11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-01-2026

ਬਿਜਲੀ ਦੀਆਂ ਤਾਰਾਂ 'ਚ ਪਲਾਸਟਿਕ ਡੋਰ ਨਾਲ ਉਲਝ ਕੇ ਲਟਕ ਰਹੇ ਪੰਛੀ ਨੂੰ ਕਰਵਾਇਆ ਮੁਕਤ

Ad Position 21
No active advertisement
ਅਜੀਤ ਡੈਸਕ 24-01-2026
ਸਾਹਨੇਵਾਲ, 23 ਜਨਵਰੀ (ਹਨੀ ਚਾਠਲੀ)-ਭਾਵੇਂ ਹੀ ਪ੍ਰਸ਼ਾਸਨ ਵਲੋਂ ਸਮੇਂ-ਸਮੇਂ 'ਤੇ ਕਾਗ਼ਜ਼ੀ ਖਾਨਾਪੂਰਤੀ ਕਰਦੇ ਹੋਏ ਪਲਾਸਟਿਕ ਡੋਰ ਦੀ ਵਿੱਕਰੀ 'ਤੇ ਪੂਰਨ ਤੌਰ 'ਤੇ ਪਾਬੰਦੀ ਲਗਾਈ ਹੋਈ ਹੈ | ਪਰ ਕੁੱਝ ਲੋਕ ਸਿਰਫ਼ ਚੰਦ ਪੈਸਿਆਂ ਖ਼ਾਤਰ ਇਸ ਨੂੰ ਸਟਾਕ ਕਰ ਕੇ ਅੱਗੇ ਪਿੰਡਾਂ 'ਚ ਪਰਚੂਨ ਵਿਚ ਵੇਚ ਰਹੇ ਹਨ, ਜਿਸ ਨਾਲ ਕਈ ਪੰਛੀ ਉਕਤ ਡੋਰ ਦੀ ਲਪੇਟ ਵਿਚ ਆ ਕੇ ਆਪਣੀ ਜਾਨ ਗੁਆਉਂਦੇ ਦੇਖੇ ਗਏ ਹਨ | ਇਸੇ ਹੀ ਤਹਿਤ ਅੱਜ ਕੈਮਿਸਟ ਐਸੋਸੀਏਸ਼ਨ ਦੇ ਸਾਬਕਾ ਜਨਰਲ ਸੈਕਟਰੀ ਸ਼ਸ਼ੀਕਾਂਤ ਨੇ ਦੱਸਿਆ ਕਿ ਜਦ ਮੈਂ ਰਸਤੇ 'ਚ ਜਾ ਰਿਹਾ ਸੀ ਤਾਂ ਮੈਂ ਦੇਖਿਆ ਕਿ ਇਕ ਪੰਛੀ ਬਿਜਲੀ ਦੀਆਂ ਤਾਰਾਂ ਵਿਚ ਪਲਾਸਟਿਕ ਡੋਰ ਨਾਲ ਉਲਝ ਕੇ ਲਟਕ ਰਿਹਾ ਸੀ | ਮੈਂ ਉਸ ਪੰਛੀ ਨੂੰ ਪਹਿਲਾਂ ਬਿਜਲੀ ਦੀਆਂ ਤਾਰਾਂ 'ਚੋਂ ਕੱਢਿਆ ਤੇ ਬਾਅਦ ਵਿਚ ਉਸ ਨੂੰ ਡੋਰ ਤੋਂ ਮੁਕਤ ਕਰਵਾਇਆ | ਉਨ੍ਹਾਂ ਕਿਹਾ ਕਿ ਪਰ ਪੰਛੀ ਡੋਰ ਕਾਰਨ ਕਾਫੀ ਹੱਦ ਤਕ ਜ਼ਖਮੀ ਹੋ ਗਿਆ ਸੀ ਤਾਂ ਮੈਂ ਫ਼ੌਰਨ ਉਸ ਪੰਛੀ ਦੇ ਦਵਾਈ ਲਗਾ ਦਿੱਤੀ | ਸ਼ਸ਼ੀਕਾਂਤ ਨੇ ਕਿਹਾ ਕਿ ਹੈਰਾਨੀ ਦੀ ਗੱਲ ਇਹ ਹੈ ਕਿ ਇਸ ਡੋਰ ਦੀ ਵਿੱਕਰੀ ਸਬੰਧੀ ਬਾਕਾਇਦਾ ਬਣਦੀ ਚੈਕਿੰਗ ਕਿਉਂ ਨਹੀਂ ਸਬੰਧਿਤ ਵਿਭਾਗ ਵਲੋਂ ਕੀਤੀ ਜਾ ਰਹੀ | ਉਨ੍ਹਾਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕਰਦਿਆਂ ਕਿਹਾ ਕਿ ਪਲਾਸਟਿਕ ਡੋਰ 'ਤੇ ਲਗਾਈ ਗਈ ਪਾਬੰਦੀ ਦੇ ਹੁਕਮਾਂ ਨੂੰ ਪੂਰੀ ਤਰ੍ਹਾਂ ਅਮਲ ਵਿਚ
Ad Position 22
No active advertisement
ਪਿਛਲੀ ਖ਼ਬਰ ਭਾਰੀ ਮੀਂਹ ਨੇ ਜਗਰਾਉਂ-ਰਾਏਕੋਟ ਰੋਡ ਨੂੰ ਕੀਤਾ ਜਲ-ਥਲ ਅਗਲੀ ਖ਼ਬਰ ਭਾਰੀ ਬਰਸਾਤ ਦੇ ਬਾਵਜੂਦ ਖੰਨਾ ਜ਼ਿਲ੍ਹਾ ਬਣਾਉਣ ਲਈ ਭੁੱਖ ਹੜਤਾਲ 19ਵੇਂ ਦਿਨ ਵੀ ਜਾਰੀ
Ad Position 24