11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-01-2026

ਧਾਰਮਿਕ ਤੇ ਸਮਾਜਿਕ ਕਾਰਜਾਂ ਨੂੰ ਸਮਰਪਿਤ ਮਾ. ਮਨਜੀਤ ਸਿੰਘ ਦਿਓਲ ਕੈਨੇਡਾ

Ad Position 21
No active advertisement
ਅਜੀਤ ਡੈਸਕ 31-01-2026
ਲੋਹਟਬੱਦੀ, 30 ਜਨਵਰੀ (ਕੁਲਵਿੰਦਰ ਸਿੰਘ ਡਾਂਗੋਂ)-ਪਿੰਡ ਡਾਂਗੋਂ ਨਾਲ ਸੰਬੰਧਿਤ ਮਾ: ਮਨਜੀਤ ਸਿੰਘ ਦਿਓਲ ਅਤੇ ਉਨ੍ਹਾਂ ਦੇ ਭਰਾ ਨਾਰੰਗ ਸਿੰਘ ਦਿਓਲ ਵਿਦੇਸ਼ਾਂ ਦੀ ਧਰਤੀ 'ਤੇ ਬੈਠ ਕੇ ਵੀ ਆਪਣੇ ਪੰਜਾਬ ਦੀ ਮਿੱਟੀ ਪ੍ਰਤੀ ਮੋਹ ਰੱਖ ਰਹੇ ਹਨ | ਪੇਂਡੂ ਇਲਾਕੇ ਦੀ ਮਿੰਨੀ ਯੂਨੀਵਰਸਿਟੀ ਵਜੋਂ ਜਾਣੇ ਜਾਂਦੇ ਗੁਰੂ ਹਰਗੋਬਿੰਦ ਖਾਲਸਾ ਕਾਲਜ ਅਤੇ ਬੀ.ਐੱਡ ਕਾਲਜ ਗੁਰੂਸਰ ਸੁਧਾਰ ਤੋਂ ਉਚੇਰੀ ਸਿੱਖਿਆ ਪ੍ਰਾਪਤ ਮਨਜੀਤ ਸਿੰਘ ਦਿਓਲ ਵਲੋਂ ਕੈਨੇਡਾ ਦੇ ਸ਼ਹਿਰ ਵੈਨਕੂਵਰ 'ਚ ਆਪਣੀ ਕਮਾਈ ਦਾ ਦਸਵੰਧ ਪੰਜਾਬ ਦੇ ਵੱਖ-ਵੱਖ ਧਾਰਮਿਕ ਅਸਥਾਨਾਂ ਅਤੇ ਲੋਕ ਭਲਾਈ ਕਾਰਜਾਂ ਲਈ ਖਰਚਿਆ ਜਾ ਰਿਹਾ ਹੈ | ਉਨ੍ਹਾਂ ਵਲੋਂ ਆਪਣੇ ਸਵਰਗੀ ਪਿਤਾ ਮੁਖਤਿਆਰ ਸਿੰਘ ਦਿਓਲ ਅਤੇ ਸਵਰਗੀ ਮਾਤਾ ਗੁਰਮੇਲ ਕੌਰ ਦੀ ਯਾਦ 'ਚ ਪਿੰਡ ਡਾਂਗੋਂ, ਪਿੰਡ ਜੱਸੋਮਜਾਰਾ ਨੇੜੇ ਬੰਗਾ (ਨਵਾਂਸ਼ਹਿਰ), ਪਿੰਡ ਖੰਨਾ ਨੇੜੇ ਖੰਨਾ, ਛੇਵੇਂ ਪਾਤਿਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨ ਛੋਹ ਪ੍ਰਾਪਤ ਅਸਥਾਨ ਗੁਰਦੁਆਰਾ ਕਰੀਰ ਸਾਹਿਬ ਲਿੱਤਰਾਂ ਲਈ ਵੱਡੀਆਂ ਪਾਣੀ ਵਾਲੀ ਟੈਂਕੀਆਂ ਦੀ ਸੇਵਾ ਕਰਵਾਈ ਗਈ | ਇਸ ਦੇ ਨਾਲ ਹੀ ਪਿੰਡ ਡਾਂਗੋਂ ਵਿਖੇ ਨਗਰ ਕੀਰਤਨਾਂ ਸਮੇਂ ਸ੍ਰ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੁੰਦਰ ਪਾਲਕੀ ਦੇ ਸਵਾਗਤ 'ਚ ਫੁੱਲਾਂ ਦੀ ਵਰਖਾ ਕਰਨ ਲਈ ਨਵੀਨ ਤਕਨੀਕ ਦੀ ਜਹਾਜ਼ ਮਸ਼ੀਨਾਂ ਦੀ ਸੇਵਾ ਕਰਵਾਈ ਗਈ | ਇਸ ਤੋਂ ਇਲਾਵਾ ਪਿੰਡ ਡਾਂਗੋਂ ਵਿਖੇ ਖੇਡ ਮੈਦਾਨ ਦੇ ਮੁੱਖ ਗੇਟ ਦੀ ਸੇਵਾ ਵੀ ਕਰਵਾਈ ਗਈ | ਦੂਜੇ ਪਾਸੇ ਉਨ੍ਹਾਂ ਵਲੋਂ ਪਿੰਡ ਡਾਂਗੋਂ ਦੇ 2 ਪਰਿਵਾਰਾਂ ਨੂੰ ਮਹੀਨਾਵਾਰ ਪੈਨਸ਼ਨ ਦੇ ਰੂਪ 'ਚ ਮਾਇਕ ਸਹਾਇਤਾ ਤੋਂ ਇਲਾਵਾ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਜੱਦੀ ਪਿੰਡ ਸਰਾਭਾ ਵਿਖੇ ਲੋਕਾਂ ਦੀ ਸਹਾਇਤਾ ਲਈ ਯਤਨਸ਼ੀਲ ਲਈ ਗਰੁੱਪ ਨਾਲ ਜੁੜ ਕੇ 25 ਪਰਿਵਾਰਾਂ ਨੂੰ ਮਾਸਿਕ ਪੈਨਸ਼ਨ ਦਿੱਤੀ ਜਾ ਰਹੀ ਹੈ | ਏਨਾ ਹੀ ਨਹੀਂ ਉਨ੍ਹਾਂ ਵਲੋਂ ਸਮੇਂ-ਸਮੇਂ 'ਤੇ ਇਲਾਕੇ 'ਚ ਹੋਣ ਵਾਲੇ ਖੇਡ ਮੇਲੇ ਅਤੇ ਧਾਰਮਿਕ ਸਰਗਰਮੀਆਂ 'ਚ ਹਰ ਪੱਖੋਂ ਸਹਿਯੋਗ ਦਿੱਤਾ ਜਾ ਰਿਹਾ ਹੈ |
Ad Position 22
No active advertisement
ਪਿਛਲੀ ਖ਼ਬਰ ਕੈਪਟਨ ਸੰਦੀਪ ਸੰਧੂ ਦੀ ਅਗਵਾਈ ਹੇਠ 'ਮਗਨਰੇਗਾ ਬਚਾਓ ਸੰਗ੍ਰਾਮ' ਰੈਲੀ 'ਚ ਉਮੜਿਆ ਕਾਂਗਰਸੀ ਵਰਕਰਾਂ ਦਾ ਭਾਰੀ ਇਕੱਠ ਅਗਲੀ ਖ਼ਬਰ ਮਨੁੱਖੀ ਜਾਨਾਂ ਲਈ ਯਮਦੂਤ ਬਣੀ ਚਾਇਨਾ ਡੋਰ ਨਸ਼ਿਆਂ ਤੋਂ ਵੀ ਗੰਭੀਰ ਮੁੱਦਾ-ਪਾਲੀ ਧਾਲੀਵਾਲ/ਪ੍ਰੇਮ ਮਾਨ • ਗ੍ਰਾਮ ਪੰਚਾ...
Ad Position 24