ਲਾਈਫ ਕੇਅਰ ਫਾਊਂਡੇਸ਼ਨ ਵਲੋਂ ਸਮਾਜ ਸੇਵੀ ਨਿੱਕਾ ਧੀਮਾਨ ਦੇ ਜਨਮ ਦਿਨ ਮੌਕੇ ਬਲੱਡ ਜਾਂਚ ਕੈਂਪ
ਭਗਤਾ ਭਾਈਕਾ, 6 ਨਵੰਬਰ (ਸੁਖਪਾਲ ਸਿੰਘ ਸੋਨੀ)-ਲਾਈਫ ਕੇਅਰ ਫਾਊਡੇਂਸ਼ਨ ਵਲੋਂ ਮਿਸ਼ਨ ਸਿਹਤਮੰਦ ਪੰਜਾਬ ਤਹਿਤ ਸ਼ਹਿਰ ਦੇ ਸਮਾਜ ਸੇਵੀ ਆਗੂ ਰਛਪਾਲ ਸਿੰਘ ਨਿੱਕਾ ਧੀਮਾਨ ਦੇ ਜਨਮ ਦਿਨ ਮੌਕੇ ਲਾਈਫ ਕੇਅਰ ਫਾਊਡੇਂਸ਼ਨ ਦੇ ਐਮ ਡੀ ਅਵਤਾਰ ਸਿੰਘ ਬੈਨੀਪਾਲ ਦੀ ਅਗਵਾਈ ਹੇਠਾਂ ਭਗਤਾ ਭਾਈਕਾ ਵਿਖੇ ਬਲੱਡ ਚੈੱਕਅਪ ਕੈਂਪ ਲਗਾਇਆ ਗਿਆ। ਕੈਂਪ ਦੌਰਾਨ 190 ਲੋੜਵੰਦ ਲੋਕਾਂ ਦੇ ਬਲੱਡ ਦਾ ਚੈੱਕਅਪ ਕੀਤਾ ਗਿਆ।
ਭਗਤਾ ਭਾਈਕਾ ਵਿਖੇ ਕੈਂਪ ਦੇ ਉਦਘਾਟਨ ਸਮੇਂ ਐੱਮ.ਡੀ. ਅਵਤਾਰ ਸਿੰਘ ਬੈਨੀਪਾਲ, ਐੱਨ.ਜੀ.ਓ. ਵਰਕਰਸਤੀਸ਼ ਕੁਮਾਰ, ਰਛਪਾਲ ਸਿੰਘ ਨਿੱਕਾ, ਰਾਮ ਸਿੰਘ ਮਲੂਕਾ, ਦਵਿੰਦਰ ਸਿੰਘ ਮਠਾੜੂ ਆਦਿ। ਤਸਵੀਰ: ਸੁਖਪਾਲ ਸਿੰਘ ਸੋਨੀ
07-11-2026