06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2026

ਦੀਵਾਲੀ ਦੀ ਰੌਣਕ ਨਾਲ ਜਗਮਗਾਏ ਬਠਿੰਡਾ ਦੇ ਬਾਜ਼ਾਰ, ਖ਼ਰੀਦਦਾਰੀ ਲਈ ਉਮੜੇ ਲੋਕ

ਬਠਿੰਡਾ, 6 ਨਵੰਬਰ (ਅੰਮ੍ਰਿਤਪਾਲ ਸਿੰਘ ਵਲ੍ਹਾਣ)- ਦੀਵਾਲੀ ਦੇ ਤਿਉਹਾਰ ਦੀਆਂ ਰੌਣਕਾਂ ਨਾਲ ਬਠਿੰਡਾ ਸ਼ਹਿਰ ਦੇ ਬਾਜ਼ਾਰ ਪੂਰੀ ਤਰ੍ਹਾਂ ਸਜ ਗਏ ਹਨ। ਤਿਉਹਾਰ ਤੋਂ ਪਹਿਲਾਂ ਖ਼ਰੀਦਦਾਰੀ ਕਰਨ ਲਈ ਲੋਕਾਂ ਦੀ ਵੱਡੀ ਭੀੜ ਬਾਜ਼ਾਰਾਂ ਵਿਚ ਉਮੜ ਰਹੀ ਹੈ।

Ad Position 21
No active advertisement
ਪਰਿਵਾਰ ਫੋਟੋਆਂ ਦੀ ਖਰੀਦਦਾਰੀ ਕਰਦਾ ਹੋਇਆ। ਤਸਵੀਰ: ਲਵਲੀ 07-11-2026
ਬਠਿੰਡਾ, 6 ਨਵੰਬਰ (ਅੰਮ੍ਰਿਤਪਾਲ ਸਿੰਘ ਵਲ੍ਹਾਣ)- ਦੀਵਾਲੀ ਦੇ ਤਿਉਹਾਰ ਦੀਆਂ ਰੌਣਕਾਂ ਨਾਲ ਬਠਿੰਡਾ ਸ਼ਹਿਰ ਦੇ ਬਾਜ਼ਾਰ ਪੂਰੀ ਤਰ੍ਹਾਂ ਸਜ ਗਏ ਹਨ। ਤਿਉਹਾਰ ਤੋਂ ਪਹਿਲਾਂ ਖ਼ਰੀਦਦਾਰੀ ਕਰਨ ਲਈ ਲੋਕਾਂ ਦੀ ਵੱਡੀ ਭੀੜ ਬਾਜ਼ਾਰਾਂ ਵਿਚ ਉਮੜ ਰਹੀ ਹੈ। ਸ਼ਹਿਰ ਦੇ ਪ੍ਰਮੁੱਖ ਬਾਜ਼ਾਰਾਂ ਸਮੇਤ ਮਾਲ ਰੋਡ ‘ਤੇ ਕੱਪੜਿਆਂ, ਬੂਟਾਂ, ਮਿੱਟੀ ਤੇ ਚੀਨੀ ਦੇ ਭਾਂਡਿਆਂ ਅਤੇ ਸਜਾਵਟੀ ਸਾਮਾਨ ਦੀਆਂ ਦੁਕਾਨਾਂ ਤੇ ਸਟਾਲਾਂ ਸਜੀਆਂ ਹੋਈਆਂ ਹਨ। ਮਠਿਆਈ ਵਿਕਰੇਤਾਵਾਂ ਨੇ ਵੀ ਆਪਣੀਆਂ ਦੁਕਾਨਾਂ ਦੇ ਬਾਹਰ ਵਿਸ਼ੇਸ਼ ਸਟਾਲ ਲਗਾ ਲਏ ਹਨ। ਬਾਜ਼ਾਰਾਂ ਵਿਚ ਹਰ ਪਾਸੇ ਚਹਿਲ-ਪਹਿਲ ਅਤੇ ਤਿਉਹਾਰੀਂ ਰੌਣਕ ਦੇਖਣ ਨੂੰ ਮਿਲ ਰਹੀ ਹੈ। ਦੀਵਾਲੀ ਤੋਂ ਪਹਿਲਾਂ ਗਾਹਕਾਂ ਨੂੰ ਆਕਰਸ਼ਿਤ ਕਰਨ ਲਈ ਦੁਕਾਨਦਾਰਾਂ ਵਲੋਂ ਵੱਖ-ਵੱਖ ਵਸਤਾਂ ‘ਤੇ ਵਿਸ਼ੇਸ਼ ਛੋਟਾਂ ਦਿੱਤੀਆਂ ਜਾ ਰਹੀਆਂ ਹਨ। ਕਈ ਦੁਕਾਨਦਾਰਾਂ ਨੇ ਦੁਕਾਨਾਂ ਦੇ ਬਾਹਰ ਸਟਾਲ ਲਗਾ ਕੇ ਮਨਭਾਉਂਦੇ ਭਾਅ ‘ਤੇ ਸਾਮਾਨ ਵੇਚਣਾ ਸ਼ੁਰੂ ਕਰ ਦਿੱਤਾ ਹੈ। ਇਸ ਕਾਰਨ ਘਰੇਲੂ ਵਰਤੋਂ ਦੀਆਂ ਵਸਤਾਂ, ਘਰ ਦੀ ਸਜਾਵਟ ਦਾ ਸਾਮਾਨ, ਕੱਪੜੇ, ਜੁੱਤੇ ਅਤੇ ਇਲੈਕਟ੍ਰੋਨਿਕ ਉਪਕਰਨਾਂ ਦੀ ਖੂਬ ਖ਼ਰੀਦਦਾਰੀ ਹੋ ਰਹੀ ਹੈ। ਕਰੌਕਰੀ ਦੀਆਂ ਦੁਕਾਨਾਂ ‘ਤੇ ਤੋਹਫ਼ੇ ਖ਼ਰੀਦਣ ਵਾਲਿਆਂ ਦੀਆਂ ਭੀੜਾਂ ਲੱਗੀਆਂ ਹੋਈਆਂ ਹਨ। ਦੀਵਾਲੀ ਦੀ ਰਾਤ ਘਰਾਂ ਨੂੰ ਰੌਸ਼ਨ ਕਰਨ ਲਈ ਬਿਜਲੀ ਦੀਆਂ ਲੜੀਆਂ ਦੇ ਨਾਲ-ਨਾਲ ਮਿੱਟੀ ਦੇ ਦੀਵੇ ਅਤੇ ਘਰੂੰਡੀਆਂ ਵੀ ਲੋਕਾਂ ਦੀ ਪਸੰਦ ਬਣੇ ਹੋਏ ਹਨ। ਧਨਤੇਰਸ ‘ਤੇ ਭਾਂਡਿਆਂ ਤੇ ਗਹਿਣਿਆਂ ਦੀ ਖੂਬ ਵਿੱਕਰੀ ਧਨਤੇਰਸ ਦੇ ਮੌਕੇ ‘ਤੇ ਭਾਂਡਿਆਂ ਦੀਆਂ ਦੁਕਾਨਾਂ ‘ਤੇ ਵਿਸ਼ੇਸ਼ ਰੌਣਕ ਦੇਖਣ ਨੂੰ ਮਿਲੀ। ਇਸ ਦਿਨ ਨਵਾਂ ਭਾਂਡਾ ਖ਼ਰੀਦਣਾ ਸ਼ੁੱਭ ਮੰਨਿਆ ਜਾਂਦਾ ਹੈ, ਜਿਸ ਕਰਕੇ ਔਰਤਾਂ ਸਮੇਤ ਵੱਡੀ ਗਿਣਤੀ ਵਿਚ ਲੋਕਾਂ ਨੇ ਭਾਂਡਿਆਂ ਦੀ ਖ਼ਰੀਦਦਾਰੀ ਕੀਤੀ। ਇਸੇ ਤਰ੍ਹਾਂ ਸਰਾਫ਼ਾ ਬਾਜ਼ਾਰ ਵਿਚ ਵੀ ਖੂਬ ਚਹਿਲ-ਪਹਿਲ ਰਹੀ। ਲੋਕਾਂ ਵਲੋਂ ਸੋਨੇ ਅਤੇ ਚਾਂਦੀ ਦੇ ਗਹਿਣਿਆਂ ਦੀ ਖ਼ਰੀਦ ਕੀਤੀ ਗਈ। ਸ਼ਹਿਰ ਦੇ ਵੱਖ-ਵੱਖ ਜਿਊਲਰਾਂ ਦੀਆਂ ਦੁਕਾਨਾਂ ‘ਤੇ ਔਰਤਾਂ ਗਹਿਣੇ ਖ਼ਰੀਦ ਦੀਆਂ ਦਿਖਾਈ ਦਿੱਤੀਆਂ। ਵਪਾਰਕ ਹਲਕਿਆਂ ਤੋਂ ਸੋਨੇ-ਚਾਂਦੀ ਦੇ ਗਹਿਣਿਆਂ ਦੀ ਕਰੋੜਾਂ ਰੁਪਏ ਦੀ ਵਿਕਰੀ ਹੋਣ ਦੀ ਸੂਚਨਾ ਹੈ। ਸਟਾਲਾਂ ‘ਤੇ ਸਜੇ ਰੰਗ-ਬਿਰੰਗੇ ਮਿੱਟੀ ਦੇ ਦੀਵੇ ਬਿਜਲੀ ਦੀਆਂ ਆਧੁਨਿਕ ਲੜੀਆਂ ਅਤੇ ਸਜਾਵਟੀ ਲਾਈਟਾਂ ਦੇ ਬਾਵਜੂਦ ਰਵਾਇਤੀ ਢੰਗ ਨਾਲ ਦੀਵਾਲੀ ਮਨਾਉਣ ਦਾ ਉਤਸ਼ਾਹ ਵੀ ਬਰਕਰਾਰ ਹੈ। ਇਸੇ ਕਰਕੇ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਵਿਚ ਮਿੱਟੀ ਦੇ ਰੰਗ-ਬਿਰੰਗੇ ਦੀਵਿਆਂ ਅਤੇ ਮੂਰਤੀਆਂ ਦੇ ਸਟਾਲ ਲੱਗੇ ਹੋਏ ਹਨ। ਗੁਜਰਾਤ ਦੇ ਡਿਜ਼ਾਈਨਦਾਰ ਦੀਵੇ, ਘਰੂੰਡੀਆਂ ਅਤੇ ਝੂਮਰਾਂ ਤੋਂ ਇਲਾਵਾ ਰੰਗਦਾਰ ਦੀਵੇ ਵੀ ਲੋਕਾਂ ਦੀ ਖਿੱਚ ਦਾ ਕੇਂਦਰ ਬਣੇ ਹੋਏ ਹਨ। ਹਾਲਾਂਕਿ ਚੀਨੀ ਲੜੀਆਂ ਅਤੇ ਬਿਜਲੀ ਦੀਆਂ ਸਜਾਵਟੀ ਲਾਈਟਾਂ ਦੀ ਵਧਦੀ ਵਰਤੋਂ ਨੇ ਰਵਾਇਤੀ ਮਿੱਟੀ ਦੇ ਦੀਵਿਆਂ ਦੀ ਵਿਕਰੀ ਨੂੰ ਕਾਫ਼ੀ ਪ੍ਰਭਾਵਿਤ ਕੀਤਾ ਹੈ। ਮਾਲ ਰੋਡ ‘ਤੇ ਜਾਮ ਵਰਗੇ ਹਾਲਾਤ, ਪੁਲਿਸ ਨੇ ਕੀਤੀ ਬੈਰੀਕੇਡਿੰਗ ਬਾਜ਼ਾਰਾਂ ਵਿਚ ਵਧ ਰਹੀ ਭੀੜ ਨੂੰ ਦੇਖਦਿਆਂ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ਵੱਖ-ਵੱਖ ਥਾਵਾਂ ‘ਤੇ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। ਮਾਲ ਰੋਡ ਤੋਂ ਧੋਬੀ ਬਾਜ਼ਾਰ ਅਤੇ ਆਰੀਆ ਸਮਾਜ ਚੌਕ ਵੱਲ ਜਾਂਦੀ ਮੁੱਖ ਸੜਕ ‘ਤੇ ਜਿਆਦਾ ਭੀੜ ਹੋ ਗਈ ਹੈ। ਬਾਜ਼ਾਰਾਂ ਨੂੰ ਜਾਂਦੇ ਹੋਰ ਰਸਤਿਆਂ ‘ਤੇ ਵੀ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। ਖ਼ਰੀਦਦਾਰੀ ਲਈ ਲੋਕਾਂ ਦੀ ਵੱਡੀ ਆਮਦ ਕਾਰਨ ਬਾਜ਼ਾਰਾਂ ਅਤੇ ਪਾਰਕਿੰਗ ਵਾਲੀਆਂ ਥਾਵਾਂ ‘ਤੇ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਲੱਗ ਗਈਆਂ ਹਨ। ਸ਼ਹਿਰ ਦੀ ਪ੍ਰਮੁੱਖ ਮਾਲ ਰੋਡ ਤੋਂ ਲੰਘਣਾ ਵੀ ਲੋਕਾਂ ਲਈ ਮੁਸ਼ਕਿਲ ਹੋ ਗਿਆ ਹੈ। ਵਾਹਨਾਂ ਰੁਕ-ਰੁਕ ਕੇ ਚੱਲ ਰਹੇ ਹਨ ਤੇ ਜਾਮ ਵਰਗੇ ਹਾਲਾਤ ਬਣੇ ਰਹੇ।
Ad Position 22
No active advertisement
ਪਿਛਲੀ ਖ਼ਬਰ ਨਗਰ ਪੰਚਾਇਤ ਮਹਿਰਾਜ ਦੇ 13 ਆਊਟਸੋਰਸ ਮੁਲਾਜ਼ਮ ਇਨਸੋਰਸ ਕੀਤੇ, 16 ਕੰਟਰੈਕਟ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਲਈ ਮਤਾ ਪਾਇਆ ਅਗਲੀ ਖ਼ਬਰ ਸੜਕ ਹਾਦਸੇ ਦੌਰਾਨ ਤਿੰਨ ਨੌਜਵਾਨ ਗੰਭੀਰ ਜ਼ਖ਼ਮੀ ਤੇ ਇਕ ਦੀ ਮੌਤ
Ad Position 24