15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-01-2026

ਚਾਈਨਾ ਡੋਰ ਦੀ ਲਪੇਟ ਵਿਚ ਆਉਣ ਕਾਰਨ ਮਰੇ ਤਰਨਜੋਤ ਸਿੰਘ ਦਾ ਅੰਤਿਮ ਸੰਸਕਾਰ

Ad Position 21
No active advertisement
ਅਜੀਤ ਡੈਸਕ 26-01-2026
ਸਮਰਾਲਾ, 25 ਜਨਵਰੀ (ਗੋਪਾਲ ਸੋਫਤ)-ਕੱਲ੍ਹ ਚਾਈਨਾ ਡੋਰ ਦੀ ਲਪੇਟ ਵਿਚ ਆਉਣ ਕਾਰਨ ਮਿ੍ਤਕ ਤਰਨਜੋਤ ਸਿੰਘ (15) ਦਾ ਅੱਜ ਉਸ ਦੇ ਪਿੰਡ ਰੋਹਲਾ ਵਿਖੇ ਸਸਕਾਰ ਕਰ ਦਿੱਤਾ ਗਿਆ ਹੈ | ਇਸ ਮੌਕੇ 'ਤੇ ਇਲਾਕੇ ਭਰ ਦੇ ਵਸਨੀਕਾਂ, ਰਿਸ਼ਤੇਦਾਰ, ਕਿਸਾਨ ਆਗੂ ਅਤੇ ਸਥਾਨਕ ਰਾਜਸੀ ਆਗੂਆਂ ਵੀ ਪਹੁੰਚੇ ਹੋਏ ਸਨ | ਗ਼ਮਗੀਨ ਮਾਹੌਲ ਵਿਚ ਉਸ ਦੇ ਪਿਤਾ ਹਰਚੰਦ ਸਿੰਘ ਨੇ ਤਰਨਜੋਤ ਦੀ ਚਿਖਾ ਨੂੰ ਅਗਨੀ ਦਿੱਤੀ | ਇਸ ਮੌਕੇ 'ਤੇ ਸਾਬਕਾ ਵਿਧਾਇਕ ਜਗਜੀਵਨ ਸਿੰਘ ਖੀਰਨੀਆਂ, ਕਿਸਾਨ ਆਗੂ ਹਰਦੀਪ ਸਿੰਘ ਗਿਆਸਪੁਰਾ, ਕਿਸਾਨ ਆਗੂ ਸੁਖਵਿੰਦਰ ਸਿੰਘ ਭੱਟੀਆਂ ਭਾਜਪਾ ਦੇ ਨਿਸ਼ੂ ਚਹਿਲਾਂ, ਆਸ਼ੂ ਚਹਿਲਾਂ ਨੇ ਕਿਹਾ ਕਿ ਅਜਿਹੀਆਂ ਮੰਦਭਾਗੀ ਘਟਨਾਵਾਂ ਰੋਕਣ ਲਈ ਪ੍ਰਸ਼ਾਸਨ ਸਮੇਤ ਸਾਨੂੰ ਸਾਰਿਆਂ ਨੂੰ ਚਾਈਨਾ ਡੋਰ ਵੇਚਣ ਤੋਂ ਰੋਕਣ ਅਤੇ ਵਰਤੋਂ ਕਰਨ ਵਾਲੇ ਬੱਚਿਆਂ ਨੂੰ ਜਾਗਰੂਕ ਕਰਨ ਲਈ ਵੱਡੇ ਪੱਧਰ 'ਤੇ ਹੰਭਲਾ ਮਾਰਨ ਦੀ ਲੋੜ ਹੈ | ਇਸ ਘਟਨਾ ਤੋਂ ਬਾਅਦ ਜਿੱਥੇ ਸਥਾਨਕ ਐੱਸ. ਡੀ. ਐੱਮ. ਨੇ ਗ਼ੈਰਕਾਨੰੂਨੀ ਪਤੰਗਬਾਜ਼ੀ 'ਤੇ ਪਾਬੰਦੀ ਲਾ ਦਿੱਤੀ ਹੈ, ਉੱਥੇ ਅੱਜ ਪੁਲਿਸ ਵੀ ਚਾਈਨਾ ਡੋਰ ਦੀ ਵਰਤੋਂ ਅਤੇ ਵਿੱਕਰੀ ਕਰਨ ਵਾਲਿਆਂ ਵਿਰੁੱਧ ਸਰਗਰਮ ਵਿਖਾਈ ਦਿੱਤੀ | ਇਸ ਮੌਕੇ ਤਰਨਜੋਤ ਦੀ ਚਿਖਾ ਦੇ ਨਾਲ ਹੀ ਪਤੰਗ ਅਤੇ ਡੋਰ ਵੀ ਜਲਾ ਦਿੱਤੇ ਗਏ |
Ad Position 22
No active advertisement
ਪਿਛਲੀ ਖ਼ਬਰ ਪ੍ਰਧਾਨ ਸੋਨੀਆ ਗੋਇਲ ਅੱਜ ਝੰਡਾ ਲਹਿਰਾਉਣਗੇ ਅਗਲੀ ਖ਼ਬਰ ਸਰਸਵਤੀ ਮਾਡਲ ਸੀ. ਸੈ. ਸਕੂਲ, ਦੋਰਾਹਾ ਵਿਚ ਗਣਤੰਤਰ ਦਿਵਸ ਮਨਾਇਆ
Ad Position 24