ਲੋਹਟਬੱਦੀ, 31 ਦਸੰਬਰ (ਕੁਲਵਿੰਦਰ ਸਿੰਘ ਡਾਂਗੋਂ)-ਪਿੰਡ ਲੋਹਟਬੱਦੀ ਵਿਖੇ ਨਗਰ ਨਿਵਾਸੀ ਅਤੇ ਦੇਸ਼ਾਂ ਵਿਦੇਸ਼ਾਂ ਦੀ ਸੰਗਤਾਂ ਵਲੋਂ ਪਿਛਲੇ ਸਮੇਂ ਤੋਂ ਗੁਰਦੁਆਰਾ ਗੁਰੂਸਰ ਸਾਹਿਬ ਭਗਤ ਰਵਿਦਾਸ ਜੀ ਦੀ ਨਵੀਂ ਇਮਾਰਤ ਅਤੇ ਨਵੇਂ ਦਰਬਾਰ ਸਾਹਿਬ ਦੀ ਕਾਰ ਸੇਵਾ ਜੰਗੀ ਪੱਧਰ 'ਤੇ ਜਾਰੀ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਕਮੇਟੀ ਪ੍ਰਧਾਨ ਜਗਜੀਤ ਸਿੰਘ ਭੱਟੀ ਸਾਬਕਾ ਐਕਸੀਅਨ, ਸੂਬੇਦਾਰ ਕੇਵਲ ਸਿੰਘ ਫੌਜੀ, ਠੇਕੇਦਾਰ ਪਾਲ ਸਿੰਘ ਅਤੇ ਬਾਬਾ ਰਣਜੋਧ ਸਿੰਘ ਭੁੱਲਰ ਨੇ ਦੱਸਿਆ ਕਿ ਇਸ ਵਾਰ ਸੰਗਤਾਂ ਵਲੋਂ 30 ਜਨਵਰੀ ਤੋਂ 1 ਫਰਵਰੀ ਤੱਕ ਭਗਤ ਰਵਿਦਾਸ ਜੀ ਦਾ ਆਗਮਨ ਪੁਰਬ ਨਵੇਂ ਦਰਬਾਰ ਸਾਹਿਬ 'ਚ ਮਨਾਇਆ ਜਾਣਾ ਨਿਸ਼ਚਿਤ ਕੀਤਾ ਗਿਆ | ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਮਾਘ ਮਹੀਨੇ ਦੀ ਸੰਗਰਾਂਦ ਤੋਂ ਆਰੰਭ ਹੋਣ ਵਾਲੀਆਂ ਲੜੀਆਂ ਪਹਿਲੀ ਇਮਾਰਤ 'ਚ ਸਜਣਗੀਆਂ ਜਦਕਿ ਅੰਤਿਮ ਲੜੀ ਅਤੇ ਵਿਸ਼ਾਲ ਨਗਰ ਕੀਰਤਨ ਦੇ ਸ੍ਰੀ ਅਖੰਡ ਪਾਠ ਨਵੇਂ ਦਰਬਾਰ ਸਾਹਿਬ 'ਚ ਹੋਣਗੇ | ਮੌਜੂਦਾ ਸਮੇਂ ਥੜ੍ਹਾ ਸਾਹਿਬ ਅਤੇ ਹੇਠਲੇ ਫਰਸ਼ਾਂ ਦੀ ਸੇਵਾ ਕਰਵਾਈ ਜਾ ਰਹੀ ਹੈ | ਇਸ ਮੌਕੇ ਮੀਤ ਪ੍ਰਧਾਨ ਭਾਗ ਸਿੰਘ, ਤੀਰਥ ਸਿੰਘ ਸਕੱਤਰ, ਖ਼ਜ਼ਾਨਚੀ ਇਕਬਾਲ ਸਿੰਘ, ਕੇਵਲ ਸਿੰਘ ਮੈਂਬਰ, ਹਰਪਾਲ ਸਿੰਘ ਮੈਂਬਰ, ਬਲਦੇਵ ਸਿੰਘ ਫੌਜੀ, ਮਿਸਤਰੀ ਬਲਦੇਵ ਸਿੰਘ, ਸਿਕੰਦਰ ਸਿੰਘ ਫੌਜੀ, ਚਰਨਜੀਤ ਸਿੰਘ ਪੰਚ, ਕੁਲਵੰਤ ਸਿੰਘ, ਰਣਜੀਤ ਸਿੰਘ ਗ੍ਰੰਥੀ, ਲਾਲ ਸਿੰਘ ਮੰਡ, ਬਿੱਟੂ ਸਿੰਘ ਮੰਡ, ਬਲਦੇਵ ਸਿੰਘ ਸੁਖਮਨੀ, ਦਵਿੰਦਰ ਸਿੰਘ ਦਿਓਲ ਡੇਅਰੀ ਵਾਲੇ, ਐਡਵੋਕੇਟ ਕੁਲਦੀਪ ਸਿੰਘ ਮੰਡ, ਹੈਪੀ ਦਿਓਲ, ਰਣਧੀਰ ਸਿੰਘ ਦਿਓਲ, ਜਸਵੰਤ ਸਿੰਘ ਖ਼ਾਲਸਾ, ਡਾ: ਜਰਨੈਲ ਸਿੰਘ ਰਿੰਕੂ, ਅਵਤਾਰ ਸਿੰਘ, ਕੇਹਰ ਸਿੰਘ ਆਦਿ ਸਮੁੱਚੀਆਂ ਸੰਗਤਾਂ ਵਲੋਂ ਤਨਦੇਹੀ ਨਾਲ ਸੇਵਾਵਾਂ ਕੀਤੀਆਂ ਜਾ ਰਹੀਆਂ ਹਨ | ਪ੍ਰਧਾਨ ਜਗਜੀਤ ਸਿੰਘ ਭੱਟੀ ਅਤੇ ਕੇਵਲ ਸਿੰਘ ਫੌਜੀ ਨੇ ਦੱਸਿਆ ਕਿ ਨਵ-ਨਿਰਮਾਣ ਇਮਾਰਤ ਦੇ ਨਾਲ-ਨਾਲ ਪਿੰਡ ਦੇ ਬੱਚਿਆਂ, ਨੌਜਵਾਨ ਲੜਕੇ-ਲੜਕੀਆਂ ਨੂੰ ਸਿੱਖੀ ਸਿਧਾਂਤਾਂ ਨਾਲ ਜੋੜਨ ਲਈ ਗੁਰਬਾਣੀ ਦੀ ਸੰਥਿਆ ਦਿਵਾਈ ਜਾ ਰਹੀ ਹੈ | ਇਸ ਸਮੇਂ ਗੁਰਦੁਆਰਾ ਗੁਰੂਸਰ ਸਾਹਿਬ ਭਗਤ ਰਵਿਦਾਸ ਜੀ ਲੋਹਟਬੱਦੀ ਕਮੇਟੀ ਵਲੋਂ ਲੜਕੀਆਂ ਦੇ 4 ਕਵੀਸ਼ਰੀ ਜਥੇ ਸੇਵਾਵਾਂ ਨਿਭਾਅ ਰਹੇ ਹਨ |