23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-02-2026

18 ਪਿੰਡਾਂ ਨੂੰ ਚਲਾਉਣ ਵਾਲੀ ਪੁਲਿਸ ਚੌਂਕੀ ਕੋਟਾਂ ਵਿਖੇ ਸਿਰਫ਼ ਇਕ ਹੀ ਥਾਣੇਦਾਰ ਦੇ ਰਿਹਾ ਡਿਊਟੀ

Ad Position 21
No active advertisement
ਅਜੀਤ ਡੈਸਕ 21-02-2026
ਬੀਜਾ, 20 ਫਰਵਰੀ (ਅਵਤਾਰ ਸਿੰਘ ਜੰਟੀ ਮਾਨ)-1983 ਤੋਂ ਬਣੀ ਪੁਲਿਸ ਚੌਂਕੀ ਕੋਟਾਂ ਵਿਚ ਇੱਕ ਥਾਣੇਦਾਰ ਇੰਚਾਰਜ ਵਜੋਂ ਆਪਣੀ ਡਿਊਟੀ ਦੇ ਰਿਹਾ ਹੈ | ਚੌਂਕੀ ਵਿਚ ਹੋਰ ਪੁਲਿਸ ਮੁਲਾਜ਼ਮਾਂ ਦੀ ਘਾਟ ਬਹੁਤ ਰੜਕ ਰਹੀ ਹੈ | ਦੱਸਣਯੋਗ ਹੈ ਕਿ ਪੁਲਿਸ ਚੌਂਕੀ ਕੋਟਾਂ ਦੇ ਅਧੀਨ 18 ਪਿੰਡਾਂ ਦੀਆਂ ਪੰਚਾਇਤਾਂ, ਕਸਬਾ ਬੀਜਾ, ਗੁਰਦੁਆਰਾ ਸ਼੍ਰੀ ਮੰਜੀ ਸਾਹਿਬ ਕੋਟਾਂ, 10 ਤੋਂ 15 ਵੱਡੀਆਂ ਫ਼ੈਕਟਰੀਆਂ, ਫੋਕਲ ਪੁਆਇੰਟ ਮਹਿਦੂਦਾਂ ਦਾ ਅੱਧਾ ਹਿੱਸਾ ਅਤੇ ਦੋ ਫੋਕਲ ਪੁਆਇੰਟ ਦਹਿੜੂ ਤੇ ਰਾਏਪੁਰ ਆਉਂਦੇ ਹਨ | ਇਸ ਤੋਂ ਇਲਾਵਾ ਨੈਸ਼ਨਲ ਹਾਈਵੇ ਦੀ ਗੱਲ ਕਰੀਏ ਪਿੰਡ ਦਹਿੜੂ ਦੇ ਮੇਨ ਚੌਂਕ ਤੋਂ ਲੈ ਕੇ ਬਰਮਾਲੀਪੁਰ ਦੇ ਚੌਂਕ ਤੱਕ ਤਕਰੀਬਨ 6 ਕਿੱਲੋਮੀਟਰ ਦਾ ਨੈਸ਼ਨਲ ਹਾਈਵੇ ਪੁਲਿਸ ਚੌਂਕੀ ਨੂੰ ਪੈਂਦਾ ਹੈ | ਜਿੱਥੇ ਕਿ ਇਤਿਹਾਸਕ ਸਥਾਨ ਗੁਰਦੁਆਰਾ ਮੰਜੀ ਸਾਹਿਬ ਕੋਟਾਂ ਵਿਖੇ ਰੋਜ਼ਾਨਾ ਸੰਗਤਾਂ ਨਤਮਸਤਕ ਹੁੰਦੀਆਂ ਹਨ | ਪੁਲਿਸ ਚੌਂਕੀ ਕੋਟਾਂ ਦੇ ਮੁਲਾਜ਼ਮ ਨਿਗਰਾਨੀ ਰੱਖਦੇ ਹਨ | ਜੇਕਰ ਮੌਜੂਦਾ ਸਮੇਂ ਦੀ ਗੱਲ ਕਰੀਏ ਰੋਜ਼ਾਨਾ ਪ੍ਰਵਾਸੀ ਮਜ਼ਦੂਰਾਂ ਤੋਂ ਲੁੱਟਾਂ ਖੋਹਾਂ ਕਰਨ ਦੀਆਂ ਵਾਰਦਾਤਾਂ ਸਾਹਮਣੇ ਹਮੇਸ਼ਾ ਆਉਂਦੀਆਂ ਰਹਿੰਦੀਆਂ ਹਨ | ਇਸ ਤੋਂ ਇਲਾਵਾ ਨੈਸ਼ਨਲ ਹਾਈਵੇ 'ਤੇ ਹਾਦਸੇ ਵਾਪਰਨ ਦੀਆਂ ਖ਼ਬਰਾਂ ਵੀ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ | ਸੂਤਰਾਂ ਮੁਤਾਬਿਕ ਪੁਲਿਸ ਚੌਂਕੀ ਕੋਟਾਂ ਵਿਚ ਇੱਕ ਸਾਲ ਦੇ 70 ਤੋਂ 100 ਦੇ ਕਰੀਬ ਮਾਮਲੇ ਦਰਜ ਹੁੰਦੇ ਹਨ | ਦੱਸਣਯੋਗ ਹੈ ਕਿ ਪੁਲਿਸ ਚੌਂਕੀ ਕੋਟਾਂ ਵਿਚ ਇਲਾਕੇ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ | ਜਦੋਂ ਪੁਲਿਸ ਚੌਂਕੀ ਕੋਟਾਂ ਵਿਚ ਆਪਣੀ ਕੋਈ ਸ਼ਿਕਾਇਤ ਦਰਜ ਕਰਵਾਉਣ ਲਈ ਜਾਂਦੇ ਹਨ ਤਾਂ ਸਿਰਫ਼ ਇੱਕ ਥਾਣੇਦਾਰੀ ਹਾਜ਼ਰ ਹੁੰਦਾ | ਜਦੋਂ ਕਿ ਇਲਾਕੇ ਵਿਚ ਕੋਈ ਘਟਨਾ ਵਾਪਰ ਜਾਵੇ ਜਾਂ ਕੋਈ ਹੋਰ ਕਿਸੇ ਤਰ੍ਹਾਂ ਦੀ ਇਸ ਥਾਣੇਦਾਰ ਨੂੰ ਚੌਂਕੀ ਤੋਂ ਬਾਹਰ ਜਾਣਾ ਪੈਂਦਾ ਹੈ ਤਾਂ ਫਿਰ ਇਸ ਚੌਂਕੀ ਨੂੰ ਸਿਰਫ਼ ਜਿੰਦਾ ਲਾਉਣ ਤੋਂ ਇਲਾਵਾ ਹੋਰ ਕੁੱਝ ਨਹੀਂ ਰਹਿ ਜਾਂਦਾ ਹੈ | ਇਸ ਸਬੰਧੀ ਇਲਾਕੇ ਦੇ ਪਿੰਡਾਂ ਦੇ ਲੋਕ ਕੋਆਪਰੇਟ ਸੁਸਾਇਟੀ ਦੇ ਪ੍ਰਧਾਨ ਡਾਕਟਰ ਅਮਰੀਕ ਸਿੰਘ ਚੱਕ ਸਰਾਏ, ਪ੍ਰਧਾਨ ਅਵਤਾਰ ਸਿੰਘ ਸੇਖੋਂ, ਰਜਿੰਦਰ ਸਿੰਘ ਕੋਟ ਪਨੈਚ, ਕਿਸਾਨ ਆਗੂ ਪ੍ਰਗਟ ਸਿੰਘ ਕੋਟ ਪਨੈਚ, ਸਾਬਕਾ ਸਰਪੰਚ ਭਗਵੰਤ ਸਿੰਘ ਮਾਂਗਟ ਮੰਡਿਆਲਾ ਕਲਾਂ, ਸਾਬਕਾ ਸਰਪੰਚ ਸੁਖਰਾਜ ਸਿੰਘ ਬੀਜਾ, ਸੁਖਵਿੰਦਰ ਸਿੰਘ ਸੁੱਖਾ, ਘੁੰਗਰਾਲੀ ਰਾਜਪੂਤਾਂ, ਸਾਬਕਾ ਸਰਪੰਚ ਜਿੰਦਰ ਸਿੰਘ ਮਹਿੰਦੀਪੁਰ, ਚੇਅਰਮੈਨ ਬੇਅੰਤ ਸਿੰਘ ਜੱਸੀ ਕਿਸ਼ਨਗੜ੍ਹ, ਸਾਬਕਾ ਸਰਪੰਚ ਲੰਬੜਦਾਰ ਸੁਰਮੁੱਖ ਸਿੰਘ ਹਰਬੰਸਪੁਰਾ, ਸਾਬਕਾ ਸਰਪੰਚ ਪਰਗਟ ਸਿੰਘ ਮੰਡਿਆਲਾ ਖ਼ੁਰਦ, ਲੰਬੜਦਾਰ ਕੌਰ ਸਿੰਘ ਗੱਗੜਮਾਜਰਾ, ਜੀਤ ਸਿੰਘ ਗੱਗੜ ਮਾਜਰਾ ਆਦਿ ਨੇ ਪੁਲਿਸ ਜ਼ਿਲ੍ਹਾ ਖੰਨਾ ਦੀ ਮੁਖੀ ਐੱਸ. ਐੱਸ. ਪੀ. ਦਰਪਣ ਆਹਲੂਵਾਲੀਆ ਸਮੇਤ ਹੋਰ ਪੁਲਿਸ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਇਸ ਚੌਂਕੀ ਵਿਚ ਹੋਰ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਜਾਣ | ਇਲਾਕੇ ਦੇ ਲੋਕਾਂ ਨੂੰ ਕੋਈ ਵੀ ਕਿਸੇ ਤਰ੍ਹਾਂ ਦੀ ਮੁਸ਼ਕਿਲ ਨਾ ਆ ਸਕੇ | ਇਸ ਸਬੰਧੀ ਜਦੋਂ ਖੰਨਾ ਦੇ ਡੀ. ਐੱਸ. ਪੀ. ਵਿਨੋਦ ਕੁਮਾਰ ਨਾਲ ਟੈਲੀਫ਼ੋਨ 'ਤੇ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਪੁਲਿਸ ਚੌਂਕੀ ਕੋਟਾਂ ਦਾ ਮੁਲਾਜ਼ਮਾਂ ਦੀ ਘਾਟ ਦਾ ਮਾਮਲਾ ਬਿਲਕੁਲ ਸਾਡੇ ਧਿਆਨ ਵਿਚ ਹੈ | ਪਰ ਅਫ਼ਸਰਾਂ ਦੀ ਘਾਟ ਹੋਣ ਕਾਰਨ ਇਹ ਸਮੱਸਿਆ ਖੜੀ ਹੋ ਗਈ | ਇਸ ਸਮੱਸਿਆ ਦਾ ਹੱਲ ਕਰਨ ਲਈ ਜਲਦ ਹੀ ਪੁਲਿਸ ਚੌਂਕੀ ਕੋਟਾਂ ਵਿਖੇ ਪੁਲਿਸ ਮੁਲਾਜ਼ਮਾਂ ਨੂੰ ਤਾਇਨਾਤ ਕੀਤਾ ਜਾਵੇਗਾ |
Ad Position 22
No active advertisement
ਪਿਛਲੀ ਖ਼ਬਰ ਆਖ਼ਰ ਦਸ ਮਹੀਨਿਆਂ ਦੇ ਲੰਬੇ ਸਮੇਂ ਬਾਅਦ ਕਿਸਾਨ ਆਗੂਆਂ ਦੀ ਜੇਲ੍ਹ ਤੋਂ ਹੋਈ ਰਿਹਾਈ ਅਗਲੀ ਖ਼ਬਰ ਕਾਲਜ ਦਾ ਚੌਥਾ ਸਾਲਾਨਾ ਖੇਡ ਸਮਾਗਮ ਸਫ਼ਲਤਾ ਪੂਰਵਕ ਰਿਹਾ
Ad Position 24