ਕੋਈ ਵੱਡੀ ਜ਼ਿੰਮੇਵਾਰੀ ਮਿਲਣ ਦੀ ਚਰਚਾ ਛੇੜ ਦਿੱਤੀ ਹੈ। ਹਾਲਾਂਕਿ ਅਧਿਕਾਰਤ ਤੌਰ ‘ਤੇ ਭਾਜਪਾ ਨੇ ਸੂਬੇ ਅੰਦਰ ਆਪਣੇ ਪੱਤੇ ਨਹੀਂ ਖੋਲ੍ਹੇ ਹਨ ਅਤੇ ਟਿਕਟਾਂ ਦੀ ਵੰਡ ਵੀ ਭਾਜਪਾ ਹਾਈ ਕਮਾਂਡ ਨੇ ਕਰਨੀ ਹੈ, ਪ੍ਰੰਤੂ ਡਾ. ਕੁਲਰਾਜ ਸਿੰਘ ਦੀ ਸ਼ਖ਼ਸੀਅਤ ਅਤੇ ਰਾਜਨੀਤਿਕ ਗਤੀਵਿਧੀਆਂ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ।
Ad Position 22
No active advertisement
ਪਿਛਲੀ ਖ਼ਬਰ ਬਲਾਕ ਪੱਧਰੀ ਖੇਡਾਂ ’ਚ ਸਰਕਾਰੀ ਸਕੂਲ ਜੀਤਸਰ ਦੇ ਖਿਡਾਰੀਆਂ ਨੇ ਜਿੱਤੇ ਤਗਮੇ ਅਗਲੀ ਖ਼ਬਰ ਖੇਤਰੀ ਫੌਜ ਦੀ ਭਰਤੀ ਲਈ ਮੁਫ਼ਤ ਸਿਖਲਾਈ ਕੈਂਪ ਸ਼ੁਰੂ
Ad Position 24