ਮਾਛੀਵਾੜਾ ਸਾਹਿਬ, 2 ਜਨਵਰੀ (ਰਾਜਦੀਪ ਸਿੰਘ ਅਲਬੇਲਾ)-ਮਾਛੀਵਾੜਾ ਐਨ. ਟੀ. ਐੱਲ. ਮੀਡੀਆ ਲਿਮਟਿਡ ਦੀ ਟੀਮ ਵਲੋਂ ਲੰਗਰ ਲਗਾਇਆ ਗਿਆ | ਜਾਣਕਾਰੀ ਅਨੁਸਾਰ ਨਵੇਂ ਸਾਲ ਦੀ ਆਮਦ ਨੂੰ ਲੈ ਕੇ ਮਾਛੀਵਾੜਾ ਐਨ. ਟੀ. ਐੱਲ. ਦੀ ਟੀਮ ਵਲੋਂ ਲੁਧਿਆਣਾ ਟੀਮ ਨਾਲ ਮਿਲ ਕੇ ਸਥਾਨਕ ਕਿ੍ਸ਼ਨਾਪੁਰੀ ਮੁਹੱਲੇ ਵਿਚ ਚਾਹ ਅਤੇ ਬਿਸਕੁਟਾਂ ਦਾ ਲੰਗਰ ਲਗਾਇਆ ਗਿਆ | ਇਸ ਮੌਕੇ ਟੀਮ ਮੈਂਬਰ ਕਾਜਲ ਬੈਂਸ, ਨਿਸ਼ਾ ਸੂਦ, ਦੀਪਤੀ, ਕਪਿਲ ਅਤੇ ਅੰਕਿਤਾ ਸੂਦ ਨੇ ਦੱਸਿਆ ਕਿ ਇਹ ਕੰਪਨੀ ਲੋਕਾਂ ਨੂੰ ਘਰ ਬੈਠਿਆਂ ਨੂੰ ਕੰਮ ਦੇ ਰਹੀ ਹੈ ਤੇ ਕੰਪਨੀ ਵਲੋਂ ਸਮਾਜ ਸੇਵਾ ਦੇ ਕਾਰਜ ਵੀ ਕੀਤੇ ਜਾਂਦੇ ਹਨ |