ਅਹਿਮਦਗੜ੍ਹ, 4 ਫਰਵਰੀ (ਰਵਿੰਦਰ ਪੁਰੀ)-ਗੁਰੂ ਹਰਕਿ੍ਸ਼ਨ ਪਬਲਿਕ ਸਕੂਲ, ਫੱਲੇਵਾਲ ਖ਼ੁਰਦ ਵਿਖੇ 350 ਸਾਲਾ ਸ਼ਹੀਦੀ ਸਮਾਗਮ ਸ਼੍ਰੀ ਗੁਰੂ ਤੇਗ ਬਹਾਦਰ ਜੀ, ਭਾਈ ਮਤੀ ਜੀ, ਭਾਈ ਸਤੀ ਦਾਸ ਅਤੇ ਭਾਈ ਦਿਆਲਾ ਜੀ ਦੀ ਸ਼ਹੀਦੀ ਨੂੰ ਸਮਰਪਿਤ ਮੂਰਤ ਪਰਉਪਕਾਰ ਦੀ ਗੁਰਮਤਿ ਮੁਕਾਬਲੇ ਕਰਵਾਏ ਗਏ | ਜਿਸ ਵਿਚ ਚੌਥੀ ਕਲਾਸ ਤੋਂ ਲੈ ਕੇ ਅੱਠਵੀਂ ਕਲਾਸ ਤੱਕ ਦੇ ਬੱਚਿਆਂ ਨੇ ਹਿੱਸਾ ਲਿਆ | ਇਹ ਮੁਕਾਬਲਾ ਗੁਰੂ ਨਾਨਕ ਮਲਟੀ ਯੂਨੀਵਰਸਿਟੀ ਸੰਸਥਾ (ਐਜੂਕੇਟ ਪੰਜਾਬ ਪ੍ਰੋਜੈਕਟ) (ਜਸਵਿੰਦਰ ਸਿੰਘ ਖ਼ਾਲਸਾ (ਯੂ. ਕੇ.) ਅਤੇ ਸਮੂਹ ਸਟਾਫ਼ ਵਲੋਂ ਕਰਵਾਏ ਗਏ ਇਸ ਮੁਕਾਬਲੇ ਦੇ ਤਿੰਨ ਰਾਊਾਡ ਹੋਏ ਸਨ | ਪਹਿਲੇ ਰਾਊਾਡ ਵਿਚ 49 ਬੱਚਿਆਂ ਨੇ ਭਾਗ ਲਿਆ, ਜਿਸ ਵਿਚੋਂ 80% ਨੰਬਰ ਲੈ ਕੇ 7 ਬੱਚੇ ਪਾਸ ਹੋਏ | ਪ੍ਰਭਗੁਣ ਕੌਰ (ਕਲਾਸ ਪੰਜਵੀਂ), ਏਕਮਜੋਤ ਸਿੰਘ ਸਿੰਘ (ਕਲਾਸ ਪੰਜਵੀਂ), ਅਵਨੀਤ ਸਿੰਘ (ਕਲਾਸ ਪੰਜਵੀਂ), ਗੁਨੀਤ ਕੌਰ (ਕਲਾਸ ਚੌਥੀ), ਏਕਨੂਰ ਕੌਰ (ਕਲਾਸ ਚੌਥੀ), ਗੁਰਸੀਰਤ ਕੌਰ (ਕਲਾਸ ਚੌਥੀ), ਜੈਸਮੀਨ ਕੌਰ (ਕਲਾਸ ਸੱਤਵੀਂ) ਅਤੇ ਦੂਜੇ ਰਾਊਾਡ ਵਿਚੋਂ ਪ੍ਰਭਗੁਣ ਕੌਰ 94/100 ਨੰਬਰ ਲੈ ਕੇ ਤੀਜੇ ਰਾਊਾਡ ਵਿਚ ਪਹੁੰਚੀ | ਗੁਰੂ ਨਾਨਕ ਯੂਨੀਵਰਸਿਟੀ ਲੁਧਿਆਣਾ ਦੇ ਜਸਵਿੰਦਰ ਸਿੰਘ ਖ਼ਾਲਸਾ (ਯੂ. ਕੇ.) ਵਲੋਂ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਚ ਅੰਮਿ੍ਤਸਰ ਵਿਖੇ ਰੱਖੇ ਗਏ ਇਨਾਮ ਵੰਡ ਸਮਾਰੋਹ ਵਿਚ ਗੁਰੂ ਹਰਕਿ੍ਸ਼ਨ ਪਬਲਿਕ ਸਕੂਲ ਦੇ 7 ਬੱਚਿਆਂ ਨੂੰ ਨਕਦ ਰਾਸ਼ੀ ਨਾਲ ਸਨਮਾਨਿਤ ਕੀਤਾ ਗਿਆ | ਪਹਿਲਾ ਰਾਊਾਡ ਸਕੂਲ ਵਿਚ ਕਰਵਾਇਆ ਗਿਆ ਤੇ ਦੂਜਾ ਰਾਊਾਡ ਗੁਰਦੁਆਰਾ ਸਿੰਘ ਸਭਾ ਅਹਿਮਦਗੜ੍ਹ ਵਿਖੇ ਹੋਇਆ ਅਤੇ ਤੀਜਾ ਰਾਊਾਡ ਗੁਰੂ ਨਾਨਕ ਮਲਟੀ ਯੂਨੀਵਰਸਿਟੀ ਲੁਧਿਆਣਾ ਵਿਖੇ ਹੋਇਆ | ਇਸ ਗੁਰਮਤਿ ਮੁਕਾਬਲੇ ਦੀ ਤਿਆਰੀ ਗੁਰਮੁਖੀ ਅਧਿਆਪਕ ਅਮਨਦੀਪ ਕੌਰ ਵਲੋਂ ਕਰਵਾਈ ਗਈ ਅਤੇ ਗੁਰਮਤਿ ਮੁਕਾਬਲੇ ਦਾ ਸਾਰਾ ਕਾਰਜ ਭਾਈ ਰਣਜੀਤ ਸਿੰਘ ਬੜੂੰਦੀ ਦੇ ਸਹਿਯੋਗ ਨਾਲ ਹੋਇਆ | ਸੰਸਥਾ ਦੇ ਪ੍ਰਧਾਨ ਸੁਖਦੇਵ ਸਿੰਘ ਵਾਲੀਆ, ਐੱਮ. ਡੀ. ਗੁਰਮਤਪਾਲ ਸਿੰਘ ਵਾਲੀਆ, ਟਰੱਸਟੀ ਰਮਨਪ੍ਰੀਤ ਕੌਰ ਵਾਲੀਆ, ਪਿ੍ੰਸੀਪਲ ਦਲਜੀਤ ਕੌਰ ਅÏਲਖ ਵਲੋਂ ਜੇਤੂ ਵਿਦਿਆਰਥੀਆਂ ਦਾ ਹੌਸਲਾ ਅਫਜਾਈ ਕੀਤੀ ਗਈ |