11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-02-2026

ਗਿਆਸਪੁਰਾ ਹੋਂਦ ਚਿੱਲੜ ਦੇ ਮਹਾਨ ਸ਼ਹੀਦਾਂ ਦੇ ਨਾਂਅ 'ਤੇ ਸਿਆਸੀ ਰੋਟੀਆਂ ਸੇਕਣੀਆਂ ਬੰਦ ਕਰਨ -ਮਦਨੀਪੁਰ

Ad Position 21
No active advertisement
ਅਜੀਤ ਡੈਸਕ 04-02-2026
ਮਲੌਦ, 3 ਫਰਵਰੀ (ਦਿਲਬਾਗ ਸਿੰਘ ਚਾਪੜਾ)- ਸ਼ੋ੍ਰਮਣੀ ਅਕਾਲੀ ਦਲ ਦੇ ਹਲਕਾ ਪਾਇਲ ਤੋਂ ਇੰਚਾਰਜ ਮਨਜੀਤ ਸਿੰਘ ਮਦਨੀਪੁਰ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਨਾਲ ਝੂਠੇ ਵਾਅਦੇ ਕਰਕੇ ਸੱਤਾ ਦੇ ਵਿਚ ਆਈ ਅਤੇ ਪੰਜਾਬ ਦੇ ਲੋਕਾਂ ਨੇ 92 ਦੇ ਕਰੀਬ ਐਮ ਐਲ ਏ ਜਿਤਾ ਕੇ ਪੰਜਾਬ ਦੀ ਵਿਧਾਨ ਸਭਾ ਭੇਜੇ | ਉਨ੍ਹਾਂ ਦੇ ਵਿਚੋਂ ਹੀ ਇਕ ਹਲਕਾ ਪਾਇਲ ਤੋਂ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਵੀ ਹਨ, ਜੋ ਕਿ ਆਪਣੇ ਮੁੱਖ ਮੰਤਰੀ ਦੀ ਤਰ੍ਹਾਂ ਵਿਕਾਸ ਕਾਰਜਾਂ ਜਾਂ ਪ੍ਰਾਪਤੀਆਂ ਦੀ ਬਜਾਏ ਜ਼ਿਆਦਾਤਰ ਵਿਰੋਧੀਆਂ 'ਤੇ ਤੰਝ ਕਸਦੇ ਨਜ਼ਰ ਆਉਂਦੇ ਹਨ | ਜਥੇ. ਮਦਨੀਪੁਰ ਨੇ ਕਿਹਾ ਕਿ ਜਦੋਂ ਗਿਆਸਪੁਰਾ ਨੇ ਆਪਣੀ ਸਿਆਸਤ ਚਮਕਾਉਣੀ ਹੁੰਦੀ ਹੈ ਜਾਂ ਕੋਈ ਰਾਜਸੀ ਲਾਹਾ ਖੱਟਣਾ ਹੁੰਦਾ ਹੈ ਤਾਂ ਉਹ ਹੋਂਦ ਚਿੱਲੜ ਦੇ ਮਹਾਨ ਸ਼ਹੀਦਾਂ ਨੂੰ ਇਨਸਾਫ਼ ਦਿਵਾਉਣ ਦੀ ਗੱਲ ਕਰਦੇ ਹਨ |

Ad Position 22
No active advertisement
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਵਲੋਂ 'ਮੈਨੂੰ ਮਾਣ ਅਕਾਲੀ ਹੋਣ ਦਾ' ਲਹਿਰ ਦਾ ਰਸਮੀ ਆਗਾਜ਼ ਪਾਰਟੀ ਵਰਕਰ ਸੰਗਠਨ ਰੂਪ 'ਚ ਕੰਮ ਕਰ... ਅਗਲੀ ਖ਼ਬਰ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਦੁਮਾਲਾ ਤੇ ਦਸਤਾਰ ਮੁਕਾਬਲੇ ਕਰਵਾਏ
Ad Position 24