ਦੋਰਾਹਾ, 1 ਫਰਵਰੀ (ਪੱਤਰ ਪੇ੍ਰਰਕ)-ਗੁਰੂ ਨਾਨਕ ਨੈਸ਼ਨਲ ਕਾਲਜ, ਦੋਰਾਹਾ ਵਿੱਚ 19 ਪੰਜਾਬ ਐੱਨ. ਸੀ. ਸੀ. ਬਟਾਲੀਅਨ ਵੱਲੋਂ ਏ ਸਰਟੀਫ਼ਿਕੇਟ ਦਾ ਇਮਤਿਹਾਨ ਕਰਵਾਇਆ ਗਿਆ | ਕਾਲਜ ਪਿ੍ੰਸੀਪਲ ਡਾ. ਸਰਵਜੀਤ ਕੌਰ ਬਰਾੜ ਨੇ ਦੱਸਿਆ ਕਿ ਲੈਫ਼ਟੀਨੈਂਟ ਕਰਨਲ ਫ਼ੈਜ਼ਨ ਜ਼ਹੂਰ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਕਰਵਾਏ ਗਏ ਇਸ ਇਮਤਿਹਾਨ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਦੋਰਾਹਾ, ਕਲਗੀਧਰ ਅਕੈਡਮੀ, ਦੁੱਗਰੀ, ਗੁਰੂ ਨਾਨਕ ਮਾਡਲ ਸੀਨੀਅਰ ਸੈਕੰਡਰੀ ਸਕੂਲ, ਦੋਰਾਹਾ, ਸੈਕਰਡ ਹਾਰਟ ਸਕੂਲ, ਖੰਨਾ ਅਤੇ ਰਾਧਾ ਵਾਟਿਕਾ ਸੀਨੀਅਰ ਸੈਕੰਡਰੀ ਸਕੂਲ, ਖੰਨਾ ਤੋਂ 90 ਵਿਦਿਆਰਥੀਆਂ ਨੇ ਭਾਗ ਲਿਆ | ਇਸ ਇਮਤਿਹਾਨ ਵਿਚ 19 ਪੰਜਾਬ ਬਟਾਲੀਅਨ ਤੋਂ ਨਾਇਬ ਸੂਬੇਦਾਰ ਗੁਰਚਰਨ ਸਿੰਘ, ਹਵਲਦਾਰ ਸੁਖਵਿੰਦਰ ਸਿੰਘ, ਏ. ਐੱਨ. ਓ ਹਰਜਿੰਦਰ ਸਿੰਘ, ਏ. ਐੱਨ. ਓ ਤਲਵਿੰਦਰ ਸਿੰਘ, ਏ. ਐੱਨ. ਓ ਗੁਰਦੀਪ ਸਿੰਘ, ਸੀ. ਟੀ ਓ. ਕੁਲਵਿੰਦਰ ਕੌਰ ਅਤੇ ਸੀ. ਟੀ. ਓ ਗੁਰਇਕਬਾਲ ਕੌਰ ਨੇ ਨਿਰੀਖਕਾਂ ਦੀ ਜ਼ਿੰਮੇਵਾਰੀ ਨਿਭਾਈ | ਇਸ ਪਰੀਖਿਆ ਦੇ ਆਯੋਜਨ ਵਿੱਚ ਕਾਲਜ ਦੇ ਏ. ਐੱਨ. ਓ ਲੈਫ਼ਟੀਨੈਂਟ ਸਨਦੀਪ ਸਿੰਘ ਹੁੰਦਲ, ਕੈਡਿਟ ਜਗਦੀਪ, ਕੈਡਿਟ ਰਮਨਦੀਪ ਸਿੰਘ, ਕੈਡਿਟ ਸੁਪ੍ਰੀਆ ਮੌਰੀਆ ਅਤੇ ਸਿਮਰਨਜੀਤ ਕੌਰ ਨੇ ਅਹਿਮ ਰੋਲ ਅਦਾ ਕੀਤਾ | ਇਸ ਇਮਤਿਹਾਨ ਦੇ ਸਫ਼ਲਤਾਪੂਰਵਕ ਆਯੋਜਨ ਲਈ ਕਾਲਜ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਹਰਪ੍ਰਤਾਪ ਸਿੰਘ ਬਰਾੜ, ਜਨਰਲ ਸਕੱਤਰ ਡਾ. ਪਵਿੱਤਰਪਾਲ ਸਿੰਘ ਪਾਂਗਲੀ, ਐਗਜ਼ੀਕਿਊਟਿਵ ਮੈਂਬਰ ਰੁਪਿੰਦਰ ਕੌਰ ਬਰਾੜ ਮੈਂਬਰ ਅਤੇ ਕਾਲਜ ਪਿ੍ੰਸੀਪਲ ਡਾ. ਸਰਵਜੀਤ ਕੌਰ ਬਰਾੜ ਨੇ ਸੰਬੰਧਿਤ ਪ੍ਰਾਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੱਤੀ |