ਦੋਰਾਹਾ, 28 ਜਨਵਰੀ (ਜਸਵੀਰ ਝੱਜ)-ਸਰਕਾਰੀ ਪ੍ਰਾਇਮਰੀ ਸਕੂਲ ਰਾਜਗੜ੍ਹ ਦੀ ਵਿਦਿਆਰਥਣ ਤਰਨਪ੍ਰੀਤ ਕੌਰ ਸਪੁੱਤਰੀ ਅਵਤਾਰ ਸਿੰਘ ਜਮਾਤ ਪੰਜਵੀਂ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ ਵੱਲੋਂ ਕਰਵਾਏ ਗਏ ਅੰਤਰਰਾਸ਼ਟਰੀ ਪੰਜਾਬੀ ਉਲੰਪੀਅਆਡ ਤੀਜੇ ਸਾਲ ਅਧੀਨ ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਵਿਚੋਂ ਵੀਹਵਾਂ ਸਥਾਨ ਪ੍ਰਾਪਤ ਕਰਕੇ ਸਮੁੱਚੇ ਲੁਧਿਆਣਾ ਜ਼ਿਲ੍ਹੇ ਦੀ ਝੋਲੀ ਵਿੱਚ ਇੱਕ ਵੱਡੀ ਪ੍ਰਾਪਤੀ ਪਾਈ ਹੈ | ਜਿਸ ਦੇ ਲਈ ਤਰਨਪ੍ਰੀਤ ਕੌਰ ਨੂੰ ਸਨਮਾਨ ਗਿਆ | ਵਿਦਿਆਰਥੀ ਦੀ ਮਾਤਾ ਜਸਪ੍ਰੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਦੀ ਬੇਟੀ ਦਾ ਸੁਪਨਾ ਜੱਜ ਬਣਨਾ ਹੈ | ਗਾਈਡ ਅਧਿਆਪਕਾ ਕਿਰਨਜੀਤ ਕੌਰ ਨੇ ਵਧਾਈ ਦਿੰਦਿਆਂ ਹੋਇਆਂ ਕਿਹਾ ਕਿ ਇਹ ਬੇਟੀ ਜ਼ਰੂਰ ਆਪਣੇ ਮਾਪਿਆਂ ਅਤੇ ਅਧਿਆਪਕਾਂ ਦਾ ਨਾਮ ਰੌਸ਼ਨ ਕਰੇਗੀ | ਸਕੂਲ ਮੁਖੀ ਦੇਵੀ ਦਿਆਲ ਪਹੇੜੀ ਨੇ ਦੱਸਿਆ ਕਿ ਵਿਭਾਗ ਵੱਲੋਂ ਕੀਤੇ ਗਏ ਅਜਿਹੇ ਵਿਸ਼ੇਸ਼ ਉਪਰਾਲੇ ਨਾਲ ਬੱਚਿਆਂ ਵਿੱਚ ਬਹੁਤ ਹੀ ਉਤਸ਼ਾਹ ਹੈ | ਇਸ ਮੌਕੇ ਹਰਦੀਪ ਕੌਰ, ਦਿਕਸ਼ਾ, ਦਿਲਪ੍ਰੀਤ ਕੌਰ,ਸਰਜਾ ਸਿੰਘ, ਗੁਰਮੇਲ ਕੌਰ, ਪਰਗਟ ਸਿੰਘ, ਹਰਦੀਪ ਸਿੰਘ , ਹਰਪ੍ਰੀਤ ਕੌਰ, ਰੁਪਿੰਦਰ ਕੌਰ, ਸਰਬਜੀਤ ਕੌਰ, ਮਾਪੇ ਅਤੇ ਬੱਚੇ ਹਾਜ਼ਰ ਸਨ |