ਖੰਨਾ, 24 ਫਰਵਰੀ (ਹਰਜਿੰਦਰ ਸਿੰਘ ਲਾਲ)-ਏ. ਐਸ. ਕਾਲਜ ਖੰਨਾ ਦੀ ਦੋ-ਰੋਜ਼ਾ 73ਵੀਂ ਸਾਲਾਨਾ ਐਥਲੈਟਿਕ ਮੀਟ ਕਾਲਜ ਦੇ ਸ਼੍ਰੀ ਮਦਨ ਗੋਪਾਲ ਚੋਪੜਾ ਸਟੇਡੀਅਮ ਵਿਖੇ ਕਰਵਾਈ ਗਈ | ਵਿਦਿਆਰਥੀਆਂ ਅਤੇ ਖੇਡ ਪ੍ਰੇਮੀਆਂ ਨੇ ਇਸ ਸ਼ਾਨਦਾਰ ਖੇਡ ਸਮਾਗਮ ਵਿਚ ਉਤਸ਼ਾਹ ਨਾਲ ਹਿੱਸਾ ਲਿਆ ਅਤੇ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ | ਕੈਬਨਿਟ ਮੰਤਰੀ, ਪੰਜਾਬ ਸਰਕਾਰ ਤਰੁਨਪ੍ਰੀਤ ਸਿੰਘ ਸੌਂਦ ਮੁੱਖ ਮਹਿਮਾਨ ਸਨ ਜਦੋਂ ਕਿ ਅਨਿਲ ਅਗਰਵਾਲ ਅਤੇ ਐਨ. ਆਰ. ਆਈ. ਗੁਰਿੰਦਰ ਮਾਂਗਟ ਵਿਸ਼ੇਸ਼ ਮਹਿਮਾਨ ਸਨ | ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਕਾਲਜ ਦੇ ਪਿ੍ੰਸੀਪਲ ਡਾ. ਕੇ. ਕੇ. ਸ਼ਰਮਾ ਨੇ ਮੁੱਖ ਮਹਿਮਾਨ ਅਤੇ ਵਿਸ਼ੇਸ਼ ਮਹਿਮਾਨਾਂ ਬਾਰੇ ਜਾਣ-ਪਛਾਣ ਕਰਵਾਈ ਅਤੇ ਉਨ੍ਹਾਂ ਦਾ ਸਵਾਗਤ ਕੀਤਾ | ਉਨ੍ਹਾਂ ਨੇ ਏ ਐਸ ਹਾਈ ਸਕੂਲ ਖੰਨਾ ਟਰੱਸਟ ਐਂਡ ਮੈਨੇਜਮੈਂਟ ਸੋਸਾਇਟੀ ਦੇ ਪ੍ਰਧਾਨ ਸੰਜੀਵ ਧਮੀਜਾ, ਜਨਰਲ ਸਕੱਤਰ ਰਾਜੇਸ਼ ਡਾਲੀ, ਸੰਯੁਕਤ ਜਨਰਲ ਸਕੱਤਰ ਜਤਿੰਦਰ ਦੇਵਗਨ, ਕਾਲਜ ਸਕੱਤਰ ਅਜੇ ਸੂਦ, ਏ. ਐਸ. ਕਾਲਜ ਫ਼ਾਰ ਵੁਮੈਨ ਦੇ ਸਕੱਤਰ ਕਵਿਤਾ ਗੁਪਤਾ, ਏ. ਐਸ. ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਸਕੱਤਰ ਰਮਰੀਸ਼ ਵਿਜ, ਏ. ਐਸ. ਕਾਲਜ ਆਫ਼ ਐਜੂਕੇਸ਼ਨ ਦੇ ਸਕੱਤਰ ਸੁਬੋਧ ਮਿੱਤਲ, ਏ. ਐਸ. ਸੀਨੀਅਰ ਸੈਕੰਡਰੀ ਸਕੂਲ ਦੇ ਮੈਨੇਜਰ ਮੋਹਿਤ ਗੋਇਲ, ਐਮ. ਜੀ. ਸੀ. ਏ. ਐਸ. ਮਾਡਲ ਹਾਈ ਸਕੂਲ ਦੇ ਸਕੱਤਰ ਸ਼ਿਵਮ ਬੇਦੀ, ਰਾਜ ਸਾਹਨੇਵਾਲੀਆ, ਰਣਜੀਤ ਸਿੰਘ ਹੀਰਾ, ਵਿਨੋਦ ਗੁਪਤਾ, ਰੋਮੀ ਬਾਵਾ, ਹਰੀਸ਼ ਗੁਪਤਾ, ਕਰੁਣ ਅਰੋੜਾ, ਤਰੁਣ ਲੂੰਬਾ, ਕੰਚਨ ਫੀਡ ਦੇ ਐਮਡੀ ਮੁਕੇਸ਼ ਮਹਿਤਾ, ਨਵੀਨ ਹਾਂਡਾ, ਐਥਲੈਟਿਕਸ ਕੋਚ ਭੁਪਿੰਦਰ ਸਿੰਘ, ਰਿਟਾਇਰਡ ਡੀ. ਐਸ. ੳ. ਮੋਹਿੰਦਰ ਸਿੰਘ, ਏ. ਐਸ. ਕਾਲਜ ਆਫ਼ ਐਜੂਕੇਸ਼ਨ ਦੇ ਪਿ੍ੰਸੀਪਲ ਡਾ. ਪਵਨ ਕੁਮਾਰ, ਏ. ਐਸ. ਕਾਲਜ ਫ਼ਾਰ ਵਿਮੈਨ ਦੇ ਪਿ੍ੰਸੀਪਲ ਨੀਤੂ ਓਹਰੀ, ਐਮ. ਜੀ. ਸੀ. ਏ. ਐਸ. ਮਾਡਲ ਹਾਈ ਸਕੂਲ ਦੇ ਪਿ੍ੰਸੀਪਲ ਰਿਤੂ ਸੂਦ, ਕਾਲਜ ਪਿ੍ੰਸੀਪਲ ਡਾ. ਕੇ. ਕੇ. ਸ਼ਰਮਾ ਦੀ ਧਰਮ-ਪਤਨੀ ਪ੍ਰੋ. ਪੁਨੀਤ ਸ਼ਰਮਾ, ਪ੍ਰੋ. ਰਣਜੀਤ ਕੌਰ ਅਤੇ ਸਟੇਜ 'ਤੇ ਮੌਜੂਦ ਸਾਰੇ ਪਤਵੰਤੇ ਮਹਿਮਾਨਾਂ ਦਾ ਸਵਾਗਤ ਕੀਤਾ | ਮੁੱਖ ਮਹਿਮਾਨ, ਵਿਸ਼ੇਸ਼ ਮਹਿਮਾਨ, ਮੈਨੇਜਮੈਂਟ ਮੈਂਬਰ, ਕਾਲਜ ਪਿ੍ੰਸੀਪਲ ਅਤੇ ਡੀਨ ਆਫ਼ ਸਪੋਰਟਸ, ਡਾ. ਦਿਨੇਸ਼ ਕੁਮਾਰ ਨੇ ਝੰਡਾ ਲਹਿਰਾਉਣ ਦੀ ਰਸਮ ਨਾਲ ਪ੍ਰੋਗਰਾਮ ਦਾ ਉਦਘਾਟਨ ਕੀਤਾ | ਸਰੀਰਕ ਸਿੱਖਿਆ ਅਤੇ ਖੇਡ ਵਿਭਾਗ ਦੇ ਬੀ ਏ ਭਾਗ ਪਹਿਲਾ ਦੇ ਵਿਦਿਆਰਥੀ ਗੁਰਸਾਹਿਬ ਸਿੰਘ ਨੇ ਵਿਭਾਗ ਦੇ ਹੋਰ ਖਿਡਾਰੀਆਂ ਨਾਲ ਮਿਲ ਕੇ ਪਵਿੱਤਰ ਮਸ਼ਾਲ ਜਗਾਉਣ ਦੀ ਰਸਮ ਨਿਭਾਈ | ਕਾਲਜ ਦੇ ਐਨ. ਸੀ. ਸੀ. ਕੈਡਿਟਾਂ, ਐਨ. ਐਸ. ਐਸ ਵਲੰਟੀਅਰਾਂ ਅਤੇ ਸਰੀਰਕ ਸਿੱਖਿਆ ਅਤੇ ਖੇਡ ਵਿਭਾਗ ਦੇ ਵਿਦਿਆਰਥੀਆਂ ਨੇ ਮਾਰਚ ਪਾਸਟ ਕੀਤਾ ਅਤੇ ਮੁੱਖ ਮਹਿਮਾਨ ਅਤੇ ਵਿਸ਼ੇਸ਼ ਮਹਿਮਾਨਾਂ ਨੂੰ ਸਲਾਮੀ ਦਿੱਤੀ | ਟੀਚਿੰਗ ਸਟਾਫ਼ ਵਲੋਂ ਟਰੈਕ ਮੁਕਾਬਲਿਆਂ ਦੇ ਮੁੱਖ ਜੱਜ ਡਾ. ਬਲਵਿੰਦਰ ਅਗਰਵਾਲ ਅਤੇ ਵਿਦਿਆਰਥੀਆਂ ਵੱਲੋਂ ਸਿਮਰਨਜੀਤ ਸਿੰਘ ਨੇ ਨਿਸ਼ਠਾ ਅਤੇ ਸ਼ੁੱਧ ਖੇਡ ਭਾਵਨਾ ਦੀ ਸਹੁੰ ਚੁੱਕੀ | ਇਸ ਮੌਕੇ ਤਲਵਿੰਦਰ ਸਿੰਘ ਦੀ ਅਗਵਾਈ ਹੇਠ ਗੱਤਕਾ ਟੀਮ ਨੇ ਸ਼ਾਨਦਾਰ ਗੱਤਕਾ ਪ੍ਰਦਰਸ਼ਨ ਨਾਲ ਮਾਹੌਲ ਵਿੱਚ ਇੱਕ ਨਵੀਂ ਊਰਜਾ ਭਰ ਦਿੱਤੀ | ਤਰੁਨਪ੍ਰੀਤ ਸਿੰਘ ਸੌਂਦ ਨੇ ਕਾਲਜ ਮੈਨੇਜਮੈਂਟ ਕਮੇਟੀ ਦੇ ਸਾਰੇ ਮੈਂਬਰਾਂ, ਕਾਲਜ ਪਿ੍ੰਸੀਪਲ, ਅਧਿਆਪਨ ਅਤੇ ਗੈਰ-ਅਧਿਆਪਨ ਸਟਾਫ਼ ਅਤੇ ਵਿਦਿਆਰਥੀਆਂ ਨੂੰ 73ਵੀਂ ਐਥਲੈਟਿਕ ਮੀਟ ਨੂੰ ਸ਼ਾਨਦਾਰ ਢੰਗ ਨਾਲ ਆਯੋਜਿਤ ਕਰਨ ਲਈ ਵਧਾਈ ਦਿੱਤੀ | ਉਨ੍ਹਾਂ ਨੇ ਵਿਦਿਆਰਥੀਆਂ ਨੂੰ ਅਸ਼ੀਰਵਾਦ ਦਿੱਤਾ ਸਮਾਰੋਹ ਦੇ ਵਿਸ਼ੇਸ਼ ਮਹਿਮਾਨ ਗੁਰਿੰਦਰ ਮਾਂਗਟ ਨੇ ਇਸ ਮੌਕੇ 'ਤੇ ਵਿਦਿਆਰਥੀ ਭਲਾਈ ਲਈ ਕਾਲਜ ਨੂੰ 51,000 ਰੁਪਏ ਦਾਨ ਕੀਤੇ | ਐਥਲੈਟਿਕ ਮੀਟ ਦੇ ਪਹਿਲੇ ਦਿਨ ਵੱਖ-ਵੱਖ ਟਰੈਕ ਅਤੇ ਫ਼ੀਲਡ ਈਵੈਂਟਾਂ ਦੇ ਸਾਰੇ ਜੇਤੂਆਂ ਨੂੰ ਇਨਾਮ ਵੀ ਪ੍ਰਦਾਨ ਕੀਤੇ ਗਏ | ਕਾਲਜ ਵੱਲੋਂ ਮੁੱਖ ਮਹਿਮਾਨ ਅਤੇ ਵਿਸ਼ੇਸ਼ ਮਹਿਮਾਨ ਨੂੰ ਧੰਨਵਾਦ ਚਿੰਨ੍ਹ ਭੇਟ ਕੀਤੇ ਗਏ |