04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-01-2026

ਪੈਰਾ ਪਾਵਰ ਲਿਫ਼ਟਿੰਗ ਮੁਕਾਬਲਿਆਂ 'ਚ ਨਿਤਨ ਨੇ ਜਿੱਤਿਆ ਸੋਨਾ

Ad Position 21
No active advertisement
ਅਜੀਤ ਡੈਸਕ 29-01-2026
ਖੰਨਾ, 28 ਜਨਵਰੀ (ਹਰਜਿੰਦਰ ਸਿੰਘ ਲਾਲ)-ਰਘਵੀਰ ਸਿੰਘ ਫਰੀਡਮ ਫਾਈਟਰ ਸਰਕਾਰੀ ਹਾਈ ਸਕੂਲ ਅਮਲੋਹ ਰੋਡ ਖੰਨਾ ਵਿਖੇ ਖੇਡ ਵਿਭਾਗ ਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੇ ਪਾਵਰ ਲਿਫ਼ਟਿੰਗ ਸੈਂਟਰ ਖੰਨਾ ਦੇ ਖਿਡਾਰੀ ਨਿਤਿਨ ਨੇ ਉੱਤਰਾਖੰਡ ਵਿਖੇ ਪਾਵਰ ਲਿਫ਼ਟਿੰਗ ਦੇ ਕੋਚ ਸੰਜੀਵ ਸ਼ਰਮਾ ਦੀ ਅਗਵਾਈ ਹੇਠ ਨੈਸ਼ਨਲ ਪੈਰਾ ਪਾਵਰ ਲਿਫ਼ਟਿੰਗ ਖੇਡ ਮੁਕਾਬਲਿਆਂ ਵਿੱਚ ਭਾਗ ਲਿਆ | ਨਿਤਿਨ ਨੇ 65 ਕਿੱਲੋਗਰਾਮ ਭਾਰ ਕੈਟਾਗਰੀ ਵਿੱਚ ਖੇਡਦੇ ਹੋਏ ਗੋਲਡ ਮੈਡਲ ਹਾਸਲ ਕੀਤਾ ਅਤੇ ਸਟਰਾਂਗ ਮੈਨ ਦਾ ਖ਼ਿਤਾਬ ਵੀ ਹਾਸਲ ਕੀਤਾ, ਸਕੂਲ ਪਹੁੰਚਣ 'ਤੇ ਖਿਡਾਰੀ ਨਿਤਨ ਅਤੇ ਕੋਚ ਸੰਜੀਵ ਸ਼ਰਮਾ ਨੂੰ ਸਕੂਲ ਦੇ ਹੈੱਡਮਾਸਟਰ ਬਲਵਿੰਦਰ ਸਿੰਘ ਨੇ ਸਨਮਾਨਿਤ ਕੀਤਾ | ਇਸ ਮੌਕੇ ਪਾਵਰ ਲਿਫ਼ਟਿੰਗ ਸੈਂਟਰ ਦੇ ਸਮੂਹ ਖਿਡਾਰੀ ਅਤੇ ਅਧਿਆਪਕ ਸਾਹਿਬਾਨ ਮੌਜੂਦ ਸਨ | ਸਕੂਲ ਦੇ ਐਸ. ਐਮ. ਸੀ. ਚੇਅਰਪਰਸਨ ਟੀਨੂੰ ਰਾਣੀ, ਵਾਰਡ ਇੰਚਾਰਜ ਗੁਰਬਚਨ ਸਿੰਘ ਐਮ. ਸੀ. ਗੁਰਮੀਤ ਨਾਗਪਾਲ, ਸਿੱਖਿਆ ਕੋਆਰਡੀਨੇਟਰ ਕੀਮਤੀ ਲਾਲ, ਅਮਰਿੰਦਰ ਸਿੰਘ ਚਾਹਲ, ਅਵਤਾਰ ਸਿੰਘ ਮਾਨ, ਕੁਲਵੰਤ ਸਿੰਘ ਮਹਿਮੀ ਆਦਿ ਨੇ ਵੀ ਮੁਬਾਰਕਬਾਦ ਦਿੱਤੀ ਹੈ |
Ad Position 22
No active advertisement
ਪਿਛਲੀ ਖ਼ਬਰ ਪੰਜਾਬ ਦੇ ਲੋਕਾਂ ਦਾ ਸਰਕਾਰ ਤੋਂ ਹੋਇਆ ਮੋਹ ਭੰਗ- ਜਥੇਦਾਰ ਘਲੋਟੀ ਅਗਲੀ ਖ਼ਬਰ ਪੰਜਾਬੀ ਉਲੰਪੀਅਡ ਦਾ ਪੇਪਰ ਪਾਸ ਕਰਨ ਵਾਲੀ ਵਿਦਿਆਰਥਣ ਸਨਮਾਨਿਤ
Ad Position 24