ਬੀਜਾ, 4 ਫਰਵਰੀ (ਕਸ਼ਮੀਰਾ ਸਿੰਘ ਬਗਲੀ)-ਗੁਰਦੁਆਰਾ ਬੇਗਮਪੁਰਾ ਸਾਹਿਬ ਪਿੰਡ ਬਗ਼ਲੀ ਕਲਾਂ ਵਿਖੇ ਗੁਰੂ ਰਵਿਦਾਸ ਜੀ ਦੇ ਗੁਰਪੁਰਬ ਨੂੰ ਸਮਰਪਿਤ ਕਰਵਾਏ ਗਏ | ਸਮਾਗਮ ਮੌਕੇ ਇੰਟਰਨੈਸ਼ਨਲ ਰਾਗੀ ਭਾਈ ਬਲਵਿੰਦਰ ਸਿੰਘ ਭੌਰਲਾ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਰਾਗੀ ਬਲਵਿੰਦਰ ਸਿੰਘ ਭੌਰਲਾ ਤਕਰੀਬਨ ਦੋ ਸਾਲਾਂ ਤੋਂ ਵੱਧ ਸਮੇਂ ਤੋਂ ਕੈਨੇਡਾ ਦੀ ਧਰਤੀ ਤੇ ਸਿੱਖੀ ਦਾ ਪ੍ਰਚਾਰ ਤੇ ਪ੍ਰਸਾਰ ਕਰਨ ਤੋਂ ਬਾਅਦ ਆਪਣੇ ਵਤਨ ਪਰਤੇ ਸਨ | ਇਸ ਮੌਕੇ ਭਾਈ ਬਲਵਿੰਦਰ ਸਿੰਘ ਭੌਰਲਾ ਨੇ ਦੋ ਘੰਟੇ ਦੇ ਕਰੀਬ ਰਾਤ ਨੂੰ ਕਥਾ ਵਿਚਾਰਾਂ ਸਾਂਝੀਆਂ ਕਰਦਿਆਂ ਆਖਿਆ ਕਿ ਗੁਰੂ ਰਵਿਦਾਸ ਜੀ ਇੱਕ ਕ੍ਰਾਂਤੀਕਾਰੀ ਗੁਰੂ ਸਨ | ਉਨ੍ਹਾਂ ਨੇ ਸਾਂਝੀਵਾਲਤਾ ਦਾ ਸੰਦੇਸ਼ ਦਿੰਦਿਆਂ ਉਸ ਵੇਲੇ ਸਮਾਜ ਵਿਚ ਫੈਲੀਆਂ -ਬੁਰਾਈਆਂ ਊਚ-ਨੀਚ, ਛੂਤ-ਛਾਤ, ਭੇਖਾਂ-ਪਖੰਡਾਂ ਤੇ ਨਾ-ਬਰਾਬਰੀ ਦਾ ਜ਼ੋਰਦਾਰ ਖੰਡਨ ਕੀਤਾ | ਉਨ੍ਹਾਂ ਅਸੂਲਾਂ 'ਤੇ ਅਧਾਰਿਤ ਸੁੰਦਰ ਸਮਾਜ ਦੀ ਸਿਰਜਣਾ ਲਈ ਬੇਗਮਪੁਰਾ ਦਾ ਨਾਅਰਾ ਸਿਰਜਿਆ, ਜਿਸ ਵਿਚ ਕੋਈ ਉੱਚਾ-ਨੀਵਾਂ ਨਾ ਹੋਵੇ | ਇਸ ਮੌਕੇ ਬਾਬਾ ਹਰਭਜਨ ਸਿੰਘ ਰਾਜਪੁਰੇ ਵਾਲਿਆਂ ਨੇ ਵੀ ਗੁਰੂ ਜੀ ਦੇ ਜੀਵਨ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦੇ ਕੇ ਸੰਗਤਾਂ ਨੂੰ ਨਿਹਾਲ ਕੀਤਾ | ਇਸ ਮੌਕੇ ਬਹਾਲ ਸਿੰਘ ਸਵੈਚ, ਅੰਗਰੇਜ਼ ਸਿੰਘ, ਤੇਜਪਾਲ ਸਿੰਘ, ਦਰਸ਼ਨ ਸਿੰਘ, ਉਜਾਗਰ ਸਿੰਘ, ਜੰਗ ਸਿੰਘ, ਗੁਰਚਰਨ ਸਿੰਘ, ਨਿਰਮੈਲ ਸਿੰਘ, ਸੰਦੀਪ ਸਿੰਘ, ਰਿੰਕੂ ਸਿੰਘ, ਜਰਨੈਲ ਸਿੰਘ, ਜਸਵੀਰ ਸਿੰਘ ਜੱਸ, ਪਿਆਰਾ ਸਿੰਘ, ਬਹਾਦਰ ਸਿੰਘ, ਜੂਝਾਰ ਸਿੰਘ, ਅਜਮੇਰ ਸਿੰਘ, ਤੇਜ਼ੀ ਕੈਨੇਡਾ ਤੋਂ ਇਲਾਵਾ ਵੱਡੀ ਤਾਦਾਦ ਵਿੱਚ ਸੰਗਤਾਂ ਨੇ ਹਾਜ਼ਰੀ ਭਰੀ |