ਰਾੜਾ ਸਾਹਿਬ, 3 ਜਨਵਰੀ (ਸੁਖਵੀਰ ਸਿੰਘ ਚਣਕੋਈਆਂ)- ਸਰਦੀ ਦੇ ਮੌਸਮ ਨੂੰ ਮੱਦੇਨਜ਼ਰ ਰੱਖਦਿਆਂ ਪੰਜਾਬ ਸਰਕਾਰ ਵੱਲੋਂ ਸਕੂਲਾਂ ਵਿੱਚ ਬੱਚਿਆਂ ਨੂੰ ਕੀਤੀਆਂ ਗਈਆਂ ਛੁੱਟੀਆਂ 'ਤੇ ਵਿਦਿਆਰਥੀਆਂ ਦੇ ਮਾਪਿਆਂ ਨੇ ਇਤਰਾਜ਼ ਜਿਤਾਉਂਦਿਆਂ ਕਿਹਾ ਕਿ ਫਰਵਰੀ ਮਹੀਨੇ ਵਿੱਚ ਜਿੱਥੇ ਵਿਦਿਆਰਥੀਆਂ ਦੇ ਪੱਕੇ ਇਮਤਿਹਾਨ ਲਏ ਜਾਂਦੇ ਹਨ, ਉੱਥੇ ਹੀ ਅੱਠਵੀਂ, ਦਸਵੀਂ ਅਤੇ 12ਵੀਂ ਜਮਾਤ ਆਦਿ ਦੇ ਬੋਰਡ ਦੇ ਇਮਤਿਹਾਨ ਲਏ ਜਾਂਦੇ ਹਨ, ਜਿਸ ਕਰਕੇ ਇਨ੍ਹਾਂ ਛੁੱਟੀਆਂ ਨਾਲ ਬੱਚਿਆਂ ਦੀ ਪੜਾਈ 'ਤੇ ਮਾੜਾ ਪ੍ਰਭਾਵ ਪਵੇਗਾ, ਕਿਉਕਿ ਜਿਹੜੀ ਪੜਾਈ ਸਕੂਲ ਬੈਠ ਕੇ ਕੀਤੀ ਜਾਂਦੀ ਹੈ ਉਹ ਬੱਚਿਆਂ ਵਲੋਂ ਘਰਾਂ ਵਿੱਚ ਨਹੀ ਕੀਤੀ ਜਾ ਰਹੀ | ਜਿਸ ਕਰਕੇ ਪੰਜਾਬ ਸਰਕਾਰ ਵਲੋਂ ਸਕੂਲਾਂ ਵਿੱਚ ਕੀਤੀਆਂ ਛੁੱਟੀਆਂ ਨੂੰ ਰੱਦ ਕੀਤਾ ਜਾਵੇ ਅਤੇ ਜਲਦੀ ਸਕੂਲ ਖੋਲੇ ਜਾਣ ਤਾਂ ਜੋ ਪੱਕੇ ਇਮਤਿਹਾਨਾਂ ਦੀ ਪੜਾਈ 'ਤੇ ਪ੍ਰਭਾਵ ਨਾ ਪੈ ਸਕੇ |
ਛੁੱਟੀਆਂ ਰੱਦ ਕਰਕੇ ਸਕੂਲਾਂ ਦਾ ਸਮਾਂ ਘਟਾਇਆ ਜਾਵੇ- ਪਿ੍ੰ. ਸ਼ਰਮਾ
ਇਸ ਸੰਬੰਧੀ ਗੱਲਬਾਤ ਕਰਦਿਆਂ ਪਿੰ੍ਰਸੀਪਲ ਜਤਿੰਦਰ ਸ਼ਰਮਾ ਨੇ ਕਿਹਾ ਕਿ ਜ਼ਿਆਦਾ ਛੁੱਟੀਆਂ ਕਾਰਨ ਬੱਚਿਆਂ ਦੀ ਪੜਾਈ ਪ੍ਰਭਾਵਿਤ ਹੰੁਦੀ ਹੈ ਜਿਸ ਕਰਕੇ ਸਰਦੀ ਦੇ ਮੌਸਮ ਨੂੰ ਮੱਦੇਨਜ਼ਰ ਰੱਖਦਿਆਂ ਸਕੂਲਾਂ ਦੇ ਖੁੱਲਣ ਦਾ ਸਮਾਂ ਸਵੇਰੇ 10.30 ਵਜੇ ਤੋਂ ਦੁਪਹਿਰ 1 ਵਜੇ ਤੱਕ ਦਾ ਕੀਤਾ ਜਾਵੇ | ਜਿਸ ਨਾਲ ਬੱਚਿਆਂ ਦੀ ਪੜਾਈ 'ਤੇ ਵੀ ਪ੍ਰਭਾਵ ਨਹੀ ਪਵੇਗਾ ਅਤੇ ਫਰਵਰੀ ਮਹੀਨੇ ਵਿੱਚ ਪੱਕੇ ਪੇਪਰਾਂ ਦੀ ਵੀ ਪੜਾਈ ਨਿਰੰਤਰ ਜਾਰੀ ਰਹੇਗੀ |
ਵਿਦਿਆਰਥੀਆਂ ਦੇ ਇਮਤਿਹਾਨਾਂ ਦੀ ਪੜ੍ਹਾਈ ਤੇ ਪ੍ਰਭਾਵ ਪਾਉਂਦੇ ਹਨ ਬੰਦ ਸਕੂਲ-ਮਾਪੇ
ਅਜੀਤ ਡੈਸਕ
04-01-2026