ਜੌੜੇਪੁਲ ਜਰਗ, 1 ਫਰਵਰੀ (ਪਾਲਾ ਰਾਜੇਵਾਲ)-ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ 14 ਫਰਵਰੀ ਨੂੰ ਸੰਗਤਾਂ ਗੁਰਦੁਆਰਾ ਦਮਦਮਾ ਸਾਹਿਬ ਦੋਰਾਹਾ ਪਿੰਡ ਤੋਂ ਰਸਦਾ ਵਸਦਾਂ ਇਕੱਠੀਆਂ ਕਰਕੇ ਵੱਡੀ ਗਿਣਤੀ ਦੇ ਵਿੱਚ ਬੱਸਾਂ ਦੇ ਕਾਫ਼ਲੇ ਰਾਹੀਂ ਪਹੁੰਚਣਗੀਆਂ | ਗੁਰੂ ਕੇ ਲੰਗਰਾਂ ਦੀ ਸੇਵਾ ਦੇ ਵਿਚ 15 ਤਾਰੀਖ਼ ਨੂੰ ਆਪਣਾ ਯੋਗਦਾਨ ਪਾ ਕੇ ਜੀਵਨ ਨੂੰ ਸਫਲਾ ਕਰਨਗੀਆਂ | ਇਸ ਸਬੰਧੀ ਨਗਰ ਜਰਗ ਦੇ ਵਿਚ ਸੰਗਤਾਂ ਇਕੱਠੀਆਂ ਹੋਈਆਂ, ਜਿਨ੍ਹਾਂ ਨੂੰ ਜਥੇਦਾਰ ਹਰਪਾਲ ਸਿੰਘ ਜੱਲਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅਪੀਲ ਕੀਤੀ ਕਿ ਹਰ ਘਰ ਦੇ ਵਿਚੋਂ ਰਸਦਾਂ ਬਸਤਾ ਇਕੱਠੀਆਂ ਕਰੀਏ ਅਤੇ ਸੰਗਤਾਂ ਨੂੰ ਪ੍ਰੇਰਨਾ ਕਰਕੇ ਸ੍ਰੀ ਦਰਬਾਰ ਸਾਹਿਬ ਲਿਜਾ ਕਰਕੇ ਦਰਸ਼ਨ ਦੀਦਾਰ ਕਰਵਾਈਏ | ਇਸ ਮੌਕੇ ਹਰਮਿੰਦਰ ਸਿੰਘ ਸਾਬਕਾ ਸਰਪੰਚ ਯੂ. ਐਸ. ਏ, ਅਮਰੀਕ ਸਿੰਘ ਯੂ. ਐਸ. ਏ, ਭਵਨਦੀਪ ਸਿੰਘ, ਸੋਹਣ ਸਿੰਘ ਭੰਗੂ ਆਸਟਰੇਲੀਆ, ਕੁਲਵਿੰਦਰ ਕਾਕਾ, ਗੁਰਮੇਲ ਸਿੰਘ ਗੇਲੀ, ਮਾਸਟਰ ਨਰਿੰਦਰ ਸਿੰਘ, ਮਹਿੰਦਰ ਸਿੰਘ, ਬਾਬਾ ਹਰੀ ਸਿੰਘ, ਯਾਦਵਿੰਦਰ ਸਿੰਘ ਅਤੇ ਹੋਰ ਸੰਗਤਾਂ ਨੇ ਵੱਡੀ ਗਿਣਤੀ ਦੇ ਵਿੱਚ ਹਿੱਸਾ ਲੈ ਕੇ ਨਗਰ ਅਤੇ ਇਲਾਕੇ ਦੀ ਸੰਗਤ ਨੂੰ ਲੈ ਕੇ ਜਾਣ ਦੇ ਲਈ ਯਤਨ ਕਰਨ ਦੇ ਲਈ ਵਿਚਾਰ ਚਰਚਾਵਾਂ ਕੀਤੀਆਂ | ਜਥੇ. ਜੱਲ੍ਹਾ ਨੇ ਦੱਸਿਆ ਕਿ ਇਸ ਸਬੰਧੀ ਵਿੱਚ ਸਾਰੀਆਂ ਡਿਊਟੀਆਂ ਲਗਾ ਦਿੱਤੀਆਂ ਗਈਆਂ ਹਨ |