ਮਾਛੀਵਾੜਾ ਸਾਹਿਬ, 3 ਫਰਵਰੀ (ਮਨੋਜ ਕੁਮਾਰ)-ਮੰਗਲਵਾਰ ਦੀ ਸ਼ਾਮ ਕਰੀਬ 6 ਵਜੇ ਪਿੰਡ ਇਰਾਕ ਨਜ਼ਦੀਕ ਇੱਕ ਧਾਗਾ ਫ਼ੈਕਟਰੀ ਵਿੱਚ ਵਾਪਰੇ ਹਾਦਸੇ ਵਿੱਚ 40 ਸਾਲਾਂ ਮਜ਼ਦੂਰ ਪ੍ਰਦੀਪ ਸਿੰਘ ਪੁੱਤਰ ਨਰਿੰਦਰ ਸਿੰਘ ਵਾਸੀ ਭਮਾ ਕਲਾਂ ਦੀ ਦਰਦਨਾਕ ਸਥਿਤੀ ਵਿੱਚ ਮੌਤ ਹੋ ਗਈ | ਜਾਣਕਾਰੀ ਅਨੁਸਾਰ ਕਿਸੇ ਵੱਡੇ ਵਾਹਨ ਵਿਚ ਕੋਈ ਸਾਮਾਨ ਲੋਡ ਹੋ ਰਿਹਾ ਸੀ ਕਿ ਗੁਦਾਮ ਵਿੱਚ ਪਈਆਂ ਗੱਠਾਂ ਵਿੱਚੋ ਇੱਕ ਗੱਠ ਅਚਾਨਕ ਉਸ ਮਜ਼ਦੂਰ ਦੇ ਉੱਪਰ ਆ ਡਿੱਗੀ ਤੇ ਉਸਦੀ ਮੌਕੇ 'ਤੇ ਹੀ ਮੌਤ ਹੋ ਗਈ | ਪ੍ਰਦੀਪ ਦੇ ਤਿੰਨ ਮਾਸੂਮ ਛੋਟੇ ਬੱਚੇ ਹਨ ਤੇ ਪਰਿਵਾਰ ਦਾ ਗੁਜ਼ਾਰਾ ਉਸ ਦੀ ਮਿਹਨਤ ਦੀ ਇਸ ਕਮਾਈ ਤੋ ਚੱਲਦਾ ਸੀ | ਫਿਲਹਾਲ ਇਸ ਹਾਦਸੇ ਨੇ ਉਸਦੇ ਮਾਪਿਆਂ ਦਾ ਮਿਹਨਤਕਸ਼ ਪੁੱਤਰ ਤੇ ਮਾਸੂਮ ਬੱਚਿਆਂ ਦੇ ਸਿਰ ਤੋਂ ਪਿਤਾ ਦਾ ਸਾਇਆ ਖੋਹ ਲਿਆ ਹੈ |