ਜੌੜੇਪੁਲ ਜਰਗ, 2 ਜਨਵਰੀ (ਪਾਲਾ ਰਾਜੇਵਾਲੀਆ, ਹੈਰੀ ਸੇਖੋਂ)-ਪੰਜਾਬੀ ਗਾਇਕ ਤੇ ਅਦਾਕਾਰ ਤੇਜਿੰਦਰ ਸੋਨੀ ਰੌਣੀ ਦੇ ਪੁੱਤਰ ਸਾਹਿਬਦੀਪ ਸਿੰਘ ਦਾ ਅੰਤਿਮ ਸੰਸਕਾਰ ਉਸ ਦੇ ਪਿੰਡ ਰੌਣੀ ਵਿਖੇ ਕੀਤਾ ਗਿਆ | ਇਸ ਮੌਕੇ ਸੈਂਕੜੇ ਲੋਕਾਂ ਨੂੰ ਬੇਹੱਦ ਭਰੇ ਹੋਏ ਮਨਾਂ ਨਾਲ ਸਾਹਿਬਦੀਪ ਨੂੰ ਸੇਜਲ ਅੱਖਾਂ ਨਾਲ ਅੰਤਿਮ ਵਿਦਾਇਗੀ ਦਿੱਤੀ | ਦੱਸਣਯੋਗ ਹੈ ਕਿ ਬੀਤੇ ਦਿਨੀਂ ਸਾਹਿਬਦੀਪ ਇਕ ਸੜਕ ਹਾਦਸੇ ਦੌਰਾਨ ਸਦੀਵੀ ਵਿਛੋੜਾ ਦੇ ਗਿਆ ਸੀ ਅਤੇ ਉਸ ਦੀ ਭੈਣ ਕੈਨੇਡਾ ਤੋਂ ਆਉਣ ਕਾਰਨ ਸਾਹਿਬਦੀਪ ਦੀ ਮਿ੍ਤਕ ਦੇਹ ਦਾ ਅੰਤਿਮ ਸੰਸਕਾਰ ਅੱਜ ਕੀਤਾ ਗਿਆ | ਅੰਤਿਮ ਸੰਸਕਾਰ ਸਮੇਂ ਸਾਹਿਬਦੀਪ ਦੇ ਪਿਤਾ ਤੇਜਿੰਦਰ ਸੋਨੀ ਨੇ ਚਿਖਾ ਨੂੰ ਅਗਨੀ ਦਿੱਤੀ | ਜਿਸ ਸਮੇਂ ਤੇਜਿੰਦਰ ਸੋਨੀ ਆਪਣੇ ਨੌਜਵਾਨ ਪੁੱਤਰ ਸਾਹਿਬਦੀਪ ਦੀ ਚਿਖਾ ਨੂੰ ਅਗਨੀ ਦਿਖਾਉਣ ਲੱਗੇ ਤਾਂ ਮਾਹੌਲ ਬੇਹੱਦ ਗ਼ਮਗੀਨ ਹੋ ਗਿਆ | ਅੰਤਿਮ ਸੰਸਕਾਰ ਸਮੇਂ ਵੱਖ ਵੱਖ ਸਭਿਆਚਾਰਕ, ਸਾਹਿੱਤਿਕ, ਰਾਜਨੀਤਕ ਅਤੇ ਸਮਾਜਿਕ ਜਥੇਬੰਦੀਆਂ ਦੇ ਕਾਰਕੁਨਾਂ ਨੇ ਸ਼ਿਰਕਤ ਕੀਤੀ | ਇਸ ਮੌਕੇ ਸਾਬਕਾ ਵਿਧਾਇਕ ਲਖਵੀਰ ਸਿੰਘ ਪਾਇਲ, ਗਾਇਕਾ ਹਰਜੀਤ ਰਾਣੋ, ਗਾਇਕ ਹਰਜੀਤ ਹਰਮਨ, ਬਲਵੀਰ ਰਾਏ, ਗੁਰਪਾਲ ਮਟਿਆਰ, ਪਾਲੀ ਮਾਂਗਟ, ਰਾਜਿੰਦਰ ਮੰਡੀ, ਲਾਡੀ ਗਿੱਲ, ਨਰਪਿੰਦਰ ਸਿੰਘ ਨੱਪੂ ਰੌਣੀ, ਬਿੱਟੂ ਖੰਨੇ ਵਾਲਾ, ਨੰਬਰਦਾਰ ਬੇਅੰਤ ਸਿੰਘ ਤੁਰਮਰੀ, ਕਿਸਾਨ ਆਗੂ ਅੰਮਿ੍ਤ ਸਿੰਘ ਬੈਨੀਪਾਲ, ਜੋਤ ਰਾਜੇਵਾਲ, ਗੀਤਕਾਰ ਬਲਜਿੰਦਰ ਸਿੰਘ, ਭਿੱਲਾ ਰਾਜੇਵਾਲੀਆ, ਵਿਜੇ ਕੁਮਾਰ ਨੇਤਾ ਪਾਇਲ ਸਮੇਤ ਹੋਰਨਾਂ ਨੇ ਸ਼ਿਰਕਤ ਕੀਤੀ | ਦੱਸਣਯੋਗ ਹੈ ਕਿ ਹਲਕਾ ਵਿਧਾਇਕ ਇੰਜੀ. ਮਨਵਿੰਦਰ ਸਿੰਘ ਗਿਆਸਪੁਰਾ, ਨੌਜਵਾਨ ਢਾਡੀ ਸੰਦੀਪ ਸਿੰਘ ਰੁਪਾਲੋਂ ਆਬਜ਼ਰਵਰ ਸ਼੍ਰੀ ਫ਼ਤਿਹਗੜ੍ਹ ਸਾਹਿਬ ਅਕਾਲੀ ਦਲ ਵਾਰਿਸ ਪੰਜਾਬ ਦੇ ਸਮੇਤ ਹੋਰਨਾਂ ਨੇ ਤੇਜਿੰਦਰ ਸੋਨੀ ਦੇ ਗ੍ਰਹਿ ਪਿੰਡ ਰੌਣੀ ਆ ਕੇ ਦੁੱਖ ਸਾਂਝਾ ਕੀਤਾ |