15-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-01-2026

'ਆਪ' ਸਰਕਾਰ ਦਾ ਨਵਾਂ ਵਰ੍ਹਾ 2026 ਵਿਕਾਸ ਕਾਰਜਾਂ ਨੂੰ ਸਮਰਪਿਤ ਹੋਵੇਗਾ-ਮਾ. ਦਹੇੜੂ/ਕਾਕਾ ਗਰੇਵਾਲ

Ad Position 21
No active advertisement
ਅਜੀਤ ਡੈਸਕ 03-01-2026
ਬੀਜਾ, 2 ਜਨਵਰੀ (ਬਗਲੀ)-ਪੰਜਾਬ ਸਰਕਾਰ ਨੇ ਖਜਾਨੇ ਦਾ ਮੂੰਹ ਖੋਲ੍ਹ ਦਿੱਤਾ ਹੈ ਤੇ ਸਾਲ 2026 'ਚ ਵਿਧਾਨ ਸਭਾ ਹਲਕੇ ਅੰਦਰ ਵਿਕਾਸ ਕਾਰਜਾਂ ਦੀ ਹਨ੍ਹੇਰੀ ਲਿਆ ਕੇ ਇੱਕ ਨਵੇਂ ਯੁੱਗ ਦੀ ਆਰੰਭਤਾ ਕੀਤੀ ਜਾਵੇਗੀ | ਇਹ ਪ੍ਰਗਟਾਵਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਤੇ ਹਲਕਾ ਸੰਗਠਨ ਇੰਚਾਰਜ ਅਵਤਾਰ ਸਿੰਘ ਦਹੇੜੂ ਤੇ ਸਰਗਰਮ ਆਗੂ ਰਾਜਨੀਤੀ ਵਿਗਿਆਨ 'ਚ ਮਾਸਟਰ ਡਿਗਰੀ ਹੋਲਡਰ ਨੇ ਕਿਹਾ ਕਿ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਦੀ ਅਗਵਾਈ ਹੇਠ ਨਵੇਂ ਸਾਲ 'ਚ ਪਿੰਡਾਂ ਅੰਦਰ ਨਿਰਪੱਖਤਾ ਨਾਲ ਵਿਕਾਸ ਕਾਰਜਾਂ ਦੀ ਹਨ੍ਹੇਰੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸੋਚ ਅਨੁਸਾਰ ਨਵੇਂ ਦਿਸਹੱਦੇ ਕਾਇਮ ਕਰੇਗੀ | ਉਨ੍ਹਾਂ ਕਿਹਾ ਕਿ ਜੋ ਕੰਮ ਪਿਛਲੀਆਂ ਸਰਕਾਰਾਂ ਨੇ 70 ਸਾਲਾਂ ਵਿਚ ਨਹੀਂ ਕੀਤੇ, ਉਹ ਕੰਮ ਸਭ ਕੰਮ ਨੇਪਰੇ ਚਾੜ੍ਹਨ ਲਈ ਸੂਬਾ ਸਰਕਾਰ ਪੂਰੀ ਤਰ੍ਹਾਂ ਵਚਨਬੱਧ ਹੈ | ਪੂਰੇ ਸੂਬੇ ਅੰਦਰ ਇਸ ਵਰ੍ਹੇ 45000 ਕਿੱਲੋਮੀਟਰ ਦੇ ਲਗਭਗ ਨਵੀਆਂ ਸੜਕਾਂ ਬਣਾਈਆਂ ਜਾ ਰਹੀਆਂ ਹਨ | ਇਸ ਦੀ ਕੁਆਲਿਟੀ ਆਪਣੇ ਆਪ 'ਚ ਮਿਸਾਲ ਪੇਸ਼ ਕਰੇਗੀ | ਇਸ ਮੌਕੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਅਵਤਾਰ ਸਿੰਘ ਦਹੇੜੂ ਨੇ ਇਲਾਕੇ ਦੇ ਵੋਟਰਾਂ ਦਾ ਧੰਨਵਾਦ ਕਰਦਿਆਂ ਆਖਿਆ ਕਿ ਉਹ ਉਨ੍ਹਾਂ ਦੀਆਂ ਉਮੀਦਾਂ 'ਤੇ ਖਰਾ ਉਤਰਨਗੇ |
Ad Position 22
No active advertisement
ਪਿਛਲੀ ਖ਼ਬਰ ਸ੍ਰੀ ਗੁਰੂ ਅੰਗਦ ਦੇਵ ਨਗਰ ਵਿਖੇ ਛੋਟੇ ਸਾਹਿਬਜ਼ਾਦਿਆਂ ਦੀ ਯਾਦ 'ਚ ਲੰਗਰ ਲਗਾਏ ਅਗਲੀ ਖ਼ਬਰ ਮਾਛੀਵਾੜਾ ਐਨ. ਟੀ. ਐੱਲ. ਕੰਪਨੀ ਦੀ ਟੀਮ ਨੇ ਲੰਗਰ ਲਗਾਇਆ
Ad Position 24