ਮਾਛੀਵਾੜਾ ਸਾਹਿਬ, 24 ਫਰਵਰੀ (ਰਾਜਦੀਪ ਸਿੰਘ ਅਲਬੇਲਾ)-ਮਾਛੀਵਾੜਾ ਬਲਾਕ ਸੰਮਤੀ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਹੁਣ ਚੇਅਰਮੈਨ ਅਤੇ ਉਪ ਚੇਅਰਮੈਨ ਅਹੁਦਿਆਂ ਦੀ ਚੋਣ ਲਈ ਰਾਖਵੇਂਕਰਨ ਦੀ ਸੂਚੀ ਜਾਰੀ ਕਰ ਦਿੱਤੀ ਗਈ ਹੈ, ਜਿਸ ਵਿਚ ਅÏਰਤ ਨੂੰ ਚੇਅਰਮੈਨੀ ਅਤੇ ਪੁਰਸ਼ ਉਪ ਚੇਅਰਮੈਨ ਬਣੇਗਾ | ਬਲਾਕ ਸੰਮਤੀ ਚੋਣਾਂ ਦੇ ਨਤੀਜੇ 17 ਦਸੰਬਰ ਨੂੰ ਆਏ ਸਨ, ਜਿਸ ਵਿਚ ਕਿਸੇ ਪਾਰਟੀ ਨੂੰ ਪੂਰਣ ਬਹੁਮਤ ਨਾ ਮਿਲਣ ਕਾਰਨ ਚੇਅਰਮੈਨੀ ਤੇ ਉਪ ਚੇਅਰਮੈਨੀ ਅਧਵਾਟੇ ਹੀ ਲਟਕ ਗਈ | ਬਲਾਕ ਸੰਮਤੀ ਦੇ ਕੁੱਲ 16 ਜ਼ੋਨਾਂ 'ਚੋਂ 6 ਜ਼ੋਨਾਂ 'ਤੇ ਆਮ ਆਦਮੀ ਪਾਰਟੀ, 6 ਜ਼ੋਨਾਂ 'ਤੇ ਅਕਾਲੀ ਦਲ, 3 'ਤੇ ਕਾਂਗਰਸ ਜਦਕਿ 1 'ਤੇ ਭਾਜਪਾ ਜੇਤੂ ਰਹੀ | ਬਲਾਕ ਸੰਮਤੀ ਚੋਣਾਂ ਲਈ ਚੇਅਰਮੈਨ ਤੇ ਉਪ ਚੇਅਰਮੈਨ ਦੀ ਵੋਟਿੰਗ ਲਈ ਸਿਆਸੀ ਪਾਰਟੀਆਂ ਕੋਲ ਘੱਟੋ-ਘੱਟ 9 ਮੈਂਬਰਾਂ ਦਾ ਬਹੁਮਤ ਚਾਹੀਦਾ ਹੈ, ਇਸ ਲਈ ਆਮ ਆਦਮੀ ਪਾਰਟੀ ਤੇ ਅਕਾਲੀ ਦਲ ਨੂੰ ਆਪਣਾ ਚੇਅਰਮੈਨ ਬਣਾਉਣ ਲਈ ਤਿੰਨ ਮੈਂਬਰਾਂ ਦਾ ਸਮਰਥਨ ਚਾਹੀਦਾ ਹੈ | ਹੁਣ ਦੇਖਣਾ ਇਹ ਹੋਵੇਗਾ ਕਿ ਕਾਂਗਰਸ ਦੇ ਜਿੱਤੇ ਤਿੰਨ ਉਮੀਦਵਾਰ ਅਤੇ ਭਾਜਪਾ ਦੀ ਜੇਤੂ ਉਮੀਦਵਾਰ 'ਆਪ' ਨੂੰ ਸਮਰਥਨ ਦਿੰਦੇ ਹਨ ਜਾਂ ਅਕਾਲੀ ਦਲ ਨੂੰ | ਆਮ ਆਦਮੀ ਪਾਰਟੀ ਕੋਲ 2 ਮਹਿਲਾਵਾਂ ਜੇਤੂ ਹਨ ਜੇਕਰ ਸੱਤਾ ਵਿਚ ਹੋਣ ਕਾਰਨ ਇਹ ਕਿਸੇ ਵੀ ਵਿਰੋਧੀ ਸਿਆਸੀ ਪਾਰਟੀ ਦਾ ਸਮਰਥਨ ਹਾਸਿਲ ਕਰ ਲੈਂਦੀ ਹੈ ਤਾਂ ਇਸ ਪਾਰਟੀ ਦੀ ਬਲਾਕ ਸੰਮਤੀ ਮੈਂਬਰ ਰੀਨਾ ਰੰਗੀ ਜਾਂ ਕਮਲਜੀਤ ਕੌਰ ਦੇ ਸਿਰ 'ਤੇ ਇਹ ਤਾਜ ਸਜ ਸਕਦਾ ਹੈ | ਜੇਕਰ ਕਾਂਗਰਸ ਤੇ ਭਾਜਪਾ ਵਾਲੇ ਅਕਾਲੀ ਦਲ ਨੂੰ ਸਮਰਥਨ ਦਿੰਦੇ ਹਨ ਤਾਂ ਫਿਰ ਮਨਜੀਤ ਕੌਰ, ਅੰਮਿ੍ਤਪਾਲ ਕੌਰ ਤੇ ਮਹਿੰਦਰ ਕੌਰ 'ਚੋਂ ਇੱਕ ਸਿਰ ਚੇਅਰਮੈਨੀ ਦਾ ਤਾਜ ਸਜਣ ਦੀ ਉਮੀਦ ਹੈ | ਜਿਹੜੀ ਵੀ ਪਾਰਟੀ ਬਹੁਮਤ ਲੈ ਕੇ ਆਪਣਾ ਚੇਅਰਮੈਨ ਬਣਾਵੇਗੀ ਤਾਂ ਉਸ ਨੰੂ ਉਪ ਚੇਅਰਮੈਨ ਦਾ ਅਹੁਦਾ ਸਮਰਥਨ ਦੇਣ ਵਾਲੀ ਪਾਰਟੀ ਦੇ ਉਮੀਦਵਾਰ ਨੂੰ ਦੇਣਾ ਪੈ ਸਕਦਾ ਹੈ |