27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-02-2026

ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਧਾਰਮਿਕ ਸਮਾਗਮ ਤੇ ਨਗਰ ਕੀਰਤਨ ਸਜਾਏ

Ad Position 21
No active advertisement
ਅਜੀਤ ਡੈਸਕ 02-02-2026

ਕੈਬਨਿਟ ਮੰਤਰੀ ਸੌਂਦ ਵੱਲੋਂ ਗੁਰੂ ਰਵਿਦਾਸ ਜੀ ਦੇ ਦਰਸਾਏ ਮਾਰਗ 'ਤੇ ਚੱਲਣ ਦਾ ਸੱਦਾ
ਖੰਨਾ, 1 ਫਰਵਰੀ (ਹਰਜਿੰਦਰ ਸਿੰਘ ਲਾਲ)-ਹਲਕਾ ਖੰਨਾ ਦੇ ਵਿਧਾਇਕ ਅਤੇ ਪੰਜਾਬ ਦੇ ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲੇ, ਕਿਰਤ, ਪ੍ਰਾਹੁਣਚਾਰੀ ਅਤੇ ਪੇਂਡੂ ਵਿਕਾਸ ਤੇ ਪੰਚਾਇਤਾਂ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਵੱਲੋਂ, ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਦਿਵਸ ਨੂੰ ਸਮਰਪਿਤ ਹਲਕਾ ਖੰਨਾ ਵਿੱਚ ਹੋਏ ਵੱਖ-ਵੱਖ ਸਮਾਗਮਾਂ ਮੌਕੇ ਹਾਜ਼ਰੀ ਲਗਵਾਈ | ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਵੱਲੋਂ ਵੱਖ-ਵੱਖ ਸਮਾਗਮਾਂ ਦੌਰਾਨ ਸੰਗਤਾਂ ਨੂੰ ਸੰਬੋਧਨ ਕਰਦਿਆਂ ਭਗਤ ਰਵਿਦਾਸ ਜੀ ਵੱਲੋਂ ਦਰਸਾਏ ਮਾਰਗ 'ਤੇ ਚੱਲਣ ਦਾ ਸੱਦਾ ਦਿੱਤਾ | ਉਨ੍ਹਾਂ ਦੱਸਿਆ ਕਿ ਧੰਨ-ਧੰਨ ਸਤਿਗੁਰੂ ਰਵਿਦਾਸ ਮਹਾਰਾਜ ਇੱਕ ਮਹਾਨ ਸਮਾਜ ਸੁਧਾਰਕ ਸਨ ਅਤੇ ਉਨ੍ਹਾਂ ਸਮੁੱਚੀ ਮਾਨਵਤਾ ਨੂੰ ਸੱਚ, ਪਿਆਰ, ਅਹਿੰਸਾ, ਸਦਾਚਾਰ ਅਤੇ ਭਾਈਚਾਰੇ ਦਾ ਸੰਦੇਸ਼ ਦਿੱਤਾ ਜਿਸਦਾ ਮੌਜੂਦਾ ਪਦਾਰਥਵਾਦੀ ਯੁੱਗ ਵਿੱਚ ਵਿਸ਼ੇਸ਼ ਮਹੱਤਵ ਹੈ | ਉਨ੍ਹਾਂ ਕਿਹਾ ਕਿ ਭਗਤ ਰਵਿਦਾਸ ਜੀ ਦਾ ਇਹ ਸਰਬ ਸਾਂਝੀਵਾਲਤਾ ਦਾ ਸੰਦੇਸ਼ ਘਰ-ਘਰ ਪਹੁੰਚਾਉਣ ਲਈ ਅਣਥੱਕ ਯਤਨ ਕਰਨੇ ਚਾਹੀਦੇ ਹਨ | ਕੈਬਨਿਟ ਮੰਤਰੀ ਸੌਂਦ ਨੇ ਕਿਹਾ ਕਿ ਗੁਰੂ ਰਵਿਦਾਸ ਜੀ ਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਬਾਣੀ ਹਮੇਸ਼ਾ ਹੀ ਆਵਾਮ ਦਾ ਮਾਰਗ ਦਰਸ਼ਨ ਕਰਦੀ ਰਹੇਗੀ | ਤਰੁਨਪ੍ਰੀਤ ਸਿੰਘ ਸੌਂਦ ਨੇ ਕਿਹਾ ਕਿ ਉਹ ਕੌਮਾਂ ਹਮੇਸ਼ਾ ਅਗਾਂਹ ਵਧਦੀਆਂ ਅਤੇ ਤਰੱਕੀ ਕਰਦੀਆਂ ਹਨ, ਜਿਹੜੀਆਂ ਆਪਣੇ ਗੁਰੂਆਂ-ਪੀਰਾਂ ਨੂੰ ਯਾਦ ਰੱਖਦੀਆਂ ਹੋਈਆਂ ਹਮੇਸ਼ਾ ਉਨ੍ਹਾਂ ਦੇ ਪੂਰਨਿਆਂ 'ਤੇ ਚੱਲਦੀਆਂ ਹਨ | ਉਨ੍ਹਾਂ ਕਿਹਾ ਕਿ ਸੂਬੇ ਵਿਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਭਗਤ ਰਵਿਦਾਸ ਜੀ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਰਾਜ ਦੇ ਸਮਾਜਿਕ ਤੇ ਆਰਥਿਕ ਤੌਰ 'ਤੇ ਪੱਛੜੇ ਲੋਕਾਂ ਦਾ ਜੀਵਨ ਮਿਆਰ ਉੱਚਾ ਚੁੱਕਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ | ਸਮਾਗਮਾਂ ਦੌਰਾਨ ਵੱਡੀ ਗਿਣਤੀ ਵਿਚ ਜੁੜੀਆਂ ਸੰਗਤਾਂ ਤੋਂ ਇਲਾਵਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਮਾਸਟਰ ਅਵਤਾਰ ਸਿੰਘ ਦਹਿੜੂ, ਓ. ਐਸ. ਡੀ ਕਰਨ ਅਰੋੜਾ, ਕੌਂਸਲਰ ਸਰਵਦੀਪ ਸਿੰਘ ਕਾਲੀਰਾਓ, ਬਲਰਾਮ ਬਾਲੂ, ਰਜਿੰਦਰ ਕੌਰ ਲਿਬੜਾ, ਰਿਕੀ ਸ਼ਰਮਾ, ਕਰਮਜੀਤ ਸਿੰਘ ਸਿਫ਼ਤੀ, ਗੌਰਵ ਮੋਦਗਿੱਲ, ਗੁਰਪ੍ਰੀਤ ਨਾਗ, ਟੇਕ ਚੰਦ ਵੀ ਮੌਜੂਦ ਸਨ |
ਨਗਰ ਕੀਰਤਨ ਦਾ ਵਾਰਡ ਨੰਬਰ 19 ਵਿਖੇ ਸਵਾਗਤ

ਖੰਨਾ, (ਹਰਜਿੰਦਰ ਸਿੰਘ ਲਾਲ)-ਸ਼੍ਰੋਮਣੀ ਭਗਤ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਜੀ ਦੇ ਆਗਮਨ ਪੁਰਬ ਦੀਆਂ ਖੁਸ਼ੀਆਂ ਵਿੱਚ ਕੱਢੇ ਗਏ ਨਗਰ ਕੀਰਤਨ ਦਾ ਵਾਰਡ ਨੰਬਰ 19 ਵਿਖੇ ਪਹੁੰਚਣ 'ਤੇ ਹਰਜੀਤ ਸਿੰਘ ਵਿੱਕੀ ਭਾਟੀਆ ਅਤੇ ਕੌਂਸਲਰ ਰੂਬੀ ਭਾਟੀਆ ਵੱਲੋਂ ਵੱਲੋਂ ਸਵਾਗਤ ਕੀਤਾ ਗਿਆ ਤੇ ਫੁੱਲਾਂ ਦੀ ਵਰਖਾ ਕੀਤੀ ਗਈ | ਇਸ ਮੌਕੇ ਤੇਜਪਾਲ ਸਿੰਘ ਭਾਟੀਆ, ਬਾਬਾ ਦਰਸ਼ਨ ਸਿੰਘ, ਮਾਸਟਰ ਭਜਨ ਸਿੰਘ, ਪਰਮਜੀਤ ਸਿੰਘ ਦੀਪਕ, ਸੁਰਿੰਦਰ ਕੁਮਾਰ, ਰੋਬਿਨ ਸਿੰਘ, ਗੁਰਬਖਸ਼ ਸਿੰਘ ਅਨਮੋਲ, ਭਵਜੋਤ ਸਿੰਘ, ਭੁਪਿੰਦਰ ਸਿੰਘ ਸੋਨੂ, ਹਨੀ ਚਾਵਲਾ ਅਤੇ ਹੋਰ ਵੀ ਸੰਗਤ ਸ਼ਾਮਿਲ ਸੀ |
ਬਗਲੀ ਕਲਾਂ ਵਿਖੇ ਸਜਾਇਆ ਵਿਸ਼ਾਲ ਨਗਰ ਕੀਰਤਨ
ਬੀਜਾ, (ਕਸ਼ਮੀਰਾ ਸਿੰਘ ਬਗ਼ਲੀ)-ਕ੍ਰਾਂਤੀ ਕਾਰੀ ਸੋਚ ਰੱਖਣ ਵਾਲੇ ਗੁਰੂ ਰਵਿਦਾਸ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਪਿੰਡ ਬਗ਼ਲੀ ਕਲਾਂ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਵਿਸ਼ਾਲ ਨਗਰ ਕੀਰਤਨ ਸਜਾਇਆ | ਇਸ ਤੋਂ ਪਹਿਲਾਂ ਸ੍ਰੀ ਸਹਿਜ ਪਾਠ ਦੇ ਭੋਗ ਪਾਏ ਗਏ ਉਪਰੰਤ ਕਥਾਵਾਚਕ ਬਾਬਾ ਬੁੱਧ ਸਿੰਘ ਬਰਮਾਲੀਪੁਰ ਵਾਲਿਆਂ ਨੇ ਗੁਰੂ ਜੀ ਦੀ ਜੀਵਨ ਸਬੰਧੀ ਕਥਾ ਵਿਚਾਰਾਂ ਸਾਂਝੀਆਂ ਕੀਤੀਆਂ ਤੇ ਨਗਰ ਦੀਆਂ ਬੀਬੀਆਂ ਤੇ ਛੋਟੇ ਛੋਟੇ ਬੱਚਿਆਂ ਨੇ ਸ਼ਬਦ ਗਾਇਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ | ਇਹ ਨਗਰ ਕੀਰਤਨ ਗੁਰਦੁਆਰਾ ਸ੍ਰੀ ਬੇਗਮਪੁਰਾ ਸਾਹਿਬ ਤੋਂ ਕਥਾਵਾਚਕ ਭਾਈ ਬੁੱਧ ਸਿੰਘ ਬਰਮਾਲੀਪੁਰ ਦੀ ਅਰਦਾਸ ਕਰਨ ਤੋਂ ਬਾਅਦ ਰਵਾਨਾ ਹੋਇਆ | ਸਭ ਤੋਂ ਪਹਿਲਾਂ ਗੁਰਦੁਆਰਾ ਸ੍ਰੀ ਨਾਨਕ ਸਰ ਸਾਹਿਬ ਵਿਖੇ ਨਗਰ ਕੀਰਤਨ ਦਾ ਪ੍ਰਬੰਧਕ ਕਮੇਟੀ ਵਲੋਂ ਬਹੁਤ ਹੀ ਨਿੱਘਾ ਤੇ ਭਰਵਾਂ ਸਵਾਗਤ ਕੀਤਾ ਗਿਆ | ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਲਈ ਸੁੰਦਰ ਰਮਾਲਾ ਸਾਹਿਬ ਭੇਟ ਕੀਤਾ ਗਿਆ ਤੇ ਪੰਜ ਪਿਆਰਿਆਂ ਨੂੰ ਸਿਰੋਪਾਓ ਦੀ ਬਖਸ਼ਿਸ਼ ਕੀਤੀ ਗਈ | ਇਸ ਤਰ੍ਹਾਂ ਹੀ ਗੁਰਦੁਆਰਾ ਕਲਗੀਧਰ ਸਾਹਿਬ, ਗੁਰਦੁਆਰਾ ਸ੍ਰੀ ਬਾਬਾ ਨਰੈਣ ਜੀ ਤੋਂ ਇਲਾਵਾ ਵੀ ਵੱਖ ਵੱਖ ਪੜਾਵਾਂ ਤੇ ਸੰਗਤਾਂ ਵਲੋਂ ਨਗਰ ਕੀਰਤਨ ਦਾ ਭਰਵਾਂ ਸਵਾਗਤ ਕੀਤਾ ਗਿਆ | ਬਾਬਾ ਬੁੱਧ ਸਿੰਘ ਤੇ ਰਾਗੀ ਤੇ ਉੱਘੇ ਪ੍ਰਚਾਰਕ ਜਗਰੂਪ ਸਿੰਘ ਬਰਮਾਲੀਪੁਰ, ਬੱਚਿਆਂ ਵਲੋਂ ਕੀਰਤਨ ਤੇ ਕਵਿਤਾਵਾਂ ਪੇਸ਼ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ | ਸਮਾਗਮ ਦੇ ਵਿਚਕਾਰਲੇ ਦਿਨ ਰਾਗੀ ਰਾਜਿੰਦਰ ਸਿੰਘ ਕਰਤਾਰਪੁਰ ਵਾਲੇ ਤੇ ਢਾਡੀ ਬਲਵਿੰਦਰ ਸਿੰਘ ਰੌਣੀ ਦੇ ਜਥੇ ਨੇ ਦੇਰ ਰਾਤ ਤੱਕ ਸੰਗਤਾਂ ਨੂੰ ਗੁਰੂ ਜੀ ਵਲੋਂ ਸਮਾਜ ਨੂੰ ਸੇਧ ਦੇਣ ਵਾਲੀਆਂ ਵਾਰਾਂ ਪੇਸ਼ ਕਰਕੇ ਵਡਮੁੱਲੀ ਜਾਣਕਾਰੀ ਦਿੱਤੀ | ਨਗਰ ਕੀਰਤਨ 'ਚ ਉਚੇਚੇ ਤੌਰ 'ਤੇ ਜਗਤਾਰ ਸਿੰਘ ਦਿਆਲਪੁਰਾ ਵਿਧਾਇਕ, ਪਰਮਜੀਤ ਸਿੰਘ ਢਿੱਲੋਂ ਹਲਕਾ ਇੰਚਾਰਜ ਸਮਰਾਲਾ, ਰੁਪਿੰਦਰ ਸਿੰਘ ਰਾਜਾ ਗਿੱਲ ਹਲਕਾ ਇੰਚਾਰਜ ਸਮਰਾਲਾ, ਹਰਮਿੰਦਰ ਸਿੰਘ ਮੰਡੇਰ ਜਰਗ ਅਮਰੀਕਾ, ਯਾਦਵਿੰਦਰ ਸਿੰਘ ਯਾਦੂ ਜਰਗ, ਨਿਸ਼ੂ ਸ਼ਰਮਾ ਭਾਜਪਾ ਆਗੂ ਸਮਰਾਲਾ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਜਗਰੂਪ ਸਿੰਘ ਰਿੰਕੂ, ਹਰਚੰਦ ਸਿੰਘ ਮਾਲਕ ਪੁਰ ਆਦਿ ਨੇ ਪੁੱਜ ਕੇ ਸੰਗਤਾਂ ਨੂੰ ਗੁਰਪੁਰਬ ਦੀਆਂ ਵਧਾਈਆਂ ਦਿੱਤੀਆਂ | ਇਸ ਮੌਕੇ ਪ੍ਰਬੰਧਕਾਂ ਵਲੋਂ ਸਨਮਾਨ ਯੋਗ ਸ਼ਖ਼ਸੀਅਤਾਂ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਗੁਰਮੀਤ ਸਿੰਘ, ਬਹਾਲ ਸਿੰਘ, ਗੁਰਚਰਨ ਸਿੰਘ, ਬਹਾਦਰ ਸਿੰਘ ਸਾਬਕਾ ਸਰਪੰਚ, ਗੁਰਮੁੱਖ ਸਿੰਘ,, ਦਰਸ਼ਨ ਸਿੰਘ, ਤੇਜਪਾਲ ਸਿੰਘ, ਅੰਗਰੇਜ਼ ਸਿੰਘ, ਨੇਤਰ ਸਿੰਘ ਸਾਬਕਾ ਸਰਪੰਚ, ਮਨਦੀਪ ਸਿੰਘ ਸੋਨੂੰ, ਹਰਦਿਆਲ ਸਿੰਘ ਮਿਸਤਰੀ, ਦੀਪੀ ਬਿਜਲੀ ਵਾਲਾ, ਜੁਝਾਰ ਸਿੰਘ, ਬਲਵੀਰ ਸਿੰਘ, ਜੰਗ ਸਿੰਘ, ਦਰਸ਼ਨ ਸਿੰਘ, ਤਰਸੇਮ ਸਿੰਘ ਜੇ. ਈ., ਜਸਵੀਰ ਸਿੰਘ ਜੱਸ, ਉਜਾਗਰ ਸਿੰਘ, ਜਰਨੈਲ ਸਿੰਘ, ਪਿਆਰਾ ਸਿੰਘ, ਜਸਵੀਰ ਸਿੰਘ ਜੱਸ, ਸੋਨੀ, ਜੀਤਾ, ਅਜਮੇਰ ਸਿੰਘ ਪ੍ਰੀਤਮ ਸਿੰਘ, ਰਿੰਕੂ, ਕਾਕਾ ਸਿੰਘ, ਗੁਰਮੀਤ ਸਿੰਘ, ਮਨਦੀਪ ਮੋਨੂੰ ਤੇ ਹੋਰ ਸੰਗਤਾਂ ਨੇ ਸ਼ਿਰਕਤ ਕੀਤੀ |
ਜੰਡਿਆਲੀ ਵਿਖੇ ਗੁਰੂ ਰਵਿਦਾਸ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸਜਾਇਆ
ਕੁਹਾੜਾ, 1 ਫਰਵਰੀ (ਸੰਦੀਪ ਸਿੰਘ ਕੁਹਾੜਾ)-ਵਿਧਾਨ ਸਭਾ ਹਲਕਾ ਸਾਹਨੇਵਾਲ ਅਧੀਨ ਪੈਂਦੇ ਪਿੰਡ ਜੰਡਿਆਲੀ ਵਿਖੇ ਗ੍ਰਾਮ ਪੰਚਾਇਤ, ਸਮੂਹ ਨਗਰ ਨਿਵਾਸੀ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਗੁਰੂ ਰਵਿਦਾਸ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ ਗਿਆ | ਨਗਰ ਕੀਰਤਨ ਵਿਚ ਗੁਰੂ ਰਵਿਦਾਸ ਜੀ ਦੇ ਜੀਵਨ ਨਾਲ ਸੰਬੰਧਿਤ ਸੁੰਦਰ ਝਾਕੀਆਂ ਕੱਢੀਆਂ ਗਈਆਂ ਅਤੇ ਗਤਕੇ ਦੇ ਜੌਹਰ ਦਿਖਾਏ ਗਏ | ਪਿੰਡ ਵਾਸੀਆਂ ਵਲੋਂ ਨਗਰ ਕੀਰਤਨ ਵਿਚ ਸ਼ਾਮਿਲ ਸੰਗਤਾਂ ਲਈ ਵੱਖ-ਵੱਖ ਪ੍ਰਕਾਰ ਦੇ ਲੰਗਰ ਦੇ ਪੜਾਅ ਲਗਾਏ ਗਏ | ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੁਰਦੀਪ ਸਿੰਘ, ਸਰਪੰਚ ਗਗਨਦੀਪ ਸਿੰਘ ਗੋਨੀ ਗਿੱਲ, ਨੰਬਰਦਾਰ ਮਲਕੀਤ ਸਿੰਘ ਗਿੱਲ, ਪ੍ਰਧਾਨ ਰਾਜ ਕੁਮਾਰ, ਅਮਰਿੰਦਰ ਸਿੰਘ ਹੈਪੀ, ਪ੍ਰੇਮ ਸਿੰਘ, ਬੀਰਮਪਾਲ ਸਿੰਘ ਭੋਲਾ, ਮਹਾਵੀਰ ਸਿੰਘ, ਬਿੱਟੂ ਜੰਡਿਆਲੀ, ਬਲਵੀਰ ਸਿੰਘ ਬੀਰੀ, ਸੁਖਵਿੰਦਰ ਸਿੰਘ ਸੁੱਖਾ, ਗਗਨਦੀਪ ਸਿੰਘ, ਰਾਜੇਸ਼ ਕੁਮਾਰ ਰਾਜਾ, ਰਾਮਜੀਤ ਸਿੰਘ, ਗੁਰਮੀਤ ਸਿੰਘ, ਹਰਦੀਸ਼ ਸਿੰਘ ਦੀਸ਼ਾ, ਮੇਜਰ ਸਿੰਘ ਫੈਟੀ, ਹਰਨੇਕ ਸਿੰਘ, ਮਨਮੋਹਨ ਸਿੰਘ ਕਾਕੂ, ਜਸਪ੍ਰੀਤ ਸਿੰਘ, ਜੈਪਾਲ ਸਿੰਘ, ਦਰਸ਼ਨ ਸਿੰਘ, ਮਨਪ੍ਰੀਤ ਸਿੰਘ, ਸ਼ਮਸ਼ੇਰ ਸਿੰਘ, ਮਨਜਿੰਦਰ ਸਿੰਘ, ਇੰਦਰਜੀਤ ਸਿੰਘ, ਅਨਿਲ ਕੁਮਾਰ, ਨੀਲਾ ਸਿੰਘ, ਸੁਖਚੈਨ ਸਿੰਘ, ਪਰਮਿੰਦਰ ਸਿੰਘ, ਗੁਰਦੀਪ ਸਿੰਘ, ਰਾਜਦੀਪ ਸਿੰਘ, ਹਰਪ੍ਰੀਤ ਸਿੰਘ ਹੈਪੀ, ਹਰਜਿੰਦਰ ਸਿੰਘ ਜਿੰਦਰੀ ਸਮੇਤ ਵੱਡੀ ਗਿਣਤੀ ਵਿਚ ਪਿੰਡ ਵਾਸੀਆਂ ਵਲੋਂ ਸ਼ਮੂਲੀਅਤ ਕੀਤੀ ਗਈ |
ਰਸੂਲੜਾ ਵਿਖੇ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਅਲੌਕਿਕ ਨਗਰ ਕੀਰਤਨ ਸਜਾਇਆ
ਖੰਨਾ, (ਹਰਜਿੰਦਰ ਸਿੰਘ ਲਾਲ)-ਗੁਰੂ ਰਵਿਦਾਸ ਜੀ ਦੇ ਪਾਵਨ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਪਿੰਡ ਰਸੂਲੜਾ ਵਿਖੇ ਤਿੰਨ ਰੋਜ਼ਾ ਧਾਰਮਿਕ ਸਮਾਗਮ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ | ਇਸ ਸਮਾਗਮ ਦੇ ਦੂਸਰੇ ਦਿਨ ਅਲੌਕਿਕ ਨਗਰ ਕੀਰਤਨ ਸਜਾਇਆ ਗਿਆ, ਜਿਸ ਨੇ ਪੂਰੇ ਇਲਾਕੇ ਨੂੰ ਧਾਰਮਿਕ ਰੰਗ ਵਿਚ ਰੰਗ ਦਿੱਤਾ | ਨਗਰ ਕੀਰਤਨ ਦੀ ਸ਼ੁਰੂਆਤ ਪਿੰਡ ਰਸੂਲੜਾ ਸਥਿਤ ਗੁਰਦੁਆਰਾ ਸਾਹਿਬ ਤੋਂ ਹੋਈ, ਜੋ ਪਿੰਡ ਦੀਆਂ ਮੁੱਖ ਸੜਕਾਂ ਤੋਂ ਲੰਘਦਾ ਹੋਇਆ ਮਾਜਰੀ, ਸੰਦੀਪ ਕਾਲੋਨੀ ਦੀ ਪ੍ਰਕਰਮਾ ਕਰਨ ਉਪਰੰਤ ਮੁੜ ਪਿੰਡ ਰਸੂਲੜਾ ਵਿਖੇ ਵਾਪਸ ਆ ਕੇ ਸਮਾਪਤ ਹੋਇਆ | ਨਗਰ ਕੀਰਤਨ ਦੀ ਅਗਵਾਈ ਪੰਜ ਪਿਆਰਿਆਂ ਵਲੋਂ ਕੀਤੀ ਗਈ | ਇਸ ਦੌਰਾਨ ਗੁਰੂ ਰਵਿਦਾਸ ਜੀ ਦੀ ਬਾਣੀ ਦੇ ਕੀਰਤਨ, ਸ਼ਬਦ-ਗਾਇਨ ਅਤੇ ਧਾਰਮਿਕ ਨਾਅਰਿਆਂ ਨਾਲ ਸੰਗਤ ਨੂੰ ਨਿਹਾਲ ਕੀਤਾ ਗਿਆ | ਰਸਤੇ 'ਚ ਸੰਗਤ ਵੱਲੋਂ ਫੁੱਲਾਂ ਦੀ ਵਰਖਾ ਕੀਤੀ ਗਈ ਅਤੇ ਥਾਂ-ਥਾਂ ਲੰਗਰ ਦੀ ਵਿਵਸਥਾ ਕੀਤੀ ਗਈ | ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਗਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਤਿੰਨ ਰੋਜ਼ਾ ਸਮਾਗਮ ਦੇ ਤੀਜੇ ਅਤੇ ਅੰਤਿਮ ਦਿਨ ਐਤਵਾਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਸ਼ਬਦ ਕੀਰਤਨ ਕੀਤਾ ਜਾਵੇਗਾ | ਇਸ ਦੇ ਨਾਲ ਹੀ ਰਾਤ ਸਮੇਂ ਵਿਸ਼ਾਲ ਕੀਰਤਨ ਦਰਬਾਰ ਸਜਾਇਆ ਜਾਵੇਗਾ, ਜਿਸ ਨਾਲ ਤਿੰਨ ਰੋਜ਼ਾ ਸਮਾਗਮ ਦੀ ਸਮਾਪਤੀ ਕੀਤੀ ਜਾਵੇਗੀ | ਇਸ ਪਾਵਨ ਮੌਕੇ 'ਤੇ ਵੱਡੀ ਗਿਣਤੀ ਵਿੱਚ ਸੰਗਤ ਹਾਜ਼ਰ ਰਹੀ | ਹੋਰਨਾਂ ਤੋਂ ਇਲਾਵਾ ਜ਼ੋਰਾ ਸਿੰਘ, ਬਲਜੀਤ ਸਿੰਘ, ਮੇਜਰ ਸਿੰਘ ਬਿੱਟੂ, ਧਰਮਿੰਦਰ ਸਿੰਘ ਵਿੱਕੀ, ਗੁਰਦੀਪ ਸਿੰਘ ਗੋਪੀ, ਅਮਰਜੀਤ ਸਿੰਘ ਰਸੂਲੜਾ, ਗਗਨਦੀਪ ਸਿੰਘ, ਰਾਜਵੀਰ ਸਿੰਘ, ਬਖ਼ਸ਼ੀਸ ਸਿੰਘ, ਮਾਸਟਰ ਸ਼ਿੰਗਾਰਾ ਸਿੰਘ ਅਤੇ ਹਰਚੰਦ ਸਿੰਘ ਆਦਿ ਹਾਜ਼ਰ ਸਨ |
ਪਿੰਡ ਬਿਲਾਸਪੁਰ ਵਿਖੇ ਨਗਰ ਕੀਰਤਨ ਸਜਾਇਆ
ਰਾੜਾ ਸਾਹਿਬ, (ਪ੍ਰੀਤਮ ਸਿੰਘ ਮੁਕੰਦਪੁਰੀ)-ਪਿੰਡ ਬਿਲਾਸਪੁਰ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਨਗਰ ਪੰਚਾਇਤ ਵਲੋਂ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਉਤਸਵ ਨੂੰ ਮੁੱਖ ਰੱਖਦੇ ਹੋਏ ਨਗਰ ਕੀਰਤਨ ਸਜਾਏ ਗਏ | ਇਹ ਨਗਰ ਕੀਰਤਨ ਸਵੇਰੇ ਗੁਰਦੁਆਰਾ ਸ੍ਰੀ ਰਵਿਦਾਸ ਭਗਤ ਤੋਂ ਸ਼ੁਰੂ ਹੋਇਆ ਅਤੇ ਸਾਰੇ ਪਿੰਡ ਦੀ ਪਰਿਕਰਮਾ ਕਰਨ ਉਪਰੰਤ ਵਾਪਸ ਗੁਰਦੁਆਰਾ ਸਾਹਿਬ ਵਿਖੇ ਪਹੁੰਚਿਆ | ਸਮੂਹ ਨਗਰ ਨਿਵਾਸੀ ਸੰਗਤਾਂ ਨੇ ਰਸਤਿਆਂ ਨੂੰ ਸਾਫ਼ ਕਰਕੇ ਵੱਖ ਵੱਖ ਤਰੀਕਿਆਂ ਨਾਲ ਸਜਾਇਆ | ਸੰਗਤਾਂ ਦੀ ਸੇਵਾ ਲਈ ਚਾਹ ਪਕੌੜਿਆਂ ਆਦਿ ਦੇ ਸਾਰੇ ਪੜਾਵਾਂ ਤੇ ਲੰਗਰ ਲਗਾਏ ਗਏ | ਇਸ ਸਮੇਂ ਢਾਡੀ ਜੱਥਾ ਗਿਆਨੀ ਮੇਵਾ ਸਿੰਘ ਮੁਸਾਫ਼ਰ ਬਾਸੀ ਆਰਕ ਵਾਲੇ, ਕਵੀਸ਼ਰ ਜੱਥਾ ਸਾਥੀ ਬਲਦੇਵ ਸਿੰਘ ਬੱਲੂ ਸਮਾਣਾ, ਸੁਖਦੇਵ ਸਿੰਘ ਗੋਬਿੰਦਪੁਰਾ ਅਤੇ ਹੀਰਾ ਸਿੰਘ ਨੇ ਗੁਰ ਇਤਿਹਾਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ |
ਗੁਰੂ ਰਵਿਦਾਸ ਜੀ ਦਾ ਆਗਮਨ ਪੁਰਬ ਸ਼ਰਧਾ ਨਾਲ ਮਨਾਇਆ
ਜੌੜੇਪੁਲ ਜਰਗ, (ਪਾਲਾ ਰਾਜੇਵਾਲੀਆ)-ਸ਼੍ਰੋਮਣੀ ਭਗਤ ਰਵਿਦਾਸ ਜੀ ਦਾ ਆਗਮਨ ਪੁਰਬ ਪਿੰਡ ਰਾਜੇਵਾਲ ਵਿਖੇ ਬਹੁਤ ਹੀ ਸ਼ਰਧਾ ਤੇ ਸਤਿਕਾਰ ਭਾਵਨਾ ਨਾਲ ਮਨਾਇਆ ਗਿਆ | ਗੁਰਦੁਆਰਾ ਭਗਤ ਰਵਿਦਾਸ ਸਾਹਿਬ ਵਿਖੇ ਸ਼੍ਰੀ ਅਖੰਡ ਪਾਠ ਦੇ ਭੋਗ ਪੈਣ ਉਪਰੰਤ ਵੱਖ ਵੱਖ ਪ੍ਰਚਾਰਕਾਂ ਕਥਾ ਵਾਚਕਾਂ ਅਤੇ ਉੱਘੇ ਵਿਦਵਾਨਾਂ ਨੇ ਮਹਾਨ ਵਿਦਵਾਨ ਅਤੇ ਸ਼੍ਰੋਮਣੀ ਭਗਤ ਰਵਿਦਾਸ ਜੀ ਦੇ ਜੀਵਨ ਬਾਰੇ ਚਾਨਣਾ ਪਾਉਂਦਿਆਂ ਭਗਤ ਰਵਿਦਾਸ ਜੀ ਦੁਆਰਾ ਦੱਸੇ ਮਾਰਗਾਂ 'ਤੇ ਚੱਲਣ ਲਈ ਪ੍ਰੇਰਿਤ ਕੀਤਾ | ਇਸ ਮੌਕੇ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਰਾਜਿੰਦਰ ਸਿੰਘ, ਚਰਨਜੀਤ ਸਿੰਘ ਮੁਕੰਦ ਸਿੰਘ, ਲਖਵੀਰ ਸਿੰਘ, ਬਲਜਿੰਦਰ ਸਿੰਘ, ਨੰਬਰਦਾਰ ਗੁਰਪ੍ਰੀਤ ਸਿੰਘ ਗੋਰਾ, ਨੌਰੰਗ ਸਿੰਘ, ਗੁਰਦੁਆਰਾ ਸਾਹਿਬ ਦੇ ਹੈਡ ਗ੍ਰੰਥੀ ਗੁਰਿੰਦਰ ਸਿੰਘ, ਮਾ. ਸਤਵਿੰਦਰ ਸਿੰਘ ਸਮੇਤ ਹੋਰਨਾਂ ਨੇ ਵੱਖ ਵੱਖ ਸੇਵਾਵਾਂ ਨਿਭਾਈਆਂ | ਇਸੇ ਤਰ੍ਹਾਂ ਜਰਗ, ਰੌਣੀ, ਤੁਰਮਰੀ, ਬੀਪੁਰ, ਬੌਪੁਰ, ਇਸ਼ਨਪੁਰ, ਹੋਲ, ਟੌਂਸਾ, ਪੰਜਰੁੱਖਾ, ਜਰਗੜੀ, ਜਲਾਜਣ, ਦੀਵਾ ਮੰਡੇਰ ਆਦਿ ਪਿੰਡਾਂ ਵਿਖੇ ਸ਼੍ਰੋਮਣੀ ਭਗਤ ਰਵਿਦਾਸ ਜੀ ਦਾ ਆਗਮਨ ਪੁਰਬ ਬਹੁਤ ਰੀ ਸ਼ਰਧਾ ਤੇ ਸਤਿਕਾਰ ਭਾਵਨਾ ਨਾਲ ਮਨਾਇਆ ਗਿਆ |
ਸੋਮਲਖੇੜੀ ਵਿਖੇ ਸਮਾਗਮ
ਮਲੌਦ, (ਸਹਾਰਨ ਮਾਜਰਾ)-ਗੁਰਦੁਆਰਾ ਸ਼੍ਰੋਮਣੀ ਭਗਤ ਰਵਿਦਾਸ ਜੀ ਪਿੰਡ ਸੋਮਲ ਖੇੜੀ ਵਿਖੇ ਗੁਰਦੁਆਰਾ ਰਵਿਦਾਸ ਜੀ ਮਹਾਰਾਜ ਪ੍ਰਬੰਧਕ ਕਮੇਟੀ ਵਲੋਂ ਸਮੂਹ ਪ੍ਰਕਾਸ਼ ਪੁਰਬ ਬਹੁਤ ਹੀ ਸ਼ਰਧਾ ਭਾਵਨਾ ਨਾਲ ਮਨਾਏ ਗਏ | ਇਨ੍ਹਾਂ ਸਮਾਗਮਾਂ ਦੌਰਾਨ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ | ਵਿਚਕਾਰਲੇ ਦਿਨ ਸੰਤ ਵਿਸਾਖਾ ਸਿੰਘ ਕਲਿਆਣ ਵਾਲਿਆਂ ਵਲੋਂ ਧਾਰਮਿਕ ਦੀਵਾਨ ਸਜਾਏ ਗਏ | ਅਖੀਰਲੇ ਦਿਨ ਸੰਤ ਬਾਬਾ ਰਾਜਪਾਲ ਸਿੰਘ ਅਮਲੋਹ ਵਾਲੀਆਂ ਵਲੋਂ ਜੁੜੀ ਵੱਡੀ ਗਿਣਤੀ ਵਿਚ ਸੰਗਤਾਂ ਨਾਲ ਕੀਰਤਨ ਦੀਵਾਨਾਂ ਰਾਹੀਂ ਗੁਰਮਤਿ ਵਿਚਾਰਾਂ ਦੀ ਸਾਂਝ ਪਾਈ ਗਈ | ਸਟੇਜ ਸਕੱਤਰ ਰਾਮ ਸਿੰਘ ਨੇ ਸਮੁੱਚੀ ਪ੍ਰਬੰਧਕ ਕਮੇਟੀ ਵਲੋਂ ਵਧਾਈ ਦਿੱਤੀ | ਇਸ ਮੌਕੇ ਪ੍ਰਬੰਧਕ ਕਮੇਟੀ ਵਲੋਂ ਮਾ. ਅਤਰ ਸਿੰਘ, ਸਾਬਕਾ ਕੌਂਸਲਰ ਰਾਮ ਸਿੰਘ, ਬਾਪੂ ਸਾਧੂ ਸਿੰਘ, ਰਾਮਦਿਆਲ ਸਿੰਘ ਅਤੇ ਸਮੁੱਚੀ ਪ੍ਰਬੰਧਕ ਕਮੇਟੀ ਤੋਂ ਇਲਾਵਾ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਦੇ ਸੁਪਤਨੀ ਰਮਨਜੀਤ ਕੌਰ ਖਾਲਸਾ, ਨਗਰ ਪੰਚਾਇਤ ਮਲੌਦ ਦੇ ਪ੍ਰਧਾਨ ਸੋਨੀਆ ਗੋਇਲ, ਉੱਪ ਪ੍ਰਧਾਨ ਬਲਪ੍ਰੀਤ ਕੌਰ, ਉੱਪ ਪ੍ਰਧਾਨ ਕੌਂਸਲਰ ਰਛਪਾਲ ਸਿੰਘ ਪਾਲਾ ਸੋਮਲਖੇੜੀ, ਬਲਾਕ ਪ੍ਰਧਾਨ ਆਮ ਆਦਮੀ ਪਾਰਟੀ ਬਹਾਦਰ ਸਿੰਘ ਸੋਮਲਖੇੜੀ, ਅਸਿਸਟੈਂਟ ਡਾਇਰੈਕਟਰ ਇੰਜ. ਹਰਮਿੰਦਰ ਪਾਲ ਸਿੰਘ ਸਹਾਰਨ ਮਾਜਰਾ, ਕੌਂਸਲਰ ਭਗਵਾਨ ਸਿੰਘ ਸੋਮਲਖੇੜੀ, ਸਾਬਕਾ ਕੌਂਸਲਰ ਰਛਪਾਲ ਸਿੰਘ ਪੋਲਾ ਰੋੜੀਆਂ, ਜੇ. ਈ. ਕੁਲਦੀਪ ਸਿੰਘ ਰਬੋਂ, ਫ਼ੌਜੀ ਰਾਮ ਸਿੰਘ, ਫ਼ੌਜੀ ਪ੍ਰਕਾਸ਼ ਸਿੰਘ ਸੇਹਕੇ, ਲੈਕ. ਜਵਿੰਦਰ ਸਿੰਘ, ਲਾਭ ਸਿੰਘ ਜਲਾਜਣ, ਯਾਦਵਿੰਦਰ ਪਿ੍ੰਸ, ਨੰਬਰਦਾਰ ਰਾਮ ਸਿੰਘ ਪ੍ਰਧਾਨ ਬਲਾਕ ਕਾਂਗਰਸ ਮਲੌਦ, ਗੁਰਸੇਵਕ ਸਿੰਘ ਖ਼ਾਲਸਾ ਸੋਮਲਖੇੜੀ, ਪ੍ਰਧਾਨ ਚਮਕੌਰ ਸਿੰਘ, ਲਵਲੀ ਸੋਮਲਖੇੜੀ ਸਮੇਤ ਵੱਡੀ ਗਿਣਤੀ ਵਿੱਚ ਸੰਗਤਾਂ ਵਲੋਂ ਸ਼ਮੂਲੀਅਤ ਕਰਦਿਆਂ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਦੀਆਂ ਵਧਾਈਆਂ ਦਿੱਤੀਆਂ |
ਪ੍ਰਕਾਸ਼ ਦਿਹਾੜੇ ਮਨਾਇਆ
ਸਮਰਾਲਾ, (ਕੁਲਵਿੰਦਰ ਸਿੰਘ)-ਗੁਰੂ ਰਵਿਦਾਸ ਜੀ ਦੇ 649ਵੇਂ ਪ੍ਰਕਾਸ਼ ਦਿਹਾੜਾ ਵੱਖ-ਵੱਖ ਪਿੰਡਾਂ ਅਤੇ ਸ਼ਹਿਰ ਵਿਚ ਬੜੀ ਹੀ ਧੂਮਧਾਮ ਨਾਲ ਮਨਾਇਆ ਗਿਆ | ਜਿੱਥੇ ਕਿ ਜ਼ਿਲ੍ਹਾ ਪ੍ਰਧਾਨ ਵਿਰਾਸਤ ਸੇਵਾ ਸੰਗਠਨ ਅਤੇ ਮੈਂਬਰ ਜ਼ਿਲ੍ਹਾ ਪਲਾਨਿੰਗ ਬੋਰਡ ਲੁਧਿਆਣਾ ਤੇਜਿੰਦਰ ਸਿੰਘ ਗਰੇਵਾਲ ਨੇ ਵੱਖ-ਵੱਖ ਪਿੰਡਾਂ 'ਚ ਹਰਿਓ, ਮੁਸ਼ਕਾਬਾਦ ਅਤੇ ਸਮਰਾਲਾ ਸ਼ਹਿਰ ਵਿਚ ਉਚੇਚੇ ਤੌਰ 'ਤੇ ਹਾਜ਼ਰੀ ਲਗਵਾਈ |
ਦੋਰਾਹਾ ਵਿਖੇ ਸਜਾਏ ਵਿਸ਼ਾਲ ਨਗਰ ਕੀਰਤਨ
ਦੋਰਾਹਾ, (ਮਨਜੀਤ ਸਿੰਘ ਗਿੱਲ)-21ਵਾਂ ਵਿਸ਼ਾਲ ਨਗਰ ਕੀਰਤਨ ਗੁਰਦੁਆਰਾ ਨਾਨਕਸਰ ਸਾਹਿਬ ਜੈਪੁਰਾ ਰੋਡ, ਦੋਰਾਹਾ ਵੱਲੋਂ ਸਜਾਇਆ ਗਿਆ | ਇਹ ਨਗਰ ਕੀਰਤਨ ਗੁ: ਨਾਨਕਸਰ ਸਾਹਿਬ ਮੁਹੱਲਾ ਸੁੰਦਰਨਗਰ ਜੈਪੁਰਾ ਰੋਡ ਤੋਂ ਆਰੰਭ ਹੋਕੇ ਵੱਖ ਵੱਖ ਸਥਾਨਾਂ ਤੋਂ ਹੁੰਦਾ ਹੋਇਆ ਅਰਦਾਸ ਉਪਰੰਤ ਸਮਾਪਤ ਹੋਇਆ | ਨਗਰ ਕੀਰਤਨ ਦੇ ਸਵਾਗਤ ਲਈ ਪੜਾਅ ਲਗਾਏ ਗਏ ਹਰ ਪੜਾਅ ਤੇ ਫੁੱਲਾਂ ਦੀ ਵਰਖਾ ਕੀਤੀ ਗਈ ਤੇ ਗੁਰੂ ਦੇ ਲੰਗਰ ਅਤੁੱਟ ਵਰਤਾਏ ਗਏ | ਨਗਰ ਕੀਰਤਨ 'ਚ ਸ੍ਰੀ ਪਾਲਕੀ ਸਾਹਿਬ, ਸ੍ਰੀ ਨਗਾਰਾ ਸਾਹਿਬ ਕੀਰਤਨੀ ਜਥੇ, ਢਾਡੀ ਜਥੇ, ਗਤਕਾ ਪਾਰਟੀ, ਨਿਹੰਗ ਸਿੰਘ ਬੰਘੀ, ਘੋੜੇ, ਊਠ, ਹਾਥੀ, ਆਜ਼ਾਦ ਬੈਂਡ, ਫ਼ੌਜੀ ਬੈਂਡ, ਸਕੂਲੀ ਬੈਂਡ, ਸਕੂਲੀ ਬੱਚੇ ਅਤੇ ਮੋਟਰ ਗੱਡੀਆਂ ਟਰੈਕਟਰ ਟਰਾਲੀਆਂ ਖਿੱਚ ਦਾ ਕੇਂਦਰ ਬਣੇ ਰਹੇ | ਇਸ ਮੌਕੇ ਵਿਧਾਇਕ ਇੰਜ. ਮਨਵਿੰਦਰ ਸਿੰਘ ਗਿਆਸਪੁਰਾ, ਸਾਬਕਾ ਵਿਧਾਇਕ ਲਖਵੀਰ ਸਿੰਘ ਲੱਖਾ, ਪ੍ਰਧਾਨ ਸੁਦਰਸ਼ਨ ਕੁਮਾਰ ਸ਼ਰਮਾ, ਚੇਅਰਮੈਨ ਬੰਤ ਸਿੰਘ ਦੋਬੁਰਜੀ, ਡਾ. ਜਸਪ੍ਰੀਤ ਸਿੰਘ ਬੀਜਾ, ਸੰਦੀਪ ਸਿੰਘ ਰੁਪਾਲੋਂ, ਇੰਜ. ਫਕੀਰ ਚੰਦ, ਪ੍ਰੀਤਮ ਸਿੰਘ ਜੱਗੀ, ਡਾਇਰੈਕਟਰ ਸੁਖਵਿੰਦਰ ਸਿੰਘ ਨੋਨਾ, ਇੰਦਰਜੀਤ ਸਿੰਘ ਫ਼ੌਜੀ, ਗੁਰਦੀਪ ਸਿੰਘ ਕਾਲੀ, ਰਾਮਪਰਕਾਸ਼ ਸਿੰਘ ਪੱਪੂ ਅੜੈ੍ਹਚਾਂ, ਸੋਮ ਸਹੋਤਾ, ਕੰਵਲਜੀਤ ਸਿੰਘ ਬਿੱਟੂ, ਟਹਿਲ ਸਿੰਘ ਲਿੱਦੜ, ਪ੍ਰਧਾਨ ਜਗਜੀਤ ਸਿੰਘ, ਡਾ. ਸਿੰਦਰ ਸਿੰਘ ਝੱਜ, ਮੈਨੇਜਰ ਨਿਰਮਲ ਸਿੰਘ, ਸਾਧੂ ਸਿੰਘ ਕਾਨੂੰਗੋ, ਜਰਨੈਲ ਸਿੰਘ ਕਾਨੂੰਗੋ, ਪਰਮਜੀਤ ਸਿੰਘ ਦੋਬੁਰਜੀ, ਮੈਨੇਜਰ ਮੋਹਨ ਸਿੰਘ, ਡਾ. ਮਲਨੀਤ ਸਿੰਘ, ਕੌਂਸਲਰ ਕੁਲਵੰਤ ਸਿੰਘ, ਅਮਰ ਸਿੰਘ ਘਲੋਟੀ, ਗਗਨਦੀਪ ਲੋਹਟ, ਕੈਪਟਨ ਰਾਮ ਸਿੰਘ, ਰੁਲਦਾ ਸਿੰਘ, ਸਤਿੰਦਰਪਾਲ ਸਿੰਘ, ਰਾਜਿੰਦਰ ਸਿੰਘ, ਗਿਆਨ ਸਿੰਘ, ਜਸਮੇਲ ਸਿੰਘ, ਸ਼ਰਨਜੀਤ ਸਿੰਘ ਮਿੱਠੂ ਸੰਗਤਾਂ ਹਾਜ਼ਰ ਸਨ |
ਪ੍ਰਕਾਸ਼ ਦਿਹਾੜੇ ਮੌਕੇ ਨਗਰ ਕੀਰਤਨ ਸਜਾਇਆ
ਮਾਛੀਵਾੜਾ ਸਾਹਿਬ, (ਰਾਜਦੀਪ ਸਿੰਘ ਅਲਬੇਲਾ)-ਗੁਰੂ ਰਵਿਦਾਸ ਜੀ ਦਾ 649ਵਾਂ ਪ੍ਰਕਾਸ਼ ਦਿਹਾੜਾ ਸੰਗਤਾਂ ਵਲੋਂ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ | ਇਸ ਮੌਕੇ ਸ਼ਹਿਰ ਅਤੇ ਪਿੰਡਾਂ ਦੇ ਗੁਰਦੁਆਰਾ ਸਾਹਿਬਾਨਾਂ ਵਿਚ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਉਣ ਉਪਰੰਤ ਰਾਗੀ ਜਥਿਆਂ ਵਲੋਂ ਕੀਰਤਨ ਕੀਤਾ ਗਿਆ | ਇਸ ਵਾਰ ਗੁਰਦੁਆਰਾ ਸ਼੍ਰੀ ਗੁਰੂ ਰਵਿਦਾਸ ਜੀ ਮੇਨ ਬਾਜ਼ਾਰ ਤੋਂ ਨਗਰ ਕੀਰਤਨ ਸਜਾਇਆ ਗਿਆ | ਜਿਸ 'ਚ ਭਾਰੀ ਗਿਣਤੀ ਸੰਗਤਾਂ ਤੋਂ ਇਲਾਵਾ ਵੱਖ-ਵੱਖ ਸਿਆਸੀ ਪਾਰਟੀਆਂ ਤੇ ਧਾਰਮਿਕ ਜਥੇਬੰਦੀਆਂ ਦੇ ਆਗੂਆਂ ਨੇ ਵੀ ਸ਼ਮੂਲੀਅਤ ਕੀਤੀ | ਇਸ ਮੌਕੇ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ, ਹਲਕਾ ਇੰਚਾਰਜ ਰੁਪਿੰਦਰ ਸਿੰਘ ਰਾਜਾ ਗਿੱਲ, ਹਲਕਾ ਮੁੱਖ ਸੇਵਾਦਾਰ ਪਰਮਜੀਤ ਸਿੰਘ ਢਿੱਲੋਂ, ਜਥੇਦਾਰ ਸਰਵਣ ਸਿੰਘ ਰਸਾਲਦਾਰ, ਸਾਬਕਾ ਪ੍ਰਧਾਨ ਉਜਾਗਰ ਸਿੰਘ ਬੈਨੀਪਾਲ, ਐਡਵੋਕੇਟ ਕਪਿਲ ਆਨੰਦ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਹਰਜੋਤ ਸਿੰਘ ਮਾਂਗਟ, ਜਸਵੀਰ ਸਿੰਘ ਅਲਬੇਲਾ, ਸੁਖਸਾਹਿਬ ਸਿੰਘ ਅਲਬੇਲਾ, ਪਰਮਿੰਦਰ ਸਿੰਘ ਸਿਆਣ, ਸ਼ਹਿਰੀ ਪ੍ਰਧਾਨ ਜਸਪਾਲ ਸਿੰਘ ਜੱਜ, ਬਲਾਕ ਪ੍ਰਧਾਨ ਪਰਮਿੰਦਰ ਤਿਵਾੜੀ, ਸੁਭਾਸ਼ ਬੀਟਨ, ਸੁਖਦੀਪ ਸਿੰਘ ਸੋਨੀ, ਸਤਨਾਮ ਸਿੰਘ ਪੰਪ ਵਾਲੇ, ਕੌਂਸਲਰ ਜਗਮੀਤ ਸਿੰਘ ਮੱਕੜ, ਰਣਜੀਤ ਸਿੰਘ ਜੀਤੀ, ਜਥੇਦਾਰ ਕੇਵਲ ਸਿੰਘ ਕੱਦੋਂ, ਸੁਖਦੇਵ ਸਿੰਘ ਬਿੱਟੂ, ਸਾਬਕਾ ਕੌਂਸਲਰ ਪਰਮਜੀਤ ਪੰਮੀ, ਚੇਤਨ ਕੁਮਾਰ ਸ਼ਾਮਲ ਹੋਏ | ਇਸ ਮੌਕੇ ਪ੍ਰਬੰਧਕ ਕਮੇਟੀ ਵੱਲੋਂ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ ਅਤੇ ਮੁੱਖ ਮਹਿਮਾਨਾਂ ਨੂੰ ਸਿਰੋਪਾਓ ਭੇਂਟ ਕਰ ਕੇ ਸਨਮਾਨਿਤ ਕੀਤਾ ਗਿਆ |
ਕੋਟਲੀ, ਦੂਲੋ, ਲੱਧੜ, ਮਹਿਤਾ ਨੇ ਕੀਤਾ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਦਾ ਸਵਾਗਤ
ਖੰਨਾ, (ਹਰਜਿੰਦਰ ਸਿੰਘ ਲਾਲ)-ਖੰਨਾ 'ਚ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਮੁਹੱਲਾ ਰਵਿਦਾਸਪੁਰੀ ਤੋਂ ਸ੍ਰੀ ਗੁਰੂ ਰਵਿਦਾਸ ਜੀ ਦੇ 649ਵੇਂ ਪ੍ਰਕਾਸ਼ ਪੁਰਬ ਮੌਕੇ ਤੇ ਮੰਦਰ ਕਮੇਟੀ ਦੇ ਸਮੂਹ ਮੈਂਬਰ ਦੀ ਅਗਵਾਈ 'ਚ ਬੜੀ ਧੂਮਧਾਮ ਨਾਲ ਮਨਾਇਆ ਗਿਆ | ਇਸ ਮੌਕੇ ਨਗਰ ਕੀਰਤਨ ਦਾ ਸਵਾਗਤ ਕਰਨ ਲਈ ਸਾਬਕਾ ਸੰਸਦੀ ਸਕੱਤਰ ਹਰਬੰਸ ਕੌਰ ਦੂਲੋ, ਸਾਬਕਾ ਕੈਬਨਿਟ ਮੰਤਰੀ ਗੁਰਕੀਰਤ ਸਿੰਘ ਕੋਟਲੀ, ਨਗਰ ਕੌਂਸਲ ਪ੍ਰਧਾਨ ਕਮਲਜੀਤ ਸਿੰਘ ਲੱਧੜ, ਸਾਬਕਾ ਨਗਰ ਕੌਂਸਲ ਪ੍ਰਧਾਨ ਵਿਕਾਸ ਮਹਿਤਾ, ਕੌਂਸਲ ਰਵਿੰਦਰ ਸਿੰਘ ਬੱਬੂ ਉਚੇਚੇ ਤੋਰ 'ਤੇ ਪੁੱਜੇ | ਜਦੋਂ ਕਿ ਸਾਬਕਾ ਕੌਂਸਲਰ ਮਹਿੰਦਰਪਾਲ ਸਿੰਘ ਜੱਸਲ, ਨਗਰ ਕੀਰਤਨ ਵਿੱਚ ਸ਼ਾਮਿਲ ਹੋਏ | ਇਸ ਮੌਕੇ ਸਮੂਹ ਪ੍ਰਬੰਧਕ ਕਮੇਟੀ ਵੱਲੋ ਕੋਟਲੀ, ਲੱਧੜ ਨੂੰ ਲੋਈ ਭੇਟ ਕੀਤੀ ਗਈ | ਇਹ ਨਗਰ ਕੀਰਤਨ ਪੀਰਖਾਨਾ ਚੌਂਕ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਵੱਖ ਵੱਖ ਗਲੀਆਂ ਬਾਜ਼ਾਰਾਂ ਵਿੱਚੋਂ ਹੁੰਦਾ ਹੋਇਆ ਜਰਗ ਚੌਂਕ, ਪੀਰਖਾਨਾ ਰੋਡ ਸਮਾਪਤ ਹੋਇਆ | ਇਸ ਮੌਕੇ ਲਛਮਣ ਸਿੰਘ ਗਰੇਵਾਲ, ਭਗਤ ਭਿੰਦਰ, ਜਸਵੀਰ ਸਿੰਘ ਬਬਲਾ, ਜਸਵੀਰ ਸਿੰਘ ਇੰਸਪੈਕਟਰ, ਬਲਵਿੰਦਰ ਸਿੰਘ, ਜਸਵਿੰਦਰ ਸਿੰਘ, ਗੁਰਪ੍ਰੀਤ ਸਿੰਘ ਸੈਕਟਰੀ, ਕੁਲਵੀਰ ਸਿੰਘ, ਜਰਨੈਲ ਸਿੰਘ ਬਿੱਟੂ, ਸਰਵਜੀਤ ਸਿੰਘ, ਅਮਰ ਸਿੰਘ, ਜੀਤ ਸਿੰਘ, ਸਤਵੀਰ ਸਿੰਘ ਨੀਸੂ, ਸੁਰਿੰਦਰ ਸਿੰਘ ਕਾਲਾ, ਲਖਵੀਰ ਸਿੰਘ ਲੱਖੀ, ਕਸ਼ਮੀਰ ਸਿੰਘ, ਗੋਰਾ ਲਾਲ, ਜੈ ਪਾਲ, ਰਾਜ ਪਾਲ, ਸੋਨੂੰ, ਨੋਨੀ, ਸੰਜੂ ਜੱਸਲ, ਰਣਜੀਤ ਸਿੰਘ, ਜਰਨੈਲ ਸਿੰਘ ਜੈਲੀ, ਮੰਗਤ ਰਾਏ, ਕਿਸ਼ਨ ਸਿੰਘ ਤੋਤਾ, ਸ਼ੈਲੀ, ਹੈਪੀ ਦਵਿੰਦਰ ਸਿੰਘ ਟਿੰਕਾ, ਰਾਜਕੁਮਾਰ ਜੱਸਲ ਆਦਿ ਹਾਜ਼ਰ ਸਨ |
ਪਿੰਡ ਹੇਡੋਂ ਬੇਟ 'ਚ ਗੁਰੂ ਰਵਿਦਾਸ ਜੀ ਦਾ ਮਨਾਇਆ ਪ੍ਰਕਾਸ਼ ਪੁਰਬ
ਮਾਛੀਵਾੜਾ ਸਾਹਿਬ, (ਰਾਜਦੀਪ ਸਿੰਘ ਅਲਬੇਲਾ)-ਮਾਛੀਵਾੜਾ ਬਲਾਕ ਅਧੀਨ ਪੈਂਦੇ ਪਿੰਡ ਹੇਡੋਂ ਬੇਟ ਦੇ ਗੁਰਦੁਆਰਾ ਸ਼੍ਰੀ ਗੁਰੂ ਰਵਿਦਾਸ ਜੀ ਵਿਖੇ ਪ੍ਰਬੰਧਕ ਕਮੇਟੀ ਵਲੋਂ ਸਮੁੱਚੀ ਸਾਧ ਸੰਗਤ ਤੇ ਪੰਚਾਇਤ ਦੇ ਸਹਿਯੋਗ ਨਾਲ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ 649ਵਾਂ ਪ੍ਰਕਾਸ਼ ਪੁਰਬ ਮਨਾਇਆ ਗਿਆ | ਗਿਆਨੀ ਗੁਰਪ੍ਰੀਤ ਸਿੰਘ ਦੇ ਜਥੇ ਵਲੋਂ ਦਿਵਾਨਾਂ ਰਾਹੀਂ ਗੁਰੂ ਰਵਿਦਾਸ ਜੀ ਦੇ ਜੀਵਨ ਬਾਰੇ ਦੱਸਿਆ | ਪ੍ਰਬੰਧਕ ਕਮੇਟੀ ਵਲੋਂ ਸਾਰੀ ਸੰਗਤ ਨੂੰ 'ਜੀ ਆਇਆਂ' ਕਰਦਿਆਂ ਧੰਨਵਾਦ ਕੀਤਾ ਗਿਆ ਅਤੇ ਪ੍ਰਕਾਸ਼ ਪੁਰਬ ਦੀਆਂ ਵਧਾਈਆਂ ਦਿੱਤੀਆਂ ਗਈਆਂ | ਇਸ ਮੌਕੇ ਬਾਬਾ ਦੀਪਾ ਫਲਾਹੀ, ਬਾਬਾ ਪਰਮਾਨੰਦ, ਬਾਬੂ ਸਤਪਾਲ, ਪ੍ਰਧਾਨ ਜਗਦੀਸ਼ ਸਿੰਘ, ਕਮਲਜੀਤ ਸਰਪੰਚ ਵਾਈਸ ਪ੍ਰਧਾਨ, ਲਛਮਣ ਫ਼ੌਜੀ, ਪ੍ਰਸ਼ੋਤਮ ਲਾਲ, ਨਾਮਦੇਵ, ਮਨੋਹਰ ਚੰਦ, ਸੁਰਜੀਤ ਸਿੰਘ, ਬਲਵਿੰਦਰ ਬਿੰਦਾ, ਰਾਜ ਮੱਲ, ਸੋਹਣ ਲਾਲ, ਕੁਲਦੀਪ, ਵਿੱਕੀ ਜੰਜੂਆ, ਲਾਲੀ ਜੰਜੂਆ, ਨਿੱਕੂ ਜੰਜੂਆ, ਗੁਰਜੰਟ ਸਿੰਘ, ਅਮਨਦੀਪ, ਰੁਪਿੰਦਰ, ਸੁਖਵਿੰਦਰ ਸੁੱਖੀ, ਅਜੇ ਸਪੇਨ, ਕਰਮਜੀਤ, ਹਰਸ਼ਦੀਪ, ਜਸਵੀਰ ਪੰਚ, ਤਜਿੰਦਰ ਆਦਿ ਹਾਜ਼ਰ ਸਨ | ਆਈਆਂ ਸੰਗਤਾਂ ਲਈ ਅਤੁੱਟ ਲੰਗਰ ਵਰਤਾਇਆ ਗਿਆ |
ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਾਇਲ 'ਚ ਸਜਾਏ ਨਗਰ ਕੀਰਤਨ
ਪਾਇਲ, (ਨਿਜ਼ਾਮਪੁਰ, ਰਜਿੰਦਰ ਸਿੰਘ)-ਗੁਰੂ ਰਵਿਦਾਸ ਜੀ ਦੇ 649ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਗੁਰੂ ਰਵਿਦਾਸ ਸਭਾ ਵਾਰਡ ਨੰ 11 ਪਾਇਲ ਤੇ ਸ਼ਹਿਰ ਨਿਵਾਸੀ ਸੰਗਤਾਂ ਦੇ ਸਹਿਯੋਗ ਨਾਲ ਅੱਜ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ | ਇਸ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਲਕੀ ਨੂੰ ਸੁੰਦਰ ਢੰਗ ਨਾਲ ਸਜਾਇਆ ਹੋਇਆ ਸੀ ਤੇ ਅੱਗੇ ਪੰਜ ਪਿਆਰੇ ਨਗਰ ਕੀਰਤਨ ਦੀ ਅਗਵਾਈ ਕਰ ਰਹੇ ਸਨ | ਨਗਰ ਕੀਰਤਨ ਦੇ ਸਵਾਗਤ ਲਈ ਸੰਗਤਾਂ ਵੱਲੋਂ ਸੁੰਦਰ ਸਜਾਏ ਗਏ ਸਨ | ਇਸ ਨਗਰ ਕੀਰਤਨ 'ਚ ਭਾਈ ਗੁਰਮੀਤ ਸਿੰਘ ਸੇਖਾ ਦੇ ਕੀਰਤਨੀ ਜਥਾ, ਗਿਆਨੀ ਬਲਵੀਰ ਸਿੰਘ ਬੀਰ (ਸਮਰਾਲਾ) ਦੇ ਢਾਡੀ ਜਥੇ ਨੇ ਗੁਰੂ ਰਵਿਦਾਸ ਜੀ ਦੇ ਜੀਵਨ ਇਤਿਹਾਸ 'ਤੇ ਚਾਨਣ ਪਾ ਕੇ ਸੰਗਤ ਨੂੰ ਨਿਹਾਲ ਕੀਤਾ | ਇਸ ਨਗਰ ਕੀਰਤਨ ਦਾ ਸਵਾਗਤ ਕਰਦੇ ਹੋਏ ਲਿਸਟ ਮੌਕੇ ਉੱਘੇ ਸਮਾਜ ਸੇਵੀ ਇੰਜੀਨੀਅਰ ਜਗਦੇਵ ਸਿੰਘ ਬੋਪਾਰਾਏ, ਇੰਜੀ : ਹਰਦੀਪ ਸਿੰਘ ਬੋਪਾਰਾਏ, ਸਰਪੰਚ ਮਨਦੀਪ ਸਿੰਘ ਚਾਪੜਾ, ਗੁਰਮੀਤ ਸਿੰਘ ਚਾਪੜਾ ਖੇਤੀ ਸਟੇਰ ਵੱਲੋਂ ਨਗਰ ਕੀਰਤਨ ਸਮੇਂ ਪੰਜ ਪਿਆਰਿਆ ਨੂੰ ਸਿਰਪਾਓ ਦੇ ਕੇ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ | ਨਗਰ ਕੀਰਤਨ ਦੇ ਸੇਵਾਦਾਰ ਵੱਲੋਂ ਵੱਖ-ਵੱਖ ਪੜਾਵਾਂ ਤੇ ਸੰਗਤ ਲਈ ਚਾਹ, ਬਰੈਂਡ, ਪਕੌੜਿਆਂ, ਖੀਰ ਤੇ ਚਾਵਲ ਆਦਿ ਦੇ ਲੰਗਰ ਲਗਾਏ ਸਨ | ਇਸ ਮੌਕੇ ਇੰਜੀਨੀਅਰ ਜਗਦੇਵ ਸਿੰਘ ਬੋਪਾਰਾਏ, ਨੰਬਰਦਾਰ ਰਾਮਸਰੂਪ ਸਿੰਘ, ਹੁਸ਼ਿਆਰ ਸਿੰਘ, ਗ੍ਰੰਥੀ ਸੁਖਦੇਵ ਸਿੰਘ, ਸੁਰਿੰਦਰ ਸਿੰਘ ਢਿੱਲੋਂ, ਪ੍ਰਧਾਨ ਮਲਕੀਤ ਸਿੰਘ ਗੰਗਾ, ਸੀਨੀ. ਮੀਤ ਪ੍ਰਧਾਨ ਗੁਰਕਿਰਪਾਲ ਸਿੰਘ, ਕੌਂਸਲਰ ਬਲਵੀਰ ਸਿੰਘ ਲਾਲਾ, ਬਲਵੀਰ ਚੰਦ, ਫੋਜੀ ਗੁਰਜੰਟ ਸਿੰਘ, ਸੀਤਲ ਸਿੰਘ, ਰਾਮਪਾਲ ਸਿੰਘ ਨੀਟਾ, ਰਣਜੀਤ ਸਿੰਘ, ਅਮਰੀਕ ਸਿੰਘ, ਦਲਵਾਰਾ ਸਿੰਘ, ਮਿਸਤਰੀ ਜੋਗਾ ਸਿੰਘ, ਮਿਸਤਰੀ ਕੁਲਵਿੰਦਰ ਸਿੰਘ, ਸਟੇਜ ਸਕੱਤਰ ਸੁਲੱਖਣ ਸਿੰਘ, ਨਿਰਮਲ ਸਿੰਘ, ਲਖਵਿੰਦਰ ਸਿੰਘ, ਦਿਲਪ੍ਰੀਤ ਸਿੰਘ ਡੀ ਪੀ., ਮਨਪ੍ਰੀਤ ਸਿੰਘ ਬਿੱਲਾ, ਬੇਅੰਤ ਸਿੰਘ ਪੰਧੇਰ ਖੇੜੀ ਆਦਿ ਵੱਡੀ ਗਿਣਤੀ 'ਚ ਸੰਗਤ ਤੇ ਸੇਵਾਦਾਰ ਹਾਜ਼ਰ ਸਨ |
ਰੱਬੋਂ ਉੱਚੀ ਵਿਖੇ ਨਗਰ ਕੀਰਤਨ ਸਜਾਏ
ਮਲੌਦ, (ਸਹਾਰਨ ਮਾਜਰਾ)-ਸਤਿਗੁਰੂ ਰਵਿਦਾਸ ਭਗਤ ਜੀ ਪ੍ਰਬੰਧਕ ਤੇ ਸਮਾਜ ਭਲਾਈ ਸਭਾ ਪਿੰਡ ਰੱਬੋਂ ਉੱਚੀ ਵਲੋਂ ਸ਼੍ਰੋਮਣੀ ਭਗਤ ਸਤਿਗੁਰੂ ਰਵਿਦਾਸ ਜੀ ਦੇ ਜਨਮ ਦਿਹਾੜੇ ਦੀਆਂ ਖ਼ੁਸ਼ੀਆਂ ਵਿੱਚ ਪਿੰਡ ਰੱਬੋਂ ਉੱਚੀ ਵਿਖੇ ਵਿਸ਼ਾਲ ਤਿੰਨ ਰੋਜ਼ਾ ਧਾਰਮਿਕ ਸਮਾਗਮ ਕਰਵਾਏ ਗਏ | ਇਸ ਮੌਕੇ ਸ਼੍ਰੀ ਅਖੰਡ ਪਾਠਾਂ ਦੇ ਭੋਗ ਪਾਏ ਗਏ | ਵੱਖ ਵੱਖ ਥਾਵਾਂ 'ਤੇ ਸੰਗਤਾਂ ਵਲੋਂ ਲੰਗਰ ਲਗਾਏ ਗਏ ਅਤੇ ਬੇਹੱਦ ਮਾਣ ਸਨਮਾਨ ਦਿੱਤੇ ਗਏ | ਮਸ਼ਹੂਰ ਢਾਡੀ ਜੱਥਾ ਗੁਲਜ਼ਾਰ ਸਿੰਘ ਗੁਲਸ਼ਨ ਅਤੇ ਹੋਰ ਪੰਥ ਦੇ ਪ੍ਰਸਿੱਧ ਰਾਗੀ, ਕਵੀਸ਼ਰੀ ਜੱਥੇ ਵੱਲੋਂ ਸੰਗਤਾਂ ਨੂੰ ਗੁਰੂ ਸਾਹਿਬ ਜੀ ਦੇ ਇਤਿਹਾਸ ਨਾਲ ਜੋੜਿਆ | ਇਸ ਮੌਕੇ ਭਾਈ ਕਰਮਜੀਤ ਸਿੰਘ ਮਾਨ, ਕਮੇਟੀ ਪ੍ਰਧਾਨ ਕੌਰ ਸਿੰਘ, ਮਾਸਟਰ ਕਿਰਨਦੀਪ ਸਿੰਘ, ਹਰਦੀਪ ਸਿੰਘ, ਸਲਾਹਕਾਰ ਸੁਰਜੀਤ ਸਿੰਘ, ਪਰਵਿੰਦਰ ਸਿੰਘ, ਮੀਤ ਪ੍ਰਧਾਨ ਬਲਵੰਤ ਸਿੰਘ, ਸੈਕਟਰੀ ਜਸਵੰਤ ਸਿੰਘ, ਖ਼ਜ਼ਾਨਚੀ ਕੁਲਵਿੰਦਰ ਸਿੰਘ, ਪਰਵਿੰਦਰ ਸਿੰਘ, ਕਰਮਜੀਤ ਸਿੰਘ, ਕਰਮਵੀਰ ਸਿੰਘ, ਹਰਬੰਸ ਸਿੰਘ, ਪ੍ਰਗਾਸ ਸਿੰਘ, ਅਵਤਾਰ ਸਿੰਘ ਗਗਨ ਸਿੰਘ ਅਤੇ ਗੁਰਦੁਆਰਾ ਸ਼ਹੀਦਾਂ ਦੇ ਪ੍ਰਧਾਨ ਜਥੇ. ਬਹਾਦਰ ਸਿੰਘ, ਗੁਰੂ ਘਰ ਦੇ ਵਜੀਰ ਭਾਈ ਨਿਸ਼ਾਨ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਪਤਵੰਤੇ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਆਈ. ਈ. ਏ ਟੀਚਰਜ਼ ਯੂਨੀਅਨ ਵਲੋਂ ਸੂਬਾ ਪੱਧਰੀ ਰੈਲੀ 5 ਨੂੰ ਅਗਲੀ ਖ਼ਬਰ ਨਗਰ ਕੀਰਤਨ ਦਾ ਬਾਬਾ ਫਰੀਦ ਨਿਸ਼ਕਾਮ ਸੇਵਾ ਸੁਸਾਇਟੀ ਦੇ ਚੇਅਰਪਰਸਨ ਬੀਬੀ ਫਾਤਿਮਾ ਨੇ ਕੀਤਾ ਸਵਾਗਤ
Ad Position 24